ਇਸ ਖਿਡਾਰੀ ਨੇ ਤੋੜਿਆ ਮੁਰਲੀਧਰਨ ਦਾ ਇਹ ਰਿਕਾਰਡ

Saturday, Dec 02, 2017 - 09:47 PM (IST)

ਇਸ ਖਿਡਾਰੀ ਨੇ ਤੋੜਿਆ ਮੁਰਲੀਧਰਨ ਦਾ ਇਹ ਰਿਕਾਰਡ

ਨਵੀਂ ਦਿੱਲੀ— ਸ਼੍ਰੀਲੰਕਾ ਦੇ ਆਫ ਸਪਿਨਰ ਦਿਲਰੂਵਾਨ ਪਰੇਰਾ ਨੇ ਭਾਰਤ ਦੇ ਖਿਲਾਫ ਇੱਥੇ ਚੱਲ ਰਹੇ ਤੀਜੇ ਤੇ ਆਖਰੀ ਟੈਸਟ ਮੈਚ 'ਚ ਆਪਣੀ ਟੀਮ ਵਲੋਂ ਸਭ ਤੋਂ ਘੱਟ ਮੈਚਾਂ 100 ਵਿਕਟਾਂ ਹਾਸਲ ਕਰਨ ਦਾ ਰਿਕਾਰਡ ਬਣਾਇਆ ਹੈ। ਪਰੇਰਾ ਨੇ ਭਾਰਤ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ (23) ਨੂੰ ਆਊਟ ਕਰਕੇ ਸ਼੍ਰੀਲੰਕਾ ਦੇ ਮਹਾਨ ਸਪਿਨਰ ਮੁਥੱਈਆ ਮੁਰਲੀਧਰਨ ਦਾ ਰਿਕਾਰਡ ਤੋੜਿਆ। ਉਨ੍ਹਾਂ ਨੇ ਆਪਣਾ 100ਵਾਂ ਵਿਕਟ 25ਵੇਂ ਮੈਚ 'ਚ ਹਾਸਲ ਕੀਤਾ।
ਜਦਕਿ ਮੁਰਲੀਧਰਨ ਨੇ 27ਵੇਂ ਮੈਚ 'ਚ ਇਹ ਉਪਲੱਬਧੀ ਹਾਸਲ ਕੀਤੀ ਸੀ। ਪਰੇਰਾ 100 ਟੈਸਟ ਵਿਕਟ ਹਾਸਲ ਕਰਨ ਵਾਲੇ 6ਵੇਂ ਸ਼੍ਰੀਲੰਕਾਈ ਗੇਂਦਬਾਜ਼ ਹਨ। ਪਰੇਰਾ 25 ਟੈਸਟਾਂ ਦੀ ਪਾਰੀਆਂ 'ਚ ਇਸ ਉਪਲੱਬਧੀਆ 'ਤੇ ਪਹੁੰਚੇ ਹਨ।


Related News