ਜੰਗਲ ਦੀ ਅੱਗ ਦੇ ਪੀੜਤਾਂ ਲਈ ''ਬੈਗੀ ਗ੍ਰੀਨ'' ਤੇ ''ਵੈਸਟ'' ਦੀ ਨਿਲਾਮੀ ਕਰੇਗਾ ਥਾਮਸਨ

Thursday, Jan 09, 2020 - 12:46 AM (IST)

ਜੰਗਲ ਦੀ ਅੱਗ ਦੇ ਪੀੜਤਾਂ ਲਈ ''ਬੈਗੀ ਗ੍ਰੀਨ'' ਤੇ ''ਵੈਸਟ'' ਦੀ ਨਿਲਾਮੀ ਕਰੇਗਾ ਥਾਮਸਨ

ਸਿਡਨੀ— ਆਸਟਰੇਲੀਆ ਦੇ ਮਹਾਨ ਤੇਜ਼ ਗੇਂਦਬਾਜ਼ ਜੈਥ ਥਾਮਸਨ ਨੇ ਦੇਸ਼ ਦੇ ਜੰਗਲਾਂ ਵਿਚ ਲੱਗੀ ਅੱਗ ਦੇ ਪੀੜਤਾਂ ਦੀ ਮਦਦ ਲਈ ਰਕਮ ਇਕੱਠੀ ਕਰਨ ਦੇ ਇਰਾਦੇ ਨਾਲ ਆਪਣੀ 'ਬੈਗੀ ਗ੍ਰੀਨ ਕੈਪ' ਅਤੇ 'ਕ੍ਰਿਕਟ ਵੈਸਟ' ਨਿਲਾਮ ਕਰਨ ਦਾ ਫੈਸਲਾ ਕੀਤਾ ਹੈ। ਥਾਮਸਨ ਦੀਆਂ ਇਨ੍ਹਾਂ ਦੋਵੇਂ ਚੀਜ਼ਾਂ ਨੂੰ ਲਾਇਡ ਆਕਸ਼ਨਸ ਦੀ 'ਬੁੱਸ਼ਫਾਇਰ ਰਿਲੀਫ ਆਕਸ਼ਨ' ਤਹਿਤ ਨਿਲਾਮ ਕੀਤਾ ਜਾਵੇਗਾ।
ਥਾਮਸਨ ਨੇ ਕਿਹਾ ਕਿ ਮੇਰੇ ਕੋਲ ਮੇਰੀਆਂ ਯਾਦਗਾਰ ਜ਼ਿਆਦਾ ਚੀਜ਼ਾਂ ਨਹੀਂ ਬਚੀਆਂ ਹਨ, ਇਸ ਲਈ ਇਹ ਦੋਵੇਂ ਚੀਜ਼ਾਂ ਕਾਫੀ ਵਿਸ਼ੇਸ਼ ਹਨ। ਉਸ ਨੇ ਕਿਹਾ ਕਿ ਇਹ ਕਹਿਣਾ ਮੁਸ਼ਕਲ ਹੈ ਕਿ ਇਨ੍ਹਾਂ ਦੋਨੋਂ ਚੀਜ਼ਾਂ ਤੋਂ ਕਿੰਨਾ ਪੈਸਾ ਮਿਲੇਗਾ ਪਰ ਉਮੀਦ ਕਰਦਾ ਹਾਂ ਕਿ ਕਾਫੀ ਪੈਸਾ ਮਿਲ ਸਕੇਗਾ, ਜਿਸ ਨਾਲ ਉਨ੍ਹਾਂ ਲੋਕਾਂ ਨੂੰ ਮਦਦ ਮਿਲ ਸਕੇ, ਜਿਨ੍ਹਾਂ ਨੂੰ ਇਸ ਦੀ ਜ਼ਰੂਰਤ ਹੈ। ਥਾਮਸਨ ਉਸ ਯੁੱਗ ਵਿਚ ਖੇਡਿਆ ਜਦੋਂ ਆਸਟਰੇਲੀਆ ਦੇ ਟੈਸਟ ਕ੍ਰਿਕਟਰਾਂ ਨੂੰ ਹਰੇਕ ਸੀਰੀਜ਼ ਜਾਂ ਦੌਰੇ ਦੀ ਸ਼ੁਰੂਆਤ ਵਿਚ ਕੈਪ ਦਿੱਤੀ ਜਾਂਦੀ ਸੀ। ਹੁਣ ਕ੍ਰਿਕਟਰਾਂ ਨੂੰ ਸਿਰਫ ਇਕ ਬੈਗੀ ਗ੍ਰੀਨ ਕੈਪ ਮਿਲਦੀ ਹੈ, ਜੋ ਉਨ੍ਹਾਂ ਨੇ ਸਾਰੀ ਉਮਰ ਰੱਖਣੀ ਹੁੰਦੀ ਹੈ।


author

Gurdeep Singh

Content Editor

Related News