ਵਿਸ਼ਵ ਕੱਪ 2011 ਜਿੱਤਣ ਦੇ 10 ਸਾਲ ਬਾਅਦ ਗੰਭੀਰ ਨੇ ਦਿੱਤਾ ਵੱਡਾ ਬਿਆਨ
Thursday, Apr 01, 2021 - 11:00 PM (IST)
ਨਵੀਂ ਦਿੱਲੀ– ਵਿਸ਼ਵ ਕੱਪ 2011 ਵਿਚ ਭਾਰਤ ਦੀ ਖਿਤਾਬੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੂੰ ਸਮਝ ਨਹੀਂ ਆਉਂਦਾ ਕਿ ਸ਼ੁੱਕਰਵਾਰ ਨੂੰ ਇਸ ਖਿਤਾਬੀ ਜਿੱਤ ਦੇ 10 ਸਾਲ ਪੂਰੇ ਹੋ ਜਾਣਗੇ ਪਰ ਇਸ ਦੇ ਬਾਵਜੂਦ ਲੋਕ ਹੁਣ ਤਕ ਇਸ ਨੂੰ ਲੈ ਕੇ ਇੰਨਾ ਉਤਸ਼ਾਹਿਤ ਕਿਉਂ ਹੈ। 2 ਅਪ੍ਰੈਲ 2011 ਨੂੰ ਸ਼੍ਰੀਲੰਕਾ ਵਿਰੁੱਧ ਖੇਡੇ ਗਏ ਫਾਈਨਲ ਵਿਚ ਗੰਭੀਰ ਭਾਰਤੀ ਜਿੱਤ ਦੇ ਨਾਇਕਾਂ ਵਿਚ ਸ਼ਾਮਲ ਸੀ ਤੇ ਉਸ ਨੇ 97 ਦੌੜਾਂ ਦੀ ਪਾਰੀ ਖੇਡੀ ਸੀ, ਜਿਸ ਤੋਂ ਬਾਅਦ ਤੁਰੰਤ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅਜੇਤੂ ਅਰਧ ਸੈਂਕੜੇ ਲਾਉਂਦੇ ਹੋਏ ਛੱਕਾ ਲਾ ਕੇ ਟੀਮ ਨੂੰ ਜਿੱਤ ਦਿਵਾਈ ਸੀ।
ਇਹ ਖਬਰ ਪੜ੍ਹੋ- NZ v BAN : ਤੀਜਾ ਟੀ20 ਜਿੱਤ ਕੇ ਨਿਊਜ਼ੀਲੈਂਡ ਨੇ ਕੀਤਾ 3-0 ਨਾਲ ਕਲੀਨ ਸਵੀਪ
ਗੰਭੀਰ ਨੇ ਕਿਹਾ,‘‘ਅਜਿਹਾ ਨਹੀਂ ਲੱਗਦਾ ਕਿ ਇਹ ਕੱਲ ਦੀ ਗੱਲ ਹੈ। ਘੱਟ ਤੋਂ ਘੱਟ ਮੇਰੇ ਨਾਲ ਅਜਿਹਾ ਨਹੀਂ ਹੈ। ਇਸ ਨੂੰ ਹੁਣ 10 ਸਾਲ ਬੀਤ ਚੁੱਕੇ ਹਨ। ਮੈਂ ਅਜਿਹਾ ਵਿਅਕਤੀ ਨਹੀਂ ਹਾਂ, ਜਿਹੜਾ ਪਿੱਛੇ ਮੁੜ ਕੇ ਦੇਖਦਾ ਹੈ। ਬੇਸ਼ੱਕ ਇਹ ਮਾਣਪੂਰਨ ਪਲ ਸੀ ਪਰ ਹੁਣ ਭਾਰਤੀ ਟੀਮ ਲਈ ਅੱਗੇ ਵਧਣ ਦਾ ਸਮਾਂ ਹੈ। ਸੰਭਾਵਿਤ ਸਮਾਂ ਆ ਗਿਆ ਹੈ ਕਿ ਅਸੀਂ ਜਲਦ ਤੋਂ ਜਲਦ ਅਗਲਾ ਵਿਸ਼ਵ ਕੱਪ ਜਿੱਤੀਏ।’’
ਇਹ ਖਬਰ ਪੜ੍ਹੋ- ਰਾਜਸਥਾਨ ਰਾਇਲਜ਼ ਲਈ ਕਿਸੇ ਵੀ ਕ੍ਰਮ ’ਤੇ ਬੱਲੇਬਾਜ਼ੀ ਨੂੰ ਤਿਆਰ ਹਾਂ : ਦੂਬੇ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।