ਵਿਸ਼ਵ ਕੱਪ ''ਚ ਅੱਜ India VS New Zealand, ਹੋਵੇਗੀ ਸਖ਼ਤ ਟੱਕਰ, ਜਾਣੋ ਕਦੋਂ, ਕਿੱਥੇ ਅਤੇ ਕਿਵੇਂ ਦੇਖੀਏ Live

Friday, Oct 04, 2024 - 01:29 PM (IST)

ਸਪੋਰਟਸ ਡੈਸਕ : ਇਨ੍ਹੀਂ ਦਿਨੀਂ ਖੇਡੇ ਜਾ ਰਹੇ ਮਹਿਲਾ ਟੀ-20 ਵਿਸ਼ਵ ਕੱਪ 2024 'ਚ ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਅੱਜ ਯਾਨੀ ਸ਼ੁੱਕਰਵਾਰ 4 ਅਕਤੂਬਰ ਨੂੰ ਆਹਮੋ-ਸਾਹਮਣੇ ਹੋਣਗੀਆਂ। ਇਹ ਟੂਰਨਾਮੈਂਟ 'ਚ ਟੀਮ ਇੰਡੀਆ ਦਾ ਪਹਿਲਾ ਮੈਚ ਹੋਵੇਗਾ। ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਟੀਮ ਇੰਡੀਆ ਟੀ-20 ਵਿਸ਼ਵ ਕੱਪ ਦੀ ਸ਼ੁਰੂਆਤ ਜਿੱਤ ਨਾਲ ਕਰਨਾ ਚਾਹੇਗੀ। ਦੋਵਾਂ ਵਿਚਾਲੇ ਇਹ ਮੁਕਾਬਲਾ ਦੁਬਈ ਦੇ ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਹੋਵੇਗਾ।

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੋਣ ਵਾਲਾ ਇਹ ਮੈਚ ਟੂਰਨਾਮੈਂਟ ਦਾ ਚੌਥਾ ਮੈਚ ਹੋਵੇਗਾ। ਟੀਮ ਇੰਡੀਆ ਦੇ ਨਾਲ-ਨਾਲ ਇਹ ਨਿਊਜ਼ੀਲੈਂਡ ਦਾ ਟੂਰਨਾਮੈਂਟ 'ਚ ਪਹਿਲਾ ਮੈਚ ਵੀ ਹੋਵੇਗਾ। ਭਾਰਤੀ ਸਮੇਂ ਮੁਤਾਬਕ ਇਹ ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਇਸ ਮੈਚ 'ਚ ਜਿੱਤ ਨਾਲ ਟੀਮ ਇੰਡੀਆ ਜਵਾਬ ਦੇ ਸਕਦੀ ਹੈ ਕਿ ਉਹ ਟੂਰਨਾਮੈਂਟ ਲਈ ਪੂਰੀ ਤਰ੍ਹਾਂ ਤਿਆਰ ਹੈ। ਤਾਂ ਆਓ ਜਾਣਦੇ ਹਾਂ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦਿਲਚਸਪ ਮੁਕਾਬਲਾ ਕਦੋਂ, ਕਿੱਥੇ ਅਤੇ ਕਿਵੇਂ ਤੁਸੀਂ ਲਾਈਵ ਦੇਖ ਸਕੋਗੇ।

ਮੈਚ ਕਦੋਂ ਅਤੇ ਕਿੱਥੇ ਹੋਵੇਗਾ?

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮਹਿਲਾ ਟੀ-20 ਵਿਸ਼ਵ ਕੱਪ 2024 ਦਾ ਮੈਚ ਸ਼ੁੱਕਰਵਾਰ, 04 ਅਕਤੂਬਰ ਨੂੰ ਖੇਡਿਆ ਜਾਵੇਗਾ। ਦੋਵਾਂ ਵਿਚਾਲੇ ਇਹ ਮੁਕਾਬਲਾ ਦੁਬਈ ਦੇ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਹੋਵੇਗਾ। ਭਾਰਤੀ ਪ੍ਰਸ਼ੰਸਕ ਸ਼ਾਮ 7:30 ਵਜੇ ਤੋਂ ਮੈਚ ਲਾਈਵ ਦੇਖ ਸਕਣਗੇ।

ਕਿੱਥੇ ਦੇਖਣਾ ਹੈ ਲਾਈਵ ?

ਭਾਰਤ ਅਤੇ ਨਿਊਜ਼ੀਲੈਂਡ ਦੀਆਂ ਮਹਿਲਾ ਟੀਮਾਂ ਵਿਚਾਲੇ ਹੋਣ ਵਾਲੇ ਮੈਚ ਦਾ ਸਟਾਰ ਸਪੋਰਟਸ ਰਾਹੀਂ ਟੀਵੀ 'ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਹਾਟਸਟਾਰ 'ਤੇ ਮੈਚ ਦੀ ਲਾਈਵ ਸਟ੍ਰੀਮਿੰਗ ਹੋਵੇਗੀ।

ਮਹਿਲਾ ਟੀ-20 ਵਿਸ਼ਵ ਕੱਪ ਲਈ ਟੀਮ ਇੰਡੀਆ

ਸ਼ੈਫਾਲੀ ਵਰਮਾ, ਸਮ੍ਰਿਤੀ ਮੰਧਾਨਾ, ਹਰਮਨਪ੍ਰੀਤ ਕੌਰ (ਕਪਤਾਨ), ਜੇਮਿਮਾ ਰੌਡਰਿਗਜ਼, ਰਿਚਾ ਘੋਸ਼ (ਵਿਕਟਕੀਪਰ), ਦੀਪਤੀ ਸ਼ਰਮਾ, ਪੂਜਾ ਵਸਤਰਕਾਰ, ਸ਼੍ਰੇਅੰਕਾ ਪਾਟਿਲ, ਅਰੁੰਧਤੀ ਰੈੱਡੀ, ਰਾਧਾ ਯਾਦਵ, ਰੇਣੁਕਾ ਠਾਕੁਰ ਸਿੰਘ, ਦਿਆਲਨ ਹੇਮਲਤਾ, ਐੱਸ. ਸੱਜਣਾ, ਯਾਸੀਤਕਾ ਭਾਟੀਆ, ਆਸ਼ਾ  ਸ਼ੋਭਨਾ। 

ਮਹਿਲਾ ਟੀ-20 ਵਿਸ਼ਵ ਕੱਪ ਲਈ ਨਿਊਜ਼ੀਲੈਂਡ ਦੀ ਟੀਮ

ਸੂਜ਼ੀ ਬੇਟਸ, ਅਮੇਲੀਆ ਕੇਰ, ਸੋਫੀ ਡੇਵਾਈਨ (ਕਪਤਾਨ), ਬਰੂਕ ਹਾਲੀਡੇ, ਮੈਡੀ ਗ੍ਰੀਨ, ਇਜ਼ਾਬੇਲਾ ਗੇਜ਼ (ਵਿਕਟਕੀਪਰ), ਹੰਨਾਹ ਰੋਵੇ, ਰੋਜ਼ਮੇਰੀ ਮਾਇਰ, ਈਡਨ ਕਾਰਸਨ, ਫ੍ਰੈਨ ਜੋਨਾਸ, ਲੀ ਤਾਹੂਹੂ, ਲੇ ਕੈਸਪੇਰੇਕ, ਜੇਸ ਕੇਰ, ਮੌਲੀ ਪੇਨਫੋਲਡ, ਜਾਰਜੀਆ ਪਲਮਰ । 

 


DILSHER

Content Editor

Related News