ਕਤਰ ''ਚ ਵਿਸ਼ਵ ਕੱਪ ''ਚ ਰੈਫਰੀ ਬਣਨਗੀਆਂ 3 ਔਰਤਾਂ
Wednesday, Nov 09, 2022 - 12:16 PM (IST)
ਟੋਕੀਓ (ਭਾਸ਼ਾ)- ਜਾਪਾਨ ਦੀ ਰੈਫਰੀ ਯੋਸ਼ਿਮੀ ਯਾਮਾਸ਼ਿਤਾ ਉਨ੍ਹਾਂ ਤਿੰਨ ਔਰਤਾਂ ਵਿਚ ਸ਼ਾਮਲ ਹੈ, ਜਿਨ੍ਹਾਂ ਨੂੰ ਕਤਰ ਵਿਚ ਪੁਰਸ਼ ਫੁੱਟਬਾਲ ਵਿਸ਼ਵ ਕੱਪ ਮੁਕਾਬਲਿਆਂ ਵਿਚ ਰੈਫਰੀ ਦੀ ਭੂਮਿਕਾ ਨਿਭਾਉਣ ਲਈ ਚੁਣਿਆ ਗਿਆ ਹੈ। ਫੁੱਟਬਾਲ ਦੇ ਸਭ ਤੋਂ ਵੱਡੇ ਟੂਰਨਾਮੈਂਟ ਵਿਚ ਪਹਿਲੀ ਵਾਰ ਔਰਤਾਂ ਰੈਫਰੀ ਦੀ ਭੂਮਿਕਾ ਵਿਚ ਨਜ਼ਰ ਆਉਣਗੀਆਂ।
ਫਰਾਂਸ ਦੀ ਸਟੇਫਨੀ ਫਰੇਪਾਰਟ ਅਤੇ ਰਵਾਂਡਾ ਦੀ ਸਲੀਮਾ ਮੁਕਾਂਸੰਗਾ ਵੀ ਰੈਫਰੀ ਦੀ ਭੂਮਿਕਾ ਨਿਭਾਉਣਗੀਆਂ। ਇਹ ਤਿੰਨੇ ਕਤਰ ਵਿਸ਼ਵ ਕੱਪ ਲਈ ਚੁਣੇ ਗਏ 36 ਰੈਫਰੀ ਦੇ ਪੂਲ ਵਿਚ ਹਨ-ਬਾਕੀ ਸਾਰੇ ਪੁਰਸ਼ ਹਨ। ਫੀਫਾ ਨੇ 69 ਸਹਾਇਕ ਰੈਫਰੀ ਦਾ ਪੂਲ ਵੀ ਬਣਾਇਆ ਹੈ, ਜਿਸ ਵਿਚ ਵੀ 3 ਮਹਿਲਾ ਸਹਾਇਆ ਰੈਫਰੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਹ ਬ੍ਰਾਜ਼ੀਲ ਦੀ ਨੁਜਾ ਬੈਕ, ਮੈਕਸੀਕੋ ਦੀ ਕਰੇਨ ਡਿਆਜ ਮੇਡਿਨਾ ਅਤੇ ਅਮਰੀਕਾ ਦੀ ਕੈਥਰੀਨ ਨੇਸਬਿਟ ਹਨ।