ਸ਼ੋਇਬ ਅਖਤਰ ਨੇ ਦੱਸਿਆ ਉਸ ਭਾਰਤੀ ਗੇਂਦਬਾਜ਼ ਦਾ ਨਾਂ ਜੋ ਕਦੇ ਵੀ ਨਹੀਂ ਹੋ ਸਕਦਾ ਟੀਮ 'ਚੋ ਬਾਹਰ

02/15/2020 6:02:25 PM

ਸਪੋਰਟਸ ਡੈਸਕ— ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਨੇ ਭਾਰਤੀ ਟੀਮ ਨੂੰ ਲੈ ਕੇ ਬਿਆਨ ਦਿੱਤਾ ਹੈ ਕਿ ਭਾਰਤ ਦੇ ਕੋਲ ਚੰਗੇ ਗੇਂਦਬਾਜ਼ ਹਨ ਅਤੇ ਉਨ੍ਹਾਂ ਦੇ ਗੇਂਦਬਾਜ਼ ਦੌੜਾਂ ਰੋਕਣ ਅਤੇ ਵਿਕਟਾਂ ਹਾਸਲ ਕਰਨ 'ਚ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਅਖਤਰ ਨੇ ਟੀਮ ਇੰਡੀਆ ਦੇ ਲੈੱਗ ਸਪਿਨਰ ਯੁਜਵੇਂਦਰ ਚਾਹਲ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਚਾਹਲ ਕੋਲ ਵਿਕਟ ਲੈਣ ਦੀ ਇਕ ਕਲਾ ਹੈ ਜਿਸ ਦੇ ਕਾਰਨ ਉਸ ਨੂੰ ਟੀਮ ਤੋਂ ਬਾਹਰ ਨਹੀਂ ਕੀਤਾ ਜਾ ਸਕਦਾ।PunjabKesari ਸ਼ੋਇਬ ਅਖਤਰ ਨੇ ਯੁਜਵੇਂਦਰ ਚਾਹਲ ਦੀ ਤਾਰੀਫ ਕਰਦੇ ਹੋਏ ਕਿਹਾ ਪਰ ਯੁਜਵੇਂਦਰ ਚਾਹਲ ਨੇ ਹਮੇਸ਼ਾ ਹੀ ਚੰਗਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੂੰ ਕਦੇ ਬੈਂਚ 'ਤੇ ਨਹੀਂ ਬੈਠਣਾ ਪਵੇਗਾ ਕਿਉਂਕਿ ਉਨ੍ਹਾਂ ਦੇ ਕੋਲ ਇਕ ਟ੍ਰਿਕ ਹੈ ਜਿਸ ਵਜ੍ਹਾ ਕਰਕੇ ਉਹ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕਰਨ 'ਚ ਸਫਲ ਰਹਿੰਦਾ ਹੈ। ਉਹ ਇਕ ਸਮਾਰਟ ਲੈੱਗ-ਸਪਿਨਰ ਹੈ ਜਿਸ ਕਾਰਨ ਉਹ ਬੱਲੇਬਾਜ਼ 'ਤੇ ਦਬਾਅ ਬਣਾ ਕੇ ਗੇਂਦਬਾਜ਼ੀ ਕਰਦਾ ਹੈ ਅਤੇ ਵਿਕਟ ਹਾਸਲ ਕਰਨ 'ਚ ਕਾਮਯਾਬ ਰਹਿੰਦਾ ਹੈ।PunjabKesari  ਅਖਤਰ ਨੇ ਕੁਲਦੀਪ ਯਾਦਵ ਦੀ ਫ਼ਾਰਮ ਨੂੰ ਲੈ ਕੇ ਕਿਹਾ ਕਿ ਮੌਜੂਦਾ ਸਮੇਂ 'ਚ ਉਹ ਫਸੇ-ਫਸੇ ਹੋਏ ਨਜ਼ਰ ਆ ਰਹੇ ਹਨ। ਉਹ ਬਿਲਕੁਲ ਵੀ ਆਪਣੀ ਖੇਡ ਨੂੰ ਖੁੱਲ ਕੇ ਨਹੀਂ ਖੇਡ ਪਾ ਰਹੇ ਹਨ ਜੋ ਭਾਰਤ ਲਈ ਡਰਾਉਣ ਵਾਲਾ ਸਚਾਈ ਹੈ। ਉਨ੍ਹਾਂ ਨੂੰ ਛੇਤੀ ਤੋਂ ਛੇਤੀ ਆਪਣੀ ਖੇਡ 'ਚ ਸੁਧਾਰ ਲਿਆਉਣਾ ਹੋਵੇਗਾ ਅਤੇ ਮੈਚ ਜਿਤਾਊ ਪਰਫਾਰਮੈਂਸ ਕਰਨੀ ਹੋਵੇਗੀ।PunjabKesari  ਚਾਹਲ ਇਸ ਸਮੇਂ ਭਾਰਤ ਲਈ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਇਸ ਸਮੇਂ ਭਾਰਤੀ ਟੀਮ 'ਚ ਚਾਹਲ ਤੋਂ ਇਲਾਵਾ ਕੋਈ ਵੀ ਦੂਜਾ ਗੇਂਦਬਾਜ਼ ਅਜਿਹਾ ਨਹੀਂ ਨਜ਼ਰ ਆ ਰਿਹਾ ਹੈ ਜੋ ਮੱਧ ਦੇ ਓਵਰਾਂ 'ਚ ਆ ਕੇ ਵਿਕਟਾਂ ਹਾਸਲ ਕਰ ਸਕੇ ਅਤੇ ਮੈਚ ਨੂੰ ਕੱਢ ਲੈ ਜਾਵੇ।


Related News