ਅਸ਼ਵਿਨ ਦਾ ਖੁਲਾਸਾ, ਫਿੰਚ ਨੂੰ ਮਾਂਕਡਿੰਗ ਕਰਨ ਨੂੰ ਲੈ ਕੇ ਇਹ ਸੀ ਰਿੱਕੀ ਪੋਂਟਿੰਗ ਦੀ ਰਾਏ

Thursday, Oct 08, 2020 - 12:34 AM (IST)

ਅਸ਼ਵਿਨ ਦਾ ਖੁਲਾਸਾ, ਫਿੰਚ ਨੂੰ ਮਾਂਕਡਿੰਗ ਕਰਨ ਨੂੰ ਲੈ ਕੇ ਇਹ ਸੀ ਰਿੱਕੀ ਪੋਂਟਿੰਗ ਦੀ ਰਾਏ

ਸਪੋਰਟਸ ਡੈਸਕ : ਦਿੱਲੀ ਕੈਪੀਟਲਜ਼ ਦੇ ਸਪਿਨਰ ਰਵਿਚੰਦਰਨ ਅਸ਼ਵਿਨ ਨੇ ਆਰੋਨ ਫਿੰਚ ਨੂੰ ਮਾਂਕਡਿੰਗ ਦਾ ਡਰ ਦਿਖਾਇਆ ਪਰ ਉਨ੍ਹਾਂ ਨੂੰ ਆਉਟ ਨਹੀਂ ਕੀਤਾ ਜਿਸ 'ਤੇ ਲੋਕਾਂ ਨੇ ਕਿਹਾ ਸੀ ਕਿ ਅਸ਼ਵਿਨ ਨੂੰ ਫਿੰਚ ਨੂੰ ਆਉਟ ਕਰ ਦੇਣਾ ਚਾਹੀਦਾ ਸੀ। ਹੁਣ ਅਸ਼ਵਿਨ ਨੇ ਦੱਸਿਆ ਕਿ ਹੈਡ ਕੋਚ ਰਿੱਕੀ ਪੋਂਟਿੰਗ ਇਸ ਬਾਰੇ ਕੀ ਸੋਚਦੇ ਹਨ। ਅਸ਼ਵਿਨ ਨੇ ਕਿਹਾ, ਪੋਂਟਿੰਗ ਚਾਹੁੰਦੇ ਸਨ ਕਿ ਉਹ ਰਾਇਲ ਚੈਲੇਂਜਰਜ਼ ਬੈਂਗਲੁਰੂ ਖ਼ਿਲਾਫ਼ ਖੇਡੇ ਗਏ ਮੈਚ ਦੌਰਾਨ ਫਿੰਚ ਨੂੰ ਆਉਟ ਕਰਦੇ।

ਯੂ-ਟਿਊਬ ਚੈਨਲ 'ਤੇ ਇਸ ਬਾਰੇ ਗੱਲ ਕਰਦੇ ਹੋਏ ਅਸ਼ਵਿਨ ਨੇ ਕਿਹਾ, ਮੈਂ ਟਵੀਟ 'ਚ ਪੋਂਟਿੰਗ ਨੂੰ ਟੈਗ ਕੀਤਾ। ਉਨ੍ਹਾਂ ਕਿਹਾ, ਉਹ ਬਹੁਤ ਅੱਗੇ ਚਲਾ ਗਿਆ, ਮੈਂ ਖੁਦ ਚਾਹੁੰਦਾ ਸੀ ਕਿ ਤੁਸੀਂ ਉਸ ਨੂੰ ਰਨਆਉਟ ਕਰ ਦਿੰਦੇ। ਉਨ੍ਹਾਂ ਕਿਹਾ ਕਿ ਉਹ ਆਈ.ਸੀ.ਸੀ. ਕਮੇਟੀ ਨਾਲ ਰਨ ਪੈਲਟੀ ਬਾਰੇ ਗੱਲ ਕਰ ਰਹੇ ਹਨ। ਉਹ ਆਪਣਾ ਵਾਅਦਾ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।  

ਭਾਰਤੀ ਗੇਂਦਬਾਜ਼ ਨੇ ਉਨ੍ਹਾਂ ਦਿਨਾਂ ਬਾਰੇ ਵੀ ਗੱਲ ਕੀਤੀ ਅਤੇ ਕਿਹਾ, ਮੈਂ ਰੁਕਿਆ ਅਤੇ ਇੱਕ ਸਕਿੰਡ ਲਈ ਸੋਚਿਆ ਕਿ ਰਨਆਉਟ ਕਰਨਾ ਹੈ ਜਾਂ ਨਹੀਂ। ਜਦੋਂ ਮੈਂ ਸੋਚ ਰਿਹਾ ਸੀ, ਉਦੋਂ ਵੀ ਉਹ ਮੈਨੂੰ ਘੂਰ ਰਿਹਾ ਸੀ ਅਤੇ ਕਰੀਜ਼ 'ਤੇ ਨਹੀਂ ਆਇਆ ਸੀ। ਮੈਨੂੰ ਨਹੀਂ ਪਤਾ ਕਿ ਉਹ ਕਿਉਂ ਘੂਰ ਰਿਹਾ ਸੀ। ਉਨ੍ਹਾਂ ਕਿਹਾ, ਪਰ ਉਹ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਦੇ ਦਿਨਾਂ ਤੋਂ ਇੱਕ ਚੰਗੇ ਦੋਸਤ ਹਨ। ਉਹ ਬਹੁਤ ਵਧੀਆ ਮੁੰਡਾ ਹੈ, ਬਹੁਤ ਵਾਰ ਅਸੀਂ ਸ਼ਾਮ ਨੂੰ ਇਕੱਠੇ ਸਮਾਂ ਗੁਜ਼ਾਰਿਆ ਹੈ। ਇਸ ਲਈ, ਮੈਂ ਇਸ ਨੂੰ ਆਖ਼ਰੀ ਚਿਤਾਵਨੀ ਦੇ ਰੂਪ 'ਚ ਲੈ ਕੇ ਗਿਆ।


author

Inder Prajapati

Content Editor

Related News