ਇਕੱਠੇ 14 ਖਿਡਾਰੀਆਂ ਨੂੰ ਦਿਖਾਇਆ ਬਾਹਰ ਦਾ ਰਸਤਾ, ਅਧਿਕਾਰੀਆਂ ਦੀ ਕੀਤੀ ਸੀ ਸ਼ਿਕਾਇਤ

12/07/2019 2:33:20 PM

ਨਵੀਂ ਦਿੱਲੀ : ਭਾਰਤ ਦੇ ਘਰੇਲੂ ਕ੍ਰਿਕਟ ਵਿਚ ਰਣਜੀ ਟਰਾਫੀ ਦਾ ਵੱਖਰਾ ਹੀ ਰੋਮਾਂਚ ਹੁੰਦੀ ਹੈ। ਕੁਝ ਹੀ ਸਮੇਂ ਵਿਚ ਰਣਜੀ 2019-20 ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਲੱਗਭਗ ਸਾਰੀਆਂ ਟੀਮਾਂ ਨੇ ਇਸ ਸੀਜ਼ਨ ਲਈ ਆਪਣੀਆਂ ਟੀਮਾਂ ਤਿਆਰ ਕਰ ਲਈਆਂ ਹਨ। ਇਸ ਸੀਜ਼ਨ ਵਿਚ ਰੇਲਵੇ ਦੀ ਟੀਮ ਵੱਖਰੇ ਹੀ ਰੂਪ 'ਚ ਦਿਸਣ ਵਾਲੀ ਹੈ ਅਤੇ ਇਹੀ ਵਜ੍ਹਾ ਹੈ ਕਿ ਉਸ (ਰੇਲਵੇ) ਨੇ ਆਲਰਾਊਂਡਰ ਆਸ਼ੀਸ਼ ਯਾਦਵ, ਤੇਜ਼ ਗੇਂਦਬਾਜ਼ ਅਨੁਰੀਤ ਸਿੰਘ ਵਰਗੇ ਧਾਕੜ ਖਿਡਾਰੀਆਂ ਨੂੰ ਟੀਮ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ।

ਰੇਲਵੇ ਨੇ 14 ਖਿਡਾਰੀਆਂ ਨੂੰ ਦਿਖਾਇਆ ਬਾਹਰ ਦਾ ਰਸਤਾ
PunjabKesari

ਰੇਲਵੇ ਨੇ ਜਿਨ੍ਹਾਂ ਖਿਡਾਰੀਆਂ ਨੂੰ ਟੀਮ ਚੋਂ ਬਾਹਰ ਦਾ ਰਸਤਾ ਦਿਖਾਇਆ ਹੈ ਉਨ੍ਹਾਂ ਵਿਚ ਮਹੇਸ਼ ਰਾਵਤ ਵੀ ਸ਼ਾਮਲ ਹੈ, ਜੋ ਕਿ ਪਿਛਲੇ ਸੀਜ਼ਨ ਵਿਚ ਰੇਲਵੇ ਵੱਲੋਂ ਸਭ ਤੋਂ ਵੱਧ 478 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ। ਪਿਛਲੇ ਸਾਲ ਸਿਰਫ 3 ਮੈਚਾਂ ਵਿਚ 19 ਵਿਕਟਾਂ ਲੈਣ ਵਾਲੇ ਅਭਿਸ਼ੇਕ ਮਿਸ਼ਰਾ ਵੀ ਇਸ ਸੀਜ਼ਨ ਵਿਚ ਟੀਮ ਦਾ ਹਿੱਸਾ ਨਹੀਂ ਹਨ। ਰੇਲਵੇ ਦੇ ਮੁਤਾਬਕ ਇਨ੍ਹਾਂ ਸਾਰੇ ਖਿਡਾਰੀਆਂ ਨੂੰ ਅਨੁਸ਼ਾਸਨ ਤੋੜਨ ਕਾਰਨ ਟੀਮ 'ਚੋਂ ਬਾਹਰ ਕੀਤਾ ਗਿਆ ਹੈ। ਹਾਲਾਂਕਿ ਟੀਮ ਦੇ ਖਿਡਾਰੀਆਂ ਦਾ ਕਹਿਣਾ ਕੁਝ ਹੋਰ ਹੈ।

PunjabKesari

ਨਾਰਾਜ਼ ਖਿਡਾਰੀਆਂ ਨੇ ਕੀਤੀ ਬੋਰਡ ਚੇਅਰਮੈਨ ਨਾਲ ਮੁਲਾਕਾਤ
ਇਕ ਅਖਬਾਰ ਮੁਤਾਬਕ ਖਿਡਾਰੀਆਂ ਨੇ ਦੱਸਿਆ ਕਿ ਰੇਲਵੇ ਦੀ ਟੀਮ ਦੇ 15 ਖਿਡਾਰੀ ਰੇਲਵੇ ਬੋਰਡ ਦੇ ਚੇਅਰਮੈਨ ਵਿਨੋਦ ਕੁਮਾਰ ਯਾਦਵ ਨਾਲ ਮਿਲਣ ਗਏ ਸੀ ਕਿਉਂਕਿ ਇਹ ਖਿਡਾਰੀ ਵਿਜੇ ਹਜ਼ਾਰੇ ਅਤੇ ਸਯੱਦ ਮੁਸ਼ਤਾਕ ਅਲੀ ਟਰਾਫੀ ਸਿਲੈਕਸ਼ਨ ਤੋਂ ਖੁਸ਼ ਨਹੀਂ ਸੀ। ਇਨ੍ਹਾਂ ਖਿਡਾਰੀਆਂ ਵਿਚੋਂ ਸਿਰਫ ਗੇਂਦਬਾਜ਼ ਅਵਿਨਾਸ਼ ਨੂੰ ਸ਼ਾਮਲ ਕੀਤਾ ਗਿਆ। ਟੀਮ ਦੇ ਸੀਨੀਅਰ ਖਿਡਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਅਜਿਹਾ ਇਸ ਲਈਏ ਕੀਤਾ ਗਿਆ ਕਿਉਂਕਿ ਉਨ੍ਹਾਂ ਨੇ ਰੇਲਵੇ ਗੇਮਸ ਕੋਰਡੀਨੇਟਰ ਸੰਜੇ ਕੁਮਾਰ ਅਤੇ ਟੀਮ ਦੇ ਚੋਣਕਾਰਾਂ ਖਿਲਾਫ ਸ਼ਿਕਾਇਤ ਕੀਤੀ ਸੀ। ਰੋਲਵੇ ਬੋਰਡ ਵਿਚ ਹੋਈ ਮੀਟਿੰਗ ਤੋਂ ਬਾਅਦ ਬੋਰਡ ਸਕੱਤਰ ਸੁਸ਼ਾਂਤ ਮਿਸ਼ਰਾ ਨੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਟ੍ਰਾਇਲ ਮੈਚ ਦੇ ਦਮ 'ਤੇ ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ। ਹਾਲਾਂਕਿ ਕੋਈ ਟ੍ਰਾਇਲ ਮੈਚ ਨਹੀਂ ਹੋਇਆ ਅਤੇ ਖਿਡਾਰੀਆਂ ਨੂੰ ਬਿਨਾ ਟ੍ਰਾਇਲ ਦੇ ਹੀ ਸਿਲੈਕਟ ਕਰ ਲਿਆ ਗਿਆ।


Related News