ਟਿੱਕਾ ਸੋਢੀ ਨੂੰ ਸਰਵਸ੍ਰੇਸ਼ਠ ਨਿਸ਼ਾਨੇਬਾਜ਼ ਦਾ ਐਵਾਰਡ
Sunday, Sep 01, 2019 - 11:30 PM (IST)
ਜਲੰਧਰ (ਜ. ਬ.)— ਮੋਹਾਲੀ ਦੇ ਲਰਨਿੰਗ ਪਾਥ ਸਕੂਲ ਦੇ ਵਿਦਿਆਰਥੀ ਟਿੱਕਾ ਜੈ ਸਿੰਘ ਸੋਢੀ ਨੇ 18ਵÄ ਉੱਤਰਾਖੰਡ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ-2019 ਵਿਚ 25 ਮੀਟਰ ਪਿਸਟਲ ਸ਼ੂਟਿੰਗ ਦੇ ਵੱਖ-ਵੱਖ ਵਰਗਾਂ ਦੇ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 5 ਸੋਨ ਤਮਗੇ, 2 ਚਾਂਦੀ ਤੇ 2 ਕਾਂਸੀ ਸਮੇਤ ਕੁਲ 9 ਤਮਗੇ ਜਿੱਤ ਕੇ ਸਕੂਲ ਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ। ਇਸ ਸ਼ਾਨਦਾਰ ਪ੍ਰਦਰਸ਼ਨ ’ਤੇ ਦੇਹਰਾਦੂਨ ਵਿਖੇ ਰਾਣਾ ਸ਼ੂਟਿੰਗ ਰੇਂਜ ਵਿਖੇ ਹੋਏ ਸਮਾਰੋਹ ਵਿਚ ਉੱਤਰਾਖੰਡ ਦੀ ਰਾਜਪਾਲ ਬੇਬੀ ਰਾਣੀ ਮੌਰੀਆ ਨੇ ਟਿੱਕਾ ਨੂੰ ਸਰਵਸ੍ਰੇਸ਼ਠ ਨਿਸ਼ਾਨੇਬਾਜ਼ ਦਾ ਸਨਮਾਨ ਦੇ ਕੇ ਸਨਮਾਨਿਤ ਕੀਤਾ। ਜ਼ਿਕਰਯੋਗ ਹੈ ਕਿ ਟਿੱਕਾ ਦੀ ਚੋਣ ਇਸ ਸਾਲ ਜੂਨੀਅਰ ਨੈਸ਼ਨਲ ਟੀਮ ਲਈ ਵੀ ਹੋਈ ਹੈ।
