ਟੋਕੀਓ ਓਲੰਪਿਕ ਟੈਸਟ ਟੂਰਨਾਮੈਂਟ ਲਈ ਭਾਰਤੀ ਮਹਿਲਾ ਹਾਕੀ ਟੀਮ ਐਲਾਨੀ ਗਈ
Friday, Jul 26, 2019 - 02:14 PM (IST)

ਨਵੀਂ ਦਿੱਲੀ— ਹਾਕੀ ਇੰਡੀਆ ਨੇ 17 ਤੋਂ 21 ਅਗਸਤ ਤਕ ਹੋਣ ਵਾਲੇ ਟੋਕੀਓ ਓਲੰਪਿਕ ਟੈਸਟ ਟੂਰਨਾਮੈਂਟ ਲਈ ਭਾਰਤ ਦੀ 18 ਮੈਂਬਰੀ ਮਹਿਲਾ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਹ ਕਮੋਬੇਸ਼ ਉਹੀ ਟੀਮ ਹੈ ਜਿਸ ਨੇ ਹਿਰੋਸ਼ਿਮਾ 'ਚ ਐੱਫ.ਆਈ.ਐੱਚ. ਮਹਿਲਾ ਸੀਰੀਜ਼ ਫਾਈਨਲਸ ਜਿੱਤਿਆ ਸੀ। ਮੁੱਖ ਕੋਚ ਸ਼ੋਰਡ ਮਾਰਿਨ ਨੇ ਟੀਮ 'ਚ ਸਿਰਫ ਦੋ ਬਦਲਾਅ ਕੀਤੇ ਹਨ। ਯੁਵਾ ਸ਼ਰਮਿਲਾ ਦੇਵੀ ਅਤੇ ਰੀਨਾ ਖੋਕਹਾਰ ਨੂੰ ਸੁਨੀਤਾ ਲਾਕੜਾ ਅਤੇ ਜਿਓਤੀ ਦੀ ਜਗ੍ਹਾ ਸ਼ਾਮਲ ਕੀਤਾ ਗਿਆ ਹੈ। ਖੋਕਹਾਰ ਸੱਟ ਤੋਂ ਉਭਰਨ ਦੇ ਬਾਅਦ ਵਾਪਸੀ ਕਰ ਰਹੀ ਹੈ ਜਦਕਿ ਸ਼ਰਮਿਲਾ ਦਾ ਇਹ ਸੀਨੀਅਰ ਟੀਮ 'ਚ ਡੈਬਿਊ ਹੋਵੇਗਾ। ਸਟ੍ਰਾਈਕਰ ਰਾਣੀ ਰਾਮਪਾਲ ਟੀਮ ਦੀ ਕਪਤਾਨ ਅਤੇ ਗੋਲਕੀਪਰ ਸਵਿਤਾ ਉਪ ਕਪਤਾਨ ਹੋਵੇਗੀ।
ਐੱਫ.ਆਈ.ਐੱਚ. ਸ਼ਰਮਿਲਾ ਦਾ ਇਹ ਸੀਨੀਅਰ ਟੀਮ 'ਚ ਡੈਬਿਊ ਹੋਵੇਗਾ। ਸਟ੍ਰਾਈਕਰ ਰਾਣੀ ਰਾਮਪਾਲ ਟੀਮ ਦੀ ਕਪਤਾਨ ਅਤੇ ਗੋਲਕੀਪਰ ਸਵਿਤਾ ਉਪਕਪਤਾਨ ਹੋਵੇਗੀ। ਐੱਫ.ਆਈ.ਐੱਚ. ਰੈਂਕਿੰਗ 'ਚ ਦਸਵੇਂ ਨੰਬਰ 'ਤੇ ਕਾਬਜ ਭਾਰਤੀ ਟੀਮ ਦੇ ਸਾਹਮਣੇ ਦੁਨੀਆ ਦੀ ਦੁਜੇ ਨੰਬਰ ਦੀ ਟੀਮ ਆਸਟਰੇਲੀਆ, ਚੀਨ (11ਵਾਂ) ਅਤੇ ਜਾਪਾਨ (14ਵਾਂ) ਦੇ ਰੂਪ 'ਚ ਸਖਤ ਚੁਣੌਤੀ ਹੈ। ਟੀਮ 'ਚ ਤਜਰਬੇਕਾਰ ਗੋਲਕੀਪਰ ਸਵਿਤਾ ਅਤੇ ਰਜਨੀ ਐਤੀਮਾਰਪੂ ਜਦਕਿ ਦੀਪਗ੍ਰੇਸ ਇੱਕਾ, ਰੀਨਾ ਖੋਕਹਾਰ, ਗੁਰਜੀਤ ਕੌਰ, ਸਲੀਮਾ ਟੇਟੇ ਅਤੇ ਨਿਸ਼ਾ ਡਿਫੈਂਸ 'ਚ ਹੋਵੇਗੀ। ਸੁਸ਼ੀਲਾ ਚਾਨੂ, ਨਿੱਕੀ ਪ੍ਰਧਾਨ, ਮੋਨਿਕਾ, ਲਿਮਿਕਾ ਮਿੰਜ ਅਤੇ ਨੇਹਾ ਗੋਇਲ ਮਿਡਫੀਲਡ ਦੀ ਕਮਾਨ ਸੰਭਾਲੇਗੀ। ਰਾਣੀ, ਨਵਨੀਤ ਕੌਰ, ਵੰਦਨਾ ਕਟਾਰੀਆ, ਲਾਲਰੇਮਸਿਆਮੀ, ਨਵਨੀਤ ਕੌਰ ਅਤੇ ਸ਼ਰਮਿਲਾ ਫਾਰਵਰਡ ਲਾਈਨ 'ਚ ਰਹੇਗੀ। ਮਾਰਿਨ ਨੇ ਕਿਹਾ, ''ਅਸੀਂ ਇਸ ਟੂਰਨਾਮੈਂਟ 'ਚ ਚੋਟੀ ਦੀਆਂ ਤਿੰਨ ਟੀਮਾਂ ਨਾਲ ਖੇਡਾਂਗੇ। ਅਸੀਂ 18 ਮੈਂਬਰੀ ਟੀਮ ਚੁਣੀ ਹੈ ਜਦਕਿ ਸਿਰਫ 16 ਖਿਡਾਰੀ ਹੀ ਖੇਡ ਸਕਣਗੇ। ਇਸ ਦੌਰੇ ਨਾਲ ਸਾਨੂੰ ਆਪਣੀ ਕਮੀਆਂ ਬਾਰੇ 'ਚ ਜਾਣਨ ਨੂੰ ਮਿਲੇਗਾ।''
ਟੀਮ :-
ਗੋਲਕੀਪਰ : ਸਵਿਤਾ, ਰਜਨੀ ਈ
ਡਿਫੈਂਡਰ : ਦੀਪ ਗ੍ਰੇਸ ਇਕਾ, ਰੀਨਾ ਖੋਕਹਾਰ, ਗੁਰਜੀਤ ਕੌਰ, ਸਲੀਮਾ ਟੇਟੇ, ਨਿਸ਼ਾ
ਮਿਡਫੀਲਡਰ : ਸੁਸ਼ੀਲਾ ਚਾਨੂੰ, ਨਿੱਕੀ ਪ੍ਰਧਾਨ, ਮੋਨਿਕਾ, ਲਿਮਿਕਾ ਮਿੰਜ, ਨੇਹਾ ਗੋਇਲ
ਫਾਰਵਰਡ : ਰਾਨੀ (ਕਪਤਾਨ), ਨਵਨੀਤ ਕੌਰ, ਵੰਦਨਾ ਕਟਾਰੀਆ, ਲਾਲਰੇਮਸਿਆਮੀ, ਨਵਜੋਤ ਕੌਰ, ਸ਼ਰਮਿਲਾ ਦੇਵੀ।