ਟੀਮ ਤੋਂ ਬਾਹਰ ਜਾਣ ਦੇ ਬਾਰੇ 'ਚ ਅੱਜ ਤਕ ਧੋਨੀ ਤੋਂ ਕੋਈ ਸਵਾਲ ਨਹੀਂ ਕੀਤਾ : ਤਿਵਾਰੀ

05/14/2020 12:29:25 AM

ਕੋਲਕਾਤਾ— ਭਾਰਤੀ ਟੀਮ ਦੇ ਲਈ ਖੇਡ ਚੁੱਕੇ ਤੇ ਬੰਗਾਲ 'ਚ ਛੋਟੇ ਦਾਦਾ ਦੇ ਨਾਂ ਤੋਂ ਮਸ਼ਹੂਰ ਮਨੋਜ ਤਿਵਾਰੀ ਨੇ ਸੈਂਕੜਾ ਬਣਾਉਣ ਤੋਂ ਬਾਅਦ ਵੀ ਭਾਰਤੀ ਟੀਮ ਤੋਂ ਬਾਹਰ ਕੀਤੇ ਜਾਣ ਦੇ ਬਾਰੇ 'ਚ ਖੁੱਲ ਕੇ ਗੱਲ ਕੀਤੀ। ਮਨੋਜ ਨੇ ਇੰਟਰਵਿਊ 'ਚ ਕਿਹਾ ਕਿ ਉਨ੍ਹਾਂ ਨੇ ਕਦੀ ਟੀਮ ਤੋਂ ਬਾਹਰ ਕੀਤੇ ਜਾਣ ਦੇ ਸੰਬੰਧ 'ਚ ਧੋਨੀ ਤੋਂ ਸਵਾਲ ਨਹੀਂ ਕੀਤਾ। ਮਨੋਜ ਨੇ ਕਿਹਾ ਕਿ ਮੈਂ ਕਦੀ ਨਹੀਂ ਸੋਚਿਆ ਸੀ ਕਿ ਆਪਣੇ ਦੇਸ਼ ਦੇ ਲਈ 100 ਦੌੜਾਂ ਬਣਾਉਣ ਤੋਂ ਬਾਅਦ ਮੈਨ ਆਫ ਦਿ ਮੈਚ ਲੈਣ ਤੋਂ ਬਾਅਦ ਮੈਂ ਅਗਲੇ 14 ਮੈਚਾਂ ਤਕ ਆਖਰੀ 11 'ਚ ਨਹੀਂ ਜਾਵਾਂਗਾ ਪਰ ਇਸ ਗੱਲ ਦਾ ਵੀ ਸਨਮਾਨ ਕਰਦਾ ਹਾਂ ਕਿ ਕਪਤਾਨ, ਕੋਚ ਤੇ ਟੀਮ ਪ੍ਰਬੰਧਕ ਨੇ ਵੀ ਆਪਣੇ ਵਿਚਾਰ ਹੁੰਦੇ ਹਨ। ਇਕ ਖਿਡਾਰੀ ਦੇ ਤੌਰ 'ਤੇ ਸਾਨੂੰ ਉਸਦੇ ਫੈਸਲਿਆਂ ਦਾ ਸਨਮਾਨ ਕਰਨਾ ਚਾਹੀਦਾ ਕਿਉਂਕਿ ਹੋ ਸਕਦਾ ਹੈ ਕਿ ਉਸਦੀ ਅਲਗ ਰਣਨੀਤੀ ਹੋਵੇ।

PunjabKesari
ਉਨ੍ਹਾਂ ਨੇ ਕਿਹਾ ਕਿ ਮੈਨੂੰ ਉਸ ਸਮੇਂ ਮੌਕਾ ਨਹੀਂ ਮਿਲਿਆ ਜਾਂ ਇੰਝ ਕਹਿ ਸਕਦੇ ਹੋ ਮੇਰੀ ਮਾਹੀ ਤੋਂ ਜਾਣ ਦੀ ਹਿਮਤ ਨਹੀਂ ਸੀ ਕਿਉਂਕਿ ਅਸੀਂ ਆਪਣੇ ਸੀਨੀਅਰਾਂ ਦਾ ਇੰਨਾ ਸਨਮਾਨ ਕਰਦੇ ਸੀ ਕਿ ਅਸੀਂ ਉਨ੍ਹਾਂ ਤੋਂ ਸਵਾਲ ਕਰਨ ਦੇ ਲਈ ਬਚਦੇ ਸੀ। ਇਸ ਲਈ ਮੈਂ ਕਦੇ ਹੁਣ ਤਕ ਸਵਾਲ ਨਹੀਂ ਕੀਤਾ। 34 ਸਾਲਾ ਮਨੋਜ ਨੇ ਕਿਹਾ ਕਿ ਜਦੋ ਉਹ ਪੁਣੇ 'ਚ ਧੋਨੀ ਦੇ ਖੇਡ ਰਹੇ ਸਨ ਤਾਂ ਉਦੋਂ ਉਨ੍ਹਾਂ ਨੇ ਕਪਤਾਨ ਤੋਂ ਇਹ ਸਵਾਲ ਪੁੱਛਣ ਦੇ ਬਾਰੇ 'ਚ ਸੋਚਿਆ ਸੀ ਪਰ ਉਹ ਆਈ. ਪੀ. ਐੱਲ. ਦੇ ਦਬਾਅ ਨੂੰ ਦੇਖ ਕੇ ਰੁੱਕ ਗਏ। ਇਸ ਬੱਲੇਬਾਜ਼ ਨੇ ਕਿਹਾ ਕਿ ਮੈਂ ਸੋਚਿਆ ਸੀ ਕਿ ਬਾਅਦ 'ਚ ਕਦੇ ਪੁੱਛਾਂਗਾ।


Gurdeep Singh

Content Editor

Related News