ਸਚਿਨ ਤੇਦੁਲਕਰ ਨੇ ਵਨ ਡੇ ਕ੍ਰਿਕਟ ''ਤੇ ਕਹੀ ਇਹ ਗੱਲ

Wednesday, Nov 06, 2019 - 09:38 PM (IST)

ਸਚਿਨ ਤੇਦੁਲਕਰ ਨੇ ਵਨ ਡੇ ਕ੍ਰਿਕਟ ''ਤੇ ਕਹੀ ਇਹ ਗੱਲ

ਜਲੰਧਰ— ਗਾਡ ਆਫ ਕ੍ਰਿਕਟ ਦੇ ਨਾਂ ਨਾਲ ਮਸ਼ਹੂਰ ਸਚਿਨ ਤੇਂਦੁਲਕਰ ਨੇ ਘੱਟ ਉਮਰ 'ਚ ਹੀ ਕ੍ਰਿਕਟ ਵਿਚ ਡੈਬਿਊ ਕਰਕੇ ਇਤਿਹਾਸ 'ਚ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਪਰ ਕੀ ਤੁਹਾਨੂੰ ਪਤਾ ਹੈ ਕਿ ਭਾਰਤੀ ਟੀਮ ਦੇ ਸਾਬਕਾ ਦਿੱਗਜ ਖਿਡਾਰੀ ਸਚਿਨ ਤੇਂਦੁਲਕਰ ਨੇ ਵਨ ਡੇ ਕ੍ਰਿਕਟ ਦੇ ਭਵਿੱਖ ਨੂੰ ਲੈ ਕੇ ਚਿੰਤਾ ਜਤਾਈ ਹੈ। ਨਾਲ ਹੀ ਸਚਿਨ ਦਾ ਮੰਨਣਾ ਹੈ ਕਿ ਵਨ ਡੇ ਕ੍ਰਿਕਟ ਮੈਚ 50-50 ਓਵਰਾਂ ਦੀ ਵਜਾਏ 25-25 ਓਵਰ ਦੀਆਂ ਚਾਰ ਪਾਰੀਆਂ ਹੋਣੀਆਂ ਚਾਹੀਦੀਆਂ ਹਨ।

PunjabKesari
ਦਰਅਸਲ ਇਕ ਵੈੱਬਸਾਈਟ ਨਾਲ ਗੱਲਬਾਤ ਦੇ ਦੌਰਾਨ ਸਚਿਨ ਤੇਂਦੁਲਕਰ ਨੇ ਕਿਹਾ ਕਿ ਟੀ-20 ਤੇ ਟੀ-10 ਕ੍ਰਿਕਟ ਦੇ ਆਉਣ 'ਚ ਦਰਸ਼ਕਾਂ ਦੇ ਵਿਚ ਵਨ ਡੇ ਕ੍ਰਿਕਟ ਦਾ ਰੋਮਾਂਚ ਖਤਮ ਹੋਣ ਲੱਗਾ ਹੈ। 50-50 ਓਵਰ ਦਾ ਖੇਡ ਵੱਡਾ ਲੱਗਣ ਲੱਗਾ ਹੈ। ਇਸ ਲਈ ਠੀਕ ਸਮਾਂ ਆ ਗਿਆ ਹੈ ਕਿ ਵਨ ਡੇ ਕ੍ਰਿਕਟ 'ਚ ਬਦਲਾਅ ਕੀਤਾ ਜਾਵੇ। 50-50 ਓਵਰ ਦੀ ਵਜਾਏ 25-25 ਓਵਰ ਦੀਆਂ ਚਾਰ ਪਾਰੀਆਂ ਹੋਣੀਆਂ ਚਾਹੀਦੀਆਂ ਹਨ।


author

Gurdeep Singh

Content Editor

Related News