ਦੱਖਣੀ ਅਫ਼ਰੀਕਾ ਖ਼ਿਲਾਫ਼ ਟੈਸਟ ਸੀਰੀਜ਼ ''ਚ ਕੇ. ਐੱਲ. ਰਾਹੁਲ ਦੇ ਨਾਲ ਇਹ ਖਿਡਾਰੀ ਕਰੇਗਾ ਓਪਨਿੰਗ

Friday, Dec 24, 2021 - 01:38 PM (IST)

ਦੱਖਣੀ ਅਫ਼ਰੀਕਾ ਖ਼ਿਲਾਫ਼ ਟੈਸਟ ਸੀਰੀਜ਼ ''ਚ ਕੇ. ਐੱਲ. ਰਾਹੁਲ ਦੇ ਨਾਲ ਇਹ ਖਿਡਾਰੀ ਕਰੇਗਾ ਓਪਨਿੰਗ

ਸੈਂਚੁਰੀਅਨ- ਭਾਰਤੀ ਕ੍ਰਿਕਟਰ ਕੇ. ਐੱਲ. ਰਾਹੁਲ ਤੇ ਮਯੰਕ ਅਗਰਵਾਲ ਦੱਖਣੀ ਅਫ਼ਰੀਕਾ ਵਿਰੁੱਧ ਬਾਕਸਿੰਗ ਡੇ ਟੈਸਟ (26 ਦਸੰਬਰ) ਤੋਂ ਸ਼ੁਰੂ ਹੋਣ ਵਾਲੀ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਦੇ ਦੌਰਾਨ ਇਕ ਸਫਲ ਦੌਰੇ ਦੀ ਉਮੀਦ ਕਰ ਰਹੇ ਹਨ। ਇਸ ਜੋੜੀ ਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਓਪਨਿੰਗ ਦਾ ਮੌਕਾ ਮਿਲੇਗਾ। ਓਪਨਰ ਰੋਹਿਤ ਸ਼ਰਮਾ ਤੇ ਯੁਵਾ ਕ੍ਰਿਕਟਰ ਸ਼ੁਭਮਨ ਗਿੱਲ ਦੀਆਂ ਸੱਟਾਂ ਨੇ ਰਾਹੁਲ ਤੇ ਅਗਰਵਾਲ ਨੂੰ ਸੁਰਖ਼ੀਆਂ 'ਚ ਲਿਆ ਦਿੱਤਾ ਹੈ ਤੇ ਇਹ ਜੋੜੀ ਯਕੀਨੀ ਤੌਰ 'ਤੇ ਦੱਖਣੀ ਅਫ਼ਰੀਕਾ 'ਚ ਪਾਰੀ ਦੀ ਸ਼ੁਰੂਆਤ ਕਰੇਗੀ।

ਇਹ ਵੀ ਪੜ੍ਹੋ : SA vs IND : ਓਮੀਕਰੋਨ ਤੋਂ ਬਾਅਦ ਹੁਣ ਪਹਿਲੇ ਟੈਸਟ 'ਚ ਮੰਡਰਾ ਰਿਹੈ ਇਹ ਖ਼ਤਰਾ, ਰੱਦ ਹੋ ਸਕਦੈ ਮੈਚ

ਟੀਮਾਂ ਦੇ ਦਰਮਿਆਨ ਚੰਗਾ ਤਾਲਮੇਲ ਹੈ ਤੇ ਇਹ ਸਪੱਸ਼ਟ ਹੋਇਆ ਕਿ ਜਦੋਂ ਦੋਵਾਂ ਨੇ ਵੀਰਵਾਰ ਨੂੰ ਗੱਲਬਾਤ ਕੀਤੀ ਤੇ ਭਾਰਤੀ ਕ੍ਰਿਕਟ ਕੰਟਰੋਲ ਬੋਡ (ਬੀ. ਸੀ. ਸੀ. ਆਈ.) ਨੇ ਸ਼ੁੱਕਰਵਾਰ ਨੂੰ ਇਕ ਵੀਡੀਓ ਪੋਸਟ ਕੀਤੀ ਜਿਸ 'ਚ ਸਪੱਸ਼ਟ ਤੌਰ 'ਤੇ ਸੰਕੇਤ ਦਿੱਤਾ ਗਿਆ ਹੈ ਕਿ ਉਹ ਓਪਨਿੰਗ ਕਰਨ ਦੇ ਚੁਣੌਤੀਪੂਰਨ ਕਾਰਜ ਦਾ ਇੰਤਜ਼ਾਰ ਕਰ ਰਹੇ ਹਨ। ਭਾਰਤ ਦੇ ਉਪ-ਕਪਤਾਨ ਰਾਹੁਲ ਨੇ ਕਿਹਾ, ਉਮੀਦ ਹੈ ਕਿ ਮੈਂ ਤੇ ਤੁਸੀਂ (ਮਯੰਕ) 26 ਦਸੰਬਰ ਨੂੰ ਉੱਥੇ ਜਾ ਸਕਦੇ ਹਾਂ ਤੇ ਸਾਡੀ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾ ਸਕਦੇ ਹਾਂ ਤੇ ਸ਼ਾਨਦਾਰ ਸੀਰੀਜ਼ ਖੇਡ ਸਕਦੇ ਹਾਂ।

ਰਾਹੁਲ ਨੇ ਨਿਊਜ਼ੀਲੈਂਡ ਖ਼ਿਲਾਫ਼ ਪਿਛਲੀ ਸੀਰੀਜ਼ ਦੇ ਬਾਰੇ 'ਚ ਕਿਹਾ ਕਿ ਸਾਡੇ ਦੋਵਾਂ ਲਈ ਇਹ ਇਕ ਸ਼ਾਨਦਾਰ ਦੌਰਾ ਰਿਹਾ ਹੈ ਅਸੀਂ ਕਦੀ ਸੁਫ਼ਨੇ 'ਚ ਵੀ ਨਹੀਂ ਸੋਚਿਆ ਸੀ ਕਿ ਅਸੀਂ ਇਕੱਠਿਆਂ ਦੇਸ਼ ਲਈ ਖੇਡਾਂਗੇ। ਮੈਂ ਆਸਟਰੇਲੀਆ (ਪਿਛਲੇ ਸਾਲ) 'ਚ ਇਕ ਬਾਕਸਿੰਗ ਡੇ ਗੇਮ 'ਚ ਡੈਬਿਊ ਕੀਤਾ ਜੋ ਬਹੁਤ ਚੰਗਾ ਨਹੀਂ ਰਿਹਾ। ਮੈਂ ਆਪਣਾ ਸਥਾਨ ਗੁਆ ਦਿੱਤਾ। ਪਰ ਤੁਹਾਡੇ ਲਈ ਇਕ ਬਾਕਸਿੰਗ ਡੇ ਟੈਸਟ, ਜਿਸ ਤੋਂ ਮੈਂ ਤੁਹਾਡੇ (ਮਯੰਕ) ਲਈ ਬਹੁਤ ਖ਼ੁਸ਼ ਹੋਇਆ ਸੀ।

ਇਹ ਵੀ ਪੜ੍ਹੋ : ਕਪਿਲ ਦੇਵ ਨੂੰ ਰਣਵੀਰ ਸਿੰਘ ਨੇ ਸ਼ਰੇਆਮ ਕੀਤੀ ‘KISS’, ਵਾਇਰਲ ਤਸਵੀਰ ਨੇ ਮਚਾਈ ਸਨਸਨੀ

ਦੋਵਾਂ ਨੇ ਸ਼ਾਇਦ ਭਾਰਤ ਦੀ ਸ਼ੁਰੂਆਤੀ ਬੁਝਾਰਤ ਨੂੰ ਸੁਲਝਾ ਦਿੱਤਾ ਹੈ, ਭਾਰਤ ਲਈ ਅਸਲੀ ਮੁੱਦਾ ਉਦੋਂ ਉਠੇਗਾ ਜਦੋਂ ਤਜਰਬੇਕਾਰ ਚੇਤੇਸ਼ਵਰ ਪੁਜਾਰਾ ਤੇ ਅਜਿੰਕਯ ਰਹਾਣੇ ਜਾਂ ਹਾਲ ਹੀ 'ਚ ਸਫਲ ਡੈਬਿਊ ਕਰਨ ਵਾਲੇ ਸ਼੍ਰੇਅਸ ਅਈਅਰ ਨੂੰ ਲੈ ਕੇ ਫ਼ੈਸਲਾ ਕੀਤਾ ਜਾਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

Tarsem Singh

Content Editor

Related News