ਤਿਲਕ ਵਰਮਾ ਟੀ-20 ਇਮਰਜਿੰਗ ਟੀਮ ਏਸ਼ੀਆ ਕੱਪ ''ਚ ਭਾਰਤ-ਏ ਦੇ ਕਪਤਾਨ ਹੋਣਗੇ

Monday, Oct 14, 2024 - 04:54 PM (IST)

ਨਵੀਂ ਦਿੱਲੀ, (ਭਾਸ਼ਾ) ਮੁੰਬਈ ਇੰਡੀਅਨਜ਼ ਦੇ ਸਟਾਰ ਬੱਲੇਬਾਜ਼ ਤਿਲਕ ਵਰਮਾ 8 ਤੋਂ 27 ਅਕਤੂਬਰ ਤੱਕ ਤਕ ਓਮਾਨ 'ਚ ਹੋਣ ਵਾਲੇ ਟੀ-20 ਇਮਰਜਿੰਗ ਟੀਮ ਏਸ਼ੀਆ ਕੱਪ 'ਚ ਭਾਰਤ-ਏ ਦੇ ਕਪਤਾਨ ਹੋਣਗੇ। ਅਭਿਸ਼ੇਕ ਸ਼ਰਮਾ ਉਪ ਕਪਤਾਨ ਹੋਣਗੇ। 21 ਸਾਲਾ ਵਰਮਾ ਕੋਲ ਚਾਰ ਵਨਡੇ ਅਤੇ 16 ਟੀ-20 ਮੈਚਾਂ ਦਾ ਤਜਰਬਾ ਹੈ, ਜਦਕਿ ਸ਼ਰਮਾ ਨੇ ਅੱਠ ਟੀ-20 ਮੈਚ ਖੇਡੇ ਹਨ। ਲੈੱਗ ਸਪਿਨਰ ਰਾਹੁਲ ਚਾਹਰ ਵੀ ਟੀਮ ਵਿੱਚ ਹਨ।

ਇੰਡੀਆ ਏ ਟੀਮ ਵਿੱਚ ਪੰਜਾਬ ਕਿੰਗਜ਼ ਦੇ ਪ੍ਰਭਸਿਮਰਨ ਸਿੰਘ, ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਅਨੁਜ ਰਾਵਤ, ਲਖਨਊ ਸੁਪਰ ਜਾਇੰਟਸ ਦੇ ਆਯੂਸ਼ ਬਡੋਨੀ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਰਮਨਦੀਪ ਸਿੰਘ ਸਮੇਤ ਕਈ ਆਈਪੀਐਲ ਸਿਤਾਰੇ ਹਨ। ਵੈਭਵ ਅਰੋੜਾ (ਕੇਕੇਆਰ), ਆਰ ਸਾਈ ਕਿਸ਼ੋਰ (ਗੁਜਰਾਤ ਟਾਈਟਨਸ), ਰਿਤਿਕ ਸ਼ੌਕੀਨ (ਮੁੰਬਈ ਇੰਡੀਅਨਜ਼) ਅਤੇ ਰਸੀਖ ਸਲਾਮ (ਦਿੱਲੀ ਕੈਪੀਟਲਜ਼) ਗੇਂਦਬਾਜ਼ੀ ਕਰਦੇ ਹੋਏ ਨਜ਼ਰ ਆਉਣਗੇ। ਭਾਰਤ ਏ ਟੀਮ ਨੂੰ ਗਰੁੱਪ ਬੀ ਵਿੱਚ ਰੱਖਿਆ ਗਿਆ ਹੈ ਅਤੇ ਉਸ ਨੂੰ ਆਪਣਾ ਪਹਿਲਾ ਮੈਚ 19 ਅਕਤੂਬਰ ਨੂੰ ਪਾਕਿਸਤਾਨ ਖ਼ਿਲਾਫ਼ ਖੇਡਣਾ ਹੈ। 

ਗਰੁੱਪ ਏ ਵਿੱਚ ਅਫਗਾਨਿਸਤਾਨ, ਬੰਗਲਾਦੇਸ਼, ਹਾਂਗਕਾਂਗ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਸ਼ਾਮਲ ਹਨ। ਪਹਿਲੀ ਵਾਰ ਇਹ ਟੂਰਨਾਮੈਂਟ ਟੀ-20 ਫਾਰਮੈਟ 'ਚ ਖੇਡਿਆ ਜਾ ਰਿਹਾ ਹੈ ਜਦਕਿ ਹੁਣ ਤੱਕ ਇਹ ਸਿਰਫ 50 ਓਵਰਾਂ ਦਾ ਹੀ ਖੇਡਿਆ ਜਾਂਦਾ ਸੀ। 

ਭਾਰਤ ਏ ਟੀਮ:
ਤਿਲਕ ਵਰਮਾ (ਕਪਤਾਨ), ਅਭਿਸ਼ੇਕ ਸ਼ਰਮਾ, ਪ੍ਰਭਸਿਮਰਨ ਸਿੰਘ, ਨਿਸ਼ਾਂਤ ਸਿੰਧੂ, ਰਮਨਦੀਪ ਸਿੰਘ, ਨੇਹਾਲ ਵਢੇਰਾ, ਆਯੂਸ਼ ਬਡੋਨੀ, ਅਨੁਜ ਰਾਵਤ, ਸਾਈ ਕਿਸ਼ੋਰ, ਰਿਤਿਕ ਸ਼ੌਕੀਨ, ਰਾਹੁਲ ਚਾਹਰ, ਵੈਭਵ ਅਰੋੜਾ, ਅੰਸ਼ੁਲ ਕੰਬੋਜ, ਆਕੀਬ ਖਾਨ, ਰਸਿਖ ਸਲਾਮ। 


Tarsem Singh

Content Editor

Related News