ਇੰਟਰਨੈਸ਼ਨਲ ਸ਼ੂਟਿੰਗ 'ਚ ਟਿੱਕਾ ਸੋਢੀ ਨੇ ਜਿੱਤਿਆ ਚਾਂਦੀ ਦਾ ਤਮਗਾ

05/12/2018 4:29:05 PM

ਮੋਹਾਲੀ—ਜਰਮਨੀ ਦੇ ਸ਼ਹਿਰ ਹੈਨੋਵਰ ਵਿਖੇ ਚੱਲ ਰਹੇ ਇੰਟਰਨੈਸ਼ਨਲ ਸ਼ੂਟਿੰਗ ਮੁਕਾਬਲਿਆਂ 'ਚ ਪੰਜਾਬ ਦੇ 16 ਸਾਲਾ ਸ਼ੂਟਰ ਟਿੱਕਾ ਜੈ ਸਿੰਘ ਸੋਢੀ ਨੇ 25 ਮੀਟਰ ਰੈਪਿਡ ਫਾਇਰ ਪਿਸਟਲ ਜੂਨੀਅਰ ਪੁਰਸ਼ ਵਰਗ 'ਚ ਚਾਂਦੀ ਤਮਗਾ ਹਾਸਲ ਕੀਤਾ ਹੈ। ਜਰਮਨੀ ਵਿਖੇ 7 ਮਈ ਤੋਂ 14 ਮਈ ਤਕ ਚੱਲਣ ਵਾਲੇ ਇਸ ਸ਼ੂਟਿੰਗ ਮੁਕਾਬਲੇ ਵਿਚ ਕਰੀਬ 37 ਦੇਸ਼ਾਂ ਦੇ ਖਿਡਾਰੀ ਹਿੱਸਾ ਲੈ ਰਹੇ ਹਨ।
ਜ਼ਿਕਰਯੋਗ ਹੈ ਕਿ ਟਿੱਕਾ ਜੈ ਸਿੰਘ ਸੋਢੀ, ਜਿਹੜਾ ਕਿ ਲਰਨਿੰਗ ਪਾਥਸ ਸਕੂਲ ਮੋਹਾਲੀ ਦਾ ਵਿਦਿਆਰਥੀ ਹੈ, ਨੇ ਦਿੱਲੀ ਵਿਖੇ ਹੋਈਆਂ ਪਹਿਲੀਆਂ 'ਖੇਲੋ ਇੰਡੀਆ ਸਕੂਲ ਗੇਮਜ਼' ਵਿਚ ਪੰਜਾਬ ਦੀ ਪ੍ਰਤੀਨਿਧਤਾ ਕੀਤੀ ਸੀ ਤੇ ਇਸ ਸਾਲ ਪੰਜਾਬ ਸਟੇਟ ਸ਼ੂਟਿੰਗ ਮੁਕਾਬਲੇ ਵਿਚ ਰਿਕਾਰਡ ਸਕੋਰ ਨਾਲ ਸੋਨ ਤਮਗਾ ਹਾਸਲ ਕੀਤਾ ਸੀ। 


Related News