ਕੋਰੋਨਾ ਕਾਰਨ ਟੋਕੀਓ ਓਲੰਪਿਕ ਨੂੰ ਰੱਦ ਕਰਨ ਦੇ ਪੱਖ ’ਚ ਜਾਪਾਨ ਦੇ ਲੋਕ
Tuesday, May 11, 2021 - 10:26 AM (IST)
ਟੋਕੀਓ— ਜਾਪਾਨ ਦੀ ਕੁਲ 59 ਫ਼ੀਸਦੀ ਆਬਾਦੀ ਟੋਕੀਓ ’ਚ ਕੋਰੋਨਾ ਮਹਾਮਾਰੀ ਦੇ ਕਹਿਰ ਕਾਰਨ ਆਗਾਮੀ ਟੋਕੀਓ ਓਲੰਪਿਕ ਖੇਡਾਂ ਨੂੰ ਰੱਦ ਕੀਤੇ ਜਾਣ ਦੇ ਪੱਖ ’ਚ ਹੈ। ਜਾਪਾਨ ਦੇ ਰਾਸ਼ਟਰੀ ਅਖ਼ਬਾਰ ਯੋਮਿਉਰੀ ਸ਼ਿੰਬੁਨ ਨੇ ਨਿੱਜੀ ਤੌਰ ’ਤੇ ਕਰਾਏ ਸਰਵੇ ਦੇ ਆਧਾਰ ਤੇ ਸੋਮਵਾਰ ਨੂੰ ਇਹ ਦਾਅਵਾ ਕੀਤਾ ਹੈ। ਦੇਸ਼ ਭਰ ’ਚ ਕੋਰੋਨਾ ਵਾਇਰਸ ਦੇ ਕਹਿਰ ਦੇ ਚਲਦੇ 7 ਤੋਂ 9 ਮਈ ਦੇ ਦਰਮਿਆਨ ਇਹ ਸਰਵੇ ਕਰਾਇਆ ਗਿਆ। ਇਸ ਦੇ ਮੁਤਾਬਕ ਜਾਪਾਨ ਦੇ 6 ਸੂਬਿਆਂ ’ਚ 64 ਫ਼ੀਸਦੀ ਲੋਕ ਓਲੰਪਿਕ ਖੇਡਾਂ ਨੂੰ ਰੱਦ ਕਰਾਉਣ ਦੇ ਪੱਖ ’ਚ ਹਨ ਜਦਕਿ ਹੋਰ 41 ਸੂਬਿਆਂ ’ਚ ਇਹ ਔਸਤ 57 ਫ਼ੀਸਦੀ ਹੈ।
ਇਹ ਵੀ ਪੜ੍ਹੋ : ਪਾਕਿ ਦੇ ਤੇਜ਼ ਗੇਂਦਬਾਜ਼ ਹਸਨ ਅਲੀ ਨੇ ਇਸ ਮਾਮਲੇ 'ਚ ਅਸ਼ਵਿਨ ਨੂੰ ਛੱਡਿਆ ਪਿੱਛੇ
23 ਫ਼ੀਸਦੀ ਲੋਕ ਚਾਹੁੰਦੇ ਹਨ ਕਿ ਖੇਡਾਂ ਦਾ ਆਯੋਜਨ ਹੋਵੇ, ਪਰ ਉਨ੍ਹਾਂ ਦਾ ਮੰਨਣਾ ਹੈ ਕਿ ਦਰਸ਼ਕਾਂ ਦੇ ਬਿਨਾ ਆਯੋਜਨ ਹੋਣਾ ਚਾਹੀਦਾ ਹੈ, ਜਦਕਿ 16 ਫ਼ੀਸਦੀ ਲੋਕ ਚਾਹੁੰਦੇ ਹਨ ਕਿ ਘੱਟ ਦਰਸ਼ਕਾਂ ਦੀ ਮੌਜੂਦਗੀ ’ਚ ਖੇਡਾਂ ਦਾ ਆਯੋਜਨ ਹੋਵੇ। ਮੂਲ ਰੂਪ ਤੋਂ ਟੋਕੀਓ ਓਲੰਪਿਕ ਖੇਡਾਂ ਦਾ ਆਯੋਜਨ 2020 ’ਚ ਹੋਣਾ ਸੀ, ਪਰ ਕੋਰੋਨਾ ਮਹਾਮਾਰੀ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਹੁਣ ਇਸ ਗ਼ਰਮੀਆਂ ’ਚ 23 ਜੁਲਾਈ ਤੋਂ ਅੱਠ ਅਗਸਤ ਤੱਕ ਖੇਡਾਂ ਦਾ ਆਯੋਜਨ ਹੋਣਾ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਕਾਰਨ ਗੰਭੀਰ ਤੇ ਖ਼ਤਰਨਾਕ ਹਾਲਾਤ ਦੇ ਮੱਦੇਨਜ਼ਰ ਟੋਕੀਓ, ਓਸਾਕਾ, ਕਯੋਟੋ ਤੇ ਹਿਊਗੋ ਸੂਬਿਆਂ ’ਚ 31 ਮਈ ਤਕ ਐਮਰਜੈਂਸੀ ਲਾਗੂ ਰਹੇਗੀ।
ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।