ਅੱਜ ਫਸਣਗੇ ਕੁੰਡੀਆਂ ਦੇ ਸਿੰਙ, 140 ਕਰੋੜ ਦੇਸ਼ਵਾਸੀਆਂ ਦਾ ਸੁਫ਼ਨਾ ਪੂਰਾ ਕਰਨ ਉਤਰੇਗੀ ਟੀਮ ''ਇੰਡੀਆ''

11/19/2023 1:31:15 PM

ਸਪੋਰਟਸ ਡੈਸਕ : ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਖੇ ਵਿਸ਼ਵ ਕੱਪ ਦੇ ਫਾਈਨਲ ਮੈਚ 'ਚ ਭਾਰਤ ਤੇ ਆਸਟ੍ਰੇਲੀਆ ਦੀਆਂ ਟੀਮਾਂ ਇਕ ਦੂਜੇ ਦਾ ਟਾਕਰਾ ਕਰਨਗੀਆਂ। ਜਿੱਥੇ ਭਾਰਤੀ ਟੀਮ 12 ਸਾਲ ਤੋਂ ਵਿਸ਼ਵ ਕੱਪ ਟ੍ਰਾਫੀ ਅਤੇ 10 ਸਾਲ ਤੋਂ ਆਈ.ਸੀ.ਸੀ. ਟ੍ਰਾਫੀ ਦਾ ਸੋਕਾ ਖ਼ਤਮ ਕਰਨ ਦੇ ਇਰਾਦੇ ਨਾਲ ਮੈਦਾਨ 'ਚ ਉਤਰੇਗੀ, ਉੱਥੇ ਹੀ 5 ਵਾਰ ਵਿਸ਼ਵ ਕੱਪ ਦਾ ਖ਼ਿਤਾਬ ਜਿੱਤ ਚੁੱਕੀ ਆਸਟ੍ਰੇਲੀਆ ਦੀ ਟੀਮ ਰਿਕਾਰਡ 6ਵੀਂ ਵਾਰ ਵਿਸ਼ਵ ਚੈਂਪੀਅਨ ਬਣਨ ਦੀ ਸੋਚ ਨਾਲ ਭਾਰਤ ਨੂੰ ਬਰਾਬਰ ਦੀ ਟੱਕਰ ਦੇਣ ਉਤਰੇਗੀ। 

ਭਾਰਤੀ ਟੀਮ ਜਿੱਥੇ ਵਿਸ਼ਵ ਕੱਪ 2023 ਦੇ ਸਾਰੇ ਮੁਕਾਬਲੇ ਜਿੱਤ ਕੇ ਫਾਈਨਲ 'ਚ ਪਹੁੰਚੀ ਹੈ, ਉੱਥੇ ਹੀ ਆਸਟ੍ਰੇਲੀਆ ਆਪਣੇ ਪਹਿਲੇ 2 ਲੀਗ ਮੈਚਾਂ 'ਚ ਭਾਰਤ ਤੇ ਦੱਖਣੀ ਅਫਰੀਕਾ ਹੱਥੋਂ ਹਾਰ ਗਈ ਸੀ, ਪਰ ਇਸ ਤੋਂ ਬਾਅਦ ਟੀਮ ਨੇ ਸ਼ਾਨਦਾਰ ਵਾਪਸੀ ਕੀਤੀ ਤੇ ਆਪਣੇ ਬਾਕੀ ਸਾਰੇ ਮੈਚ ਜਿੱਤ ਕੇ ਸੈਮੀਫਾਈਨਲ 'ਚ ਜਗ੍ਹਾ ਬਣਾਈ। ਸੈਮੀਫਾਈਨਲ 'ਚ ਵੀ ਰੋਮਾਂਚਕ ਮੁਕਾਬਲੇ 'ਚ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ ਸੀ। ਹੁਣ ਇਹ ਦੇਖਣ ਵਾਲਾ ਹੋਵੇਗਾ ਕਿ ਦੋਵਾਂ ਟੀਮਾਂ 'ਚੋਂ ਕੌਣ ਦਬਾਅ ਝੱਲ ਪਾਏਗੀ ਤੇ ਵਿਸ਼ਵ ਕੱਪ 2023 ਦੀ ਚੈਂਪੀਅਨ ਬਣੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Harpreet SIngh

Content Editor

Related News