ਉਹ ਤਿੰਨ ਵਿਦੇਸ਼ੀ ਖਿਡਾਰੀ ਜੋ IPL 'ਚ ਆਉਂਦੇ ਹੀ ਛਾ ਗਏ

Tuesday, Apr 09, 2019 - 02:24 PM (IST)

ਉਹ ਤਿੰਨ ਵਿਦੇਸ਼ੀ ਖਿਡਾਰੀ ਜੋ IPL 'ਚ ਆਉਂਦੇ ਹੀ ਛਾ ਗਏ

ਇੰਡਿਅਨ ਟੀ-20 ਲੀਗ ਦਾ 12ਵਾਂ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ। ਮੈਚਾਂ ਦੀ ਗੱਲ ਕਰੀਏ ਤਾਂ ਪਲੇਅ-ਆਫ ਤੋਂ ਪਹਿਲਾਂ ਖੇਡੇ ਜਾਣ ਵਾਲੇ 56 ਮੈਚਾਂ 'ਚ 21 ਮੈਚ ਖੇਡੇ ਵੀ ਜਾ ਚੁੱਕੇ ਹਨ। ਪੈਸੇ ਤੇ ਗਲੈਮਰ ਨਾਲ ਭਰਿਆ ਟੀ-20 ਲੀਗ ਹਰ ਸਾਲ ਦੇਸੀ-ਵਿਦੇਸ਼ੀ ਖਿਡਾਰੀਆਂ ਨੂੰ ਆਪਣੇ ਵੱਲ ਆਕਰਸ਼ਤ ਕਰਦਾ ਹੈ। ਇਹੀ ਕਾਰਨ ਹੈ ਕਿ ਹਰ ਖਿਡਾਰੀ ਇਸ ਲੀਗ ਦਾ ਹਿੱਸਾ ਬਣਨਾ ਚਾਹੁੰਦਾ ਹੈ। 

ਕਈ ਖਿਡਾਰੀਆਂ ਦੀ ਗੈਰ ਮੌਜੂਦਗੀ ਤੇ ਸੱਟ ਲੱਗਣ ਕਾਰਨ ਕੁਝ ਨਵੇਂ ਖਿਡਰੀਆਂ ਨੂੰ ਇਸ ਲੀਗ 'ਚ ਡੈਬਿਊ ਕਰਨ ਦਾ ਮੌਕਾ ਮਿਲਿਆ। ਕੁਝ ਅਜਿਹੇ ਖਿਡਾਰੀ ਰਹੇ ਜਿਨ੍ਹਾਂ ਨੇ ਮੌਕੇ ਦਾ ਪੂਰਾ ਫਾਇਦਾ ਚੁੱਕਦੇ ਹੋਏ ਆਪਣੇ ਪਹਿਲੇ ਹੀ ਮੈਚ 'ਚ ਦਮਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੀ ਛਾਪ ਛੱਡ ਦਿੱਤੀ।

ਜੇਸਨ ਬੇਹਰੇਨਡੋਰਫ
ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਬੇਹਰੇਨਡੋਰਫ ਨੇ ਟੀ-20 ਲੀਗ ਦੇ 15ਵੇਂ ਮੁਕਾਬਲੇ 'ਚ ਵਾਨਖੇੜੇ ਸਟੇਡੀਅਮ 'ਚ ਡੈਬਿਊ ਕੀਤਾ। ਆਪਣੀ ਤੇਜ਼ ਤੇ ਉਛਾਲ ਭਰੀਆਂ ਗੇਂਦਾਂ ਲਈ ਪਹਿਚਾਣੇ ਜਾਣ ਵਾਲੇ ਬੇਹਰੇਨਡੋਰਫ ਨੇ ਮੈਚ 'ਚ ਜ਼ਬਰਦਸਤ ਸ਼ੁਰੂਆਤ ਕੀਤੀ। ਡੈਬਿਯੂ ਮੈਚ 'ਚ ਬੇਹਰੇਨਡੋਰਫ ਨੇ 4 ਓਵਰ ਦੀ ਕਿਫਾਇਤੀ ਗੇਂਦਬਾਜ਼ੀ 'ਚ 22 ਦੌੜਾਂ ਦੇ ਕੇ 2 ਵਿਕਟ ਕੱਢੇ।PunjabKesari
ਅਲਜਾਰੀ ਜੋਸੇਫ
ਕੈਰੀਬਿਆਈ ਖਿਡਾਰੀ ਅਲਜਾਰੀ ਜੋਸੇਫ ਜਿਨ੍ਹਾਂ ਨੇ ਵੈਸਟਇੰਡੀਜ਼ ਲਈ ਹੁਣ ਤੱਕ ਇਕ ਵੀ ਟੀ-20 ਮੈਚ ਨਹੀਂ ਖੇਡਿਆ ਹੈ, ਉਨ੍ਹਾਂ ਨੇ ਟੀ-20 ਲੀਗ ਦੇ 19ਵੇਂ ਮੁਕਾਬਲੇ 'ਚ ਡੈਬਿਊ ਕੀਤਾ। ਲੀਗ ਦੀ ਮਜਬੂਤ ਟੀਮ ਹੈਦਰਾਬਾਦ ਦੇ ਖਿਲਾਫ ਅਲਜਾਰੀ ਨੇ ਡੈਬਿਯੂ ਕਰਦੇ ਹੋਏ ਪਹਿਲਾਂ ਓਵਰ ਦੀ ਪਹਿਲੀ ਹੀ ਗੇਂਦ 'ਤੇ ਆਰੇਂਜ ਕੈਪ ਹੋਲਡਰ ਵਾਰਨਰ ਨੂੰ ਬੋਲਡ ਕਰ ਦਿੱਤਾ। ਇੰਨਾ ਹੀ ਨਹੀਂ ਅਲਜਾਰੀ ਜੋਸੇਫ ਨੇ ਆਪਣੇ ਡੈਬਿਯੂ ਮੈਚ ਵਿੱਚ ਹੀ 11 ਸਾਲ ਪੁਰਾਣੇ ਸੋਹੇਲ ਤਨਵੀਰ ਦੇ ਬੈਸਟ ਗੇਂਦਬਾਜ਼ੀ ਦੇ ਰਿਕਾਰਡ ਨੂੰ ਵੀ ਤੋੜ ਦਿੱਤਾ।PunjabKesari  ਸਕਾਟ ਕੁਗੇਲੈਨ
ਕੀਵੀ ਖਿਡਾਰੀ ਕੁਗੇਲੈਨ ਨੇ ਆਪਣੇ ਦੇਸ਼ ਲਈ ਸਿਰਫ 4 ਟੀ-20 ਮੁਕਾਬਲੇ ਖੇਡੇ ਹਨ ਤੇ ਬਹੁਤ ਘੱਟ ਲੋਕ ਹੀ ਇਨ੍ਹਾਂ ਦੇ ਬਾਰੇ 'ਚ ਜਾਣਦੇ ਹਨ। ਕੁੱਗੇਲੈਨ ਨੂੰ ਜਖਮੀ ਲੁੰਗੀ ਐਨਗੀਡੀ ਦੀ ਜਗ੍ਹਾ ਚੇਂਨਈ ਨੇ ਆਪਣੀ ਟੀਮ 'ਚ ਸ਼ਾਮਲ ਕੀਤਾ। ਕੁਗੇਲੈਨ ਨੇ ਆਪਣੇ ਡੈਬਿਯੂ ਮੈਚ 'ਚ 4 ਓਵਰ ਦੀ ਗੇਂਦਬਾਜੀ 'ਚ 37 ਦੌੜਾਂ ਦੇ ਕੇ 2 ਵਿਕਟ ਝੱਟਕੇ।PunjabKesari


Related News