ਸ਼ਾਹਰੁਖ ਖਾਨ ਦੀ ਟੀਮ ਤੋਂ ਖੇਡੇਗਾ ਇਹ ਪਾਕਿਸਤਾਨੀ ਖਿਡਾਰੀ, ਹੁਣ ਹੋਵੇਗਾ ਬਵਾਲ?

09/09/2017 2:09:29 PM

ਲਾਹੌਰ— ਭਾਰਤ ਅਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਆਪਸ 'ਚ ਨਹੀਂ ਖੇਡ ਰਹੀਆਂ ਹਨ। ਇਸ ਦੀ ਵਜ੍ਹਾ ਹੈ ਦੋਹਾਂ ਦੇਸ਼ਾਂ ਵਿਚਾਲੇ ਸਰਹੱਦ 'ਤੇ ਚਲ ਰਹੀ ਖਿੱਚੋਤਾਣ। ਪਰ ਇਸ ਦੇ ਬਾਵਜੂਦ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੀ ਟੀਮ ਨੇ ਇਕ ਪਾਕਿਸਤਾਨੀ ਖਿਡਾਰੀ ਨੂੰ ਆਪਣੀ ਟੀਮ 'ਚ ਸ਼ਾਮਲ ਕਰਨ ਦੇ ਲਈ ਕਰਾਰ ਕੀਤਾ ਹੈ। 
ਤੁਹਾਨੂੰ ਦੱਸ ਦਈਏ ਕਿ ਆਈ.ਪੀ.ਐੱਲ. 'ਚ ਵੀ ਪਾਕਿਸਤਾਨੀ ਖਿਡਾਰੀਆਂ ਦੇ ਖੇਡਣ 'ਤੇ ਬੈਨ ਲੱਗਾ ਹੋਇਆ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਸ਼ਾਹਰੁਖ ਦੀ ਟੀਮ ਨੇ ਇਸ ਪਾਕਿਸਤਾਨੀ ਖਿਡਾਰੀ ਦੇ ਨਾਲ ਕਰਾਰ ਕਿਉਂ ਕੀਤਾ ਹੈ। ਕਿਉਂਕਿ ਪਾਕਿ ਦਾ ਇਹ ਖਿਡਾਰੀ ਆਈ.ਪੀ.ਐੱਲ. ਤਾਂ ਖੇਡ ਨਹੀਂ ਸਕੇਗਾ ਪਰ ਜ਼ਰਾ ਰੁਕੋ ਅਸੀਂ ਤੁਹਾਨੂੰ ਦੱਸ ਦਈਏ ਕਿ ਕਿੰਗ ਖਾਨ ਦੀ ਟੀਮ ਨੇ ਇਹ ਕਰਾਰ ਆਈ.ਪੀ.ਐੱਲ. ਦੇ ਲਈ ਨਹੀਂ ਸਗੋਂ ਕੈਰੇਬੀਆਈ ਪ੍ਰੀਮੀਅਰ ਲੀਗ (ਸੀ.ਪੀ.ਐੱਲ.) ਦੇ ਲਈ ਕੀਤਾ ਹੈ। ਸ਼ਾਹਰੁਖ ਖਾਨ ਸੀ.ਪੀ.ਐੱਲ. 'ਚ ਵੀ ਇਕ ਟੀਮ ਦੇ ਮਾਲਕ ਹਨ ਅਤੇ ਉਸ ਦਾ ਨਾਂ ਹੈ ਤ੍ਰਿਨਬਾਗੋ ਨਾਈਟਰਾਈਡਰਜ਼।
ਪਾਕਿਸਤਾਨ ਦੇ ਲੈੱਗ ਸਪਿਨਰ ਯਾਸਿਰ ਸ਼ਾਹ ਕੈਰੇਬੀਆਈ ਪ੍ਰੀਮੀਅਰ ਲੀਗ (ਸੀ.ਪੀ.ਐੱਲ.) 'ਚ ਖੇਡਦੇ ਨਜ਼ਰ ਆਉਣਗੇ। ਸੀ.ਪੀ.ਐੱਲ.ਦੀ ਟੀਮ ਤ੍ਰਿਨਬਾਗੋ ਨਾਈਟਰਾਈਡਰਜ਼ ਨੇ ਯਾਸਿਰ ਦੇ ਨਾਲ ਕਰਾਰ ਕੀਤਾ ਹੈ। ਯਾਸਿਰ ਦੂਜੀ ਵਾਰ ਕਿਸੇ ਵਿਦੇਸ਼ੀ ਟੀ-20 ਲੀਗ 'ਚ ਖੇਡਣਗੇ। ਇਸ ਤੋਂ ਪਹਿਲਾਂ ਉਹ 2015 'ਚ ਬੰਗਲਾਦੇਸ਼ ਪ੍ਰੀਮੀਅਰ ਲੀਗ 'ਚ ਖੇਡ ਚੁੱਕੇ ਹਨ।


Related News