ਅੱਜ ਹੈ 'ਸਿਕਸਰ ਕਿੰਗ' ਦਾ ਜਨਮਦਿਨ

12/12/2018 12:47:33 AM

ਜਲੰਧਰ— ਭਾਰਤ ਦੇ ਦਿੱਗਜ ਬੱਲੇਬਾਜ਼ਾਂ 'ਚੋਂ ਇਕ 'ਸਿਕਸਰ ਕਿੰਗ' ਦੇ ਨਾਂ ਤੋਂ ਮਸ਼ਹੂਰ ਯੁਵਰਾਜ ਸਿੰਘ (ਯੁਵੀ) ਦਾ ਜਨਮ 12 ਦਸੰਬਰ 1981 ਨੂੰ ਚੰਡੀਗੜ੍ਹ 'ਚ ਹੋਇਆ ਸੀ। ਅੱਜ ਯੁਵੀ ਦਾ ਜਨਮਦਿਨ ਹੈ ਉਹ 37 ਸਾਲਾ ਦੇ ਹੋ ਗਏ ਹਨ। ਯੁਵੀ ਦੇ ਪਿਤਾ ਦਾ ਨਾਂ ਯੋਗਰਾਜ ਸਿੰਘ ਹੈ ਜੋ ਸਾਬਕਾ ਕ੍ਰਿਕਟਰ ਹੋਣ ਦੇ ਨਾਲ ਫਿਲਮਾਂ 'ਚ ਅਭਿਨੇਤਾ ਹੈ। ਯੁਵਰਾਜ ਨੇ ਕੈਂਸਰ ਵਰਗੀ ਖਤਰਨਾਕ ਬਿਮਾਰੀ ਨੂੰ ਹਰਾ ਕੇ ਮੈਦਾਨ 'ਤੇ ਦੋਬਾਰਾ ਵਾਪਸੀ ਕੀਤੀ ਸੀ। 
ਯੁਵਰਾਜ ਸਿੰਘ ਦੇ ਨਾਂ ਟੀ-20 ਕ੍ਰਿਕਟ 'ਚ 6 ਗੇਂਦਾਂ 'ਚ 6 ਛੱਕੇ ਮਾਰਨ ਦਾ ਅਨੋਖਾ ਰਿਕਾਰਡ ਵੀ ਦਰਜ ਹੈ ਤੇ ਨਾਲ ਹੀ 12 ਗੇਂਦਾਂ 'ਚ ਅਰਧ ਸੈਂਕੜਾ ਲਗਾਉਣ ਦਾ ਵਿਸ਼ਵ ਰਿਕਾਰਡ ਵੀ ਯੁਵੀ ਦੇ ਨਾਂ ਹੈ। ਯੁਵੀ ਨੇ ਵਿਸ਼ਵ ਕੱਪ 2011 'ਚ ਅਹਿਮ ਭੂਮੀਕਾ ਦੇ ਲਈ ਵੀ ਜਾਣਿਆ ਜਾਂਦਾ ਹੈ। ਯੁਵਰਾਜ ਸਿੰਘ ਦਾ ਵਿਆਹ 30 ਨਵੰਬਰ 2016 ਨੂੰ ਬਾਲੀਵੁੱਡ ਅਭਿਨੇਤਰੀ ਹੇਜ਼ਲ ਕੀਚ ਦੇ ਨਾਲ ਹੋਇਆ ਸੀ।

PunjabKesari
ਯੁਵਰਾਜ ਸਿੰਘ ਦਾ ਕਰੀਅਰ
ਯੁਵਰਾਜ ਸਿੰਘ ਨੇ 3 ਅਕਤੂਬਰ 2000 ਨੂੰ ਕੀਨੀਆ ਵਿਰੁੱਧ ਵਨ ਡੇ ਮੈਚ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਤੇ ਅਜੇ ਤੱਕ ਯੁਵੀ ਨੇ ਆਖਰੀ ਵਨ ਡੇ ਮੈਚ 30 ਜੂਨ 2017 ਨੂੰ ਵੈਸਟਇੰਡੀਜ਼ ਖਿਲਾਫ ਖੇਡਿਆ ਹੈ। ਯੁਵਰਾਜ ਨੇ 2007 ਦੇ ਟੀ-20 ਵਿਸ਼ਵ ਕੱਪ 'ਚ ਇੰਗਲੈਂਡ ਖਿਲਾਫ ਸਟੁਅਰਡ ਬ੍ਰਾਡ ਦੀਆਂ 6 ਗੇਂਦਾਂ 'ਚ 6 ਛੱਕੇ ਲਗਾਕੇ ਵਿਸ਼ਵ ਰਿਕਾਰਡ ਬਣਾਇਆ ਸੀ। ਯੁਵਰਾਜ ਸਿੰਘ ਨੇ ਟੈਸਟ 'ਟ ਡੈਬਿਊ 16 ਅਕਤੂਬਰ 2003 ਨੂੰ ਨਿਊਜ਼ੀਲੈਂਡ ਖਿਲਾਫ ਕੀਤਾ ਸੀ ਤੇ ਟੀ-20 ਦੀ ਸ਼ੁਰੂਆਤ 13 ਸਤੰਬਰ 2007 ਨੂੰ ਸਕੋਟਲੈਂਡ ਵਿਰੁੱਧ ਕੀਤਾ ਸੀ। ਯੁਵੀ ਨੇ 40 ਟੈਸਟ ਮੈਚਾਂ 'ਚ 3 ਸੈਂਕੜੇ ਤੇ 11 ਅਰਧ ਸੈਂਕੜਿਆਂ ਦੀ ਮਦਦ ਨਾਲ 1900 ਦੌੜਾਂ ਬਣਾਈਆਂ ਹਨ। 304 ਵਨ ਡੇ ਮੈਚਾਂ 'ਚ 14 ਸੈਂਕੜੇ ਤੇ 52 ਅਰਧ ਸੈਂਕੜਿਆਂ ਦੇ ਨਾਲ 8701 ਦੌੜਾਂ ਬਣਾਈਆਂ ਹਨ। ਟੀ-20 'ਚ 58 ਮੈਚਾਂ 'ਚ 8 ਅਰਧ ਸੈਂਕੜਿਆਂ ਦੀ ਬਦੌਲਤ 1177 ਦੌੜਾਂ ਬਣਾਈਆਂ ਹਨ।


Related News