ਟਾਈਗਰ ਵੁਡਸ ਨੇ ਪੀ. ਜੀ. ਏ. ਚੈਂਪੀਅਨਸ਼ਿਪ ''ਚ ਕੱਟ ਕੀਤਾ ਹਾਸਲ
Sunday, May 22, 2022 - 11:50 AM (IST)
ਤੁਲਸਾ (ਓਕਲਾਹੋਮ)- ਸਟਾਰ ਗੋਲਫਰ ਟਾਈਗਰ ਵੁਡਸ ਨੇ ਦਰਦ ਦੇ ਬਾਵਜੂਦ ਇੱਥੇ ਸਦਰਨ ਹਿਲਸ ਪੀ. ਜੀ. ਏ. ਚੈਂਪੀਅਨਸ਼ਿਪ ਦੇ ਦੂਜੇ ਦੌਰ 'ਚ ਇਕ ਅੰਡਰ 69 ਦਾ ਕਾਰਡ ਖੇਡ ਕੇ ਕਟ ਹਾਸਲ ਕੀਤਾ। ਵੁਡਸ ਦਾ ਕੁਲ ਸਕੋਰ ਤਿੰਨ ਓਵਰ ਪਾਰ ਹੋ ਗਿਆ ਹੈ ਤੇ ਉਹ ਇਕ ਸ਼ਾਟ ਨਾਲ ਕੱਟ ਲਾਈਨ ਦੇ ਅੰਦਰ ਰਹਿਣ 'ਚ ਸਫਲ ਰਹੇ।
ਕਾਰ ਹਾਦਸੇ ਦੇ ਬਾਅਦ ਪੈਰ ਦੀ ਸਰਜਰੀ ਦੇ ਬਅਦ ਵਾਪਸੀ ਕਰਨ ਵਾਲੇ ਵੁਡਸ ਨੇ ਪਿਛਲੇ ਮਹੀਨੇ ਮਾਸਟਰਸ ਟੂਰਨਾਮੈਂਟ 'ਚ ਵਾਪਸੀ ਕੀਤੀ ਸੀ। ਉਨ੍ਹਾਂ ਨੇ ਇਸ 'ਚ ਕਟ ਹਾਸਲ ਕੀਤਾ ਪਰ ਇਸ ਤੋਂ ਬਾਅਦ ਉਹ ਪੀ. ਜੀ. ਏ. ਚੈਂਪੀਅਨਸ਼ਿਪ ਦੀਆਂ ਤਿਆਰੀਆਂ ਲਈ ਕਿਸੇ ਹੋਰ ਟੂਰਨਾਮੈਂਟ 'ਚ ਨਹੀਂ ਖੇਡੇ। ਪੀ. ਜੀ. ਏ. ਚੈਂਪੀਅਨਸ਼ਿਪ 'ਚ ਖ਼ਿਤਾਬ ਜਿੱਤਣ ਵਾਲੇ ਵੁਡਸ ਨੇ 2007 'ਚ ਸਦਰਨ ਹਿਲਸ 'ਚ ਪਿਛਲੀ ਟਰਾਫੀ ਜਿੱਤੀ ਸੀ।