ਭਾਰਤ ਵਿਚ ਟਿਕ-ਟਾਕ ਬੈਨ ਹੋਣ ਨਾਲ ਵਾਰਨਰ ਨੂੰ ਹੋਇਆ ਵੱਡਾ ਨੁਕਸਾਨ, ਅਸ਼ਵਿਨ ਨੇ ਉਡਾਇਆ ਮਜ਼ਾਕ
Tuesday, Jun 30, 2020 - 12:40 PM (IST)

ਸਪੋਰਟਸ ਡੈਸਕ : ਚੀਨ ਦੇ ਨਾਲ ਸੀਮਾ ਵਿਵਾਦ ਵਿਚਾਲੇ ਕੇਂਦਰ ਸਰਕਾਰ ਨੇ ਇਕ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਵੱਖ-ਵੱਖ ਤਰ੍ਹਾਂ ਦੀਆਂ 59 ਮੋਬਾਈਲ ਐਪ 'ਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਨੇ ਇਨ੍ਹਾਂ ਐਪਸ ਨੂੰ ਦੇਸ਼ ਦੀ ਪ੍ਰਭੂਸੱਤਾ, ਅਖੰਡਤਾ ਤੇ ਰਾਸ਼ਟਰੀ ਸੁਰੱਖਿਆ ਲਈ ਪੱਖਪਾਤ ਰੱਖਣ ਵਾਲਾ ਕਰਾਰ ਦਿੱਤਾ ਹੈ। ਇਨ੍ਹਾਂ ਵਿਚ ਚੀਨ ਦੀ ਟਿਕ-ਟਾਕ, ਸ਼ੇਅਰਇਟ ਤੇ ਵੀਚੈਟ ਵਰਗੀਆਂ ਐਪਸ ਵੀ ਸ਼ਾਮਲ ਹਨ। ਟਿਕ-ਟਾਕ ਐਪ 'ਤੇ ਪਾਬੰਦੀ ਲਾਉਣ ਤੋਂ ਬਾਅਦ ਭਾਰਤ ਦੇ ਸਟਾਰ ਗੇਂਦਬਾਜ਼ ਰਵੀ ਚੰਦਰਨ ਅਸ਼ਵਿਨ ਨੇ ਆਸਟਰੇਲੀਆਈ ਓਪਨਰ ਡੇਵਿਡ ਵਾਰਨਰ ਦੇ ਫਿਲਮੀ ਅੰਦਾਜ਼ ਵਿਚ ਮਜ਼ੇ ਲਏ ਹਨ।
ਵੱਖ-ਵੱਖ ਸਟਾਈਲ ਨਾਲ ਗੇਂਦਬਾਜ਼ੀ ਕਰਨ ਵਿਚ ਮਾਹਰ ਅਸ਼ਵਿਨ ਸੋਸ਼ਲ ਮੀਡੀਆ 'ਤੇ ਵੀ ਕਾਫੀ ਸਰਗਰਮ ਰਹਿੰਦੇ ਹਨ। ਉਹ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੂੰ ਹਸਾਉਣ ਦਾ ਕੋਈ ਮੌਕਾ ਨਹੀਂ ਛੱਡਦੇ। ਦਰਅਸਲ, ਕੋਰੋਨਾ ਵਾਇਰਸ ਕਾਰਨ ਜ਼ਿਆਦਾਤਰ ਦੇਸ਼ਾਂ ਵਿਚ ਕ੍ਰਿਕਟ ਪ੍ਰਤੀਯੋਗਿਤਾਵਾਂ ਨਹੀਂ ਹੋ ਰਹੀਆਂਹਨ। ਕਮੋਬੇਸ਼ ਆਸਟਰੇਲੀਆ ਦਾ ਵੀ ਇਹ ਹਾਲ ਹੈ। ਇਹੀ ਕਾਰਨ ਹੈ ਕਿ ਆਸਟਰੇਲੀਆਈ ਓਪਨਰ ਡੇਵਿਡ ਵਾਰਨਰ ਇਨ੍ਹੀਂ ਦਿਨੀ ਪਰਿਵਾਰ ਦੇ ਨਾਲ ਕੀਮਤੀ ਸਮਾਂ ਬਿਤਾ ਰਹੇ ਹਨ।
ਵਾਰਨਰ ਪਰਿਵਾਰ ਦੇ ਨਾਲ ਟਿਕ-ਟਾਕ ਵੀਡੀਓ ਵੀ ਬਣਾ ਰਹੇ ਹਨ। ਉਹ ਇਨ੍ਹਾਂ ਵੀਡੀਓਜ਼ ਨੂੰ ਅਕਸਰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਰਹਿੰਦੇ ਹਨ। ਵਾਰਨਰ ਦੀਆਂ ਇਨ੍ਹਾਂ ਵੀਡੀਓਜ਼ ਨੂੰ ਭਾਰਤ ਵਿਚ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਵਾਰਨਰ ਵੀ ਭਾਰਤੀ ਪ੍ਰਸ਼ੰਸਕਾਂ ਲਈ ਹਿੰਦੀ, ਪੰਜਾਬੀ, ਦੱਖਣੀ ਭਾਰਤੀ ਗੀਤਾਂ 'ਤੇ ਡਾਂਸ ਕਰਦੇ ਰਹਿੰਦੇ ਹਨ। ਉਸ ਦੀਆਂ ਵੀਡੀਓਜ਼ ਦੇਖਣ ਤੋਂ ਬਾਅਦ ਤਾਂ ਪ੍ਰਸ਼ੰਸਕ ਉਸ ਨੂੰ ਫਿਲਮਾਂ ਵਿਚ ਕੋਸ਼ਿਸ਼ ਕਰਨ ਲਈ ਵੀ ਕਹਿੰਦੇ ਰਹਿੰਦੇ ਹਨ। ਅਜਿਹੇ 'ਚੇ ਭਾਰਤ ਵਿਚ ਟਿਕ-ਟਾਕ ਬੈਨ ਹੋਣ ਨਾਲ ਡੇਵਿਡ ਵਾਰਨਰ ਨੂੰ ਜ਼ਾਹਿਰ ਹੈ ਵੱਡਾ ਨੁਕਸਾਨ ਹੋਇਆ ਹੈ।
Appo Anwar? @davidwarner31 😉 https://t.co/5slRjpmAIs
— Ashwin (During Covid 19)🇮🇳 (@ashwinravi99) June 29, 2020
ਭਾਰਤ ਵਿਚ ਟਿਕ-ਟਾਕ 'ਤੇ ਪਾਬੰਦੀ ਲੱਗਣ ਤੋਂ ਬਾਅਦ ਅਸ਼ਵਿਨ ਨੇ ਟਵਿੱਟਰ 'ਤੇ ਆਸਟਰੇਲੀਆਈ ਓਪਨਰ ਦੇ ਫਿਲਮੀ ਅੰਦਾਜ਼ ਵਿਚ ਮਜ਼ੇ ਲਏ। ਉਸ ਨੇ ਵਾਰਨਰ ਨੂੰ ਟੈਗ ਕਰਦਿਆਂ ਲਿਖਿਆ, ''ਓਪੋ ਅਨਵਰ''। ਦਰਅਸਲ ਓਪੋ ਅਨਵਰ ਸੁਪਰ ਸਟਾਰ ਰਜਨੀਕਾਂਤ ਦੀ 1995 ਵਿਚ ਆਈ ਫਿਲਮ ਮਣਿਕ ਬਾਸ਼ਾ ਦਾ ਇਕ ਡਾਇਲਾਗ ਹੈ। ਇਸ ਦਾ ਮਤਲਬ ਹੈ ਕਿ ਹੁਣ ਡੇਵਿਡ ਵਾਰਨਰ ਕੀ ਕਰਨ ਜਾ ਰਹੇ ਹਨ?