ਹਾਸ਼ੀਏ 'ਤੇ ਆਉਣ ਕਾਰਨ ਕੋਹਲੀ ਕੋਲ ਕਪਤਾਨੀ ਛੱਡਣ ਦਾ ਹੀ ਰਸਤਾ ਬਚਿਆ ਸੀ, ਰੋਹਿਤ ਦਾ ਟੈਸਟ ਕਪਤਾਨ ਬਣਨਾ ਤੈਅ

Sunday, Jan 16, 2022 - 04:40 PM (IST)

ਹਾਸ਼ੀਏ 'ਤੇ ਆਉਣ ਕਾਰਨ ਕੋਹਲੀ ਕੋਲ ਕਪਤਾਨੀ ਛੱਡਣ ਦਾ ਹੀ ਰਸਤਾ ਬਚਿਆ ਸੀ, ਰੋਹਿਤ ਦਾ ਟੈਸਟ ਕਪਤਾਨ ਬਣਨਾ ਤੈਅ

ਨਵੀਂ ਦਿੱਲੀ- ਮਹਿਜ਼ ਚਾਰ ਮਹੀਨੇ ਪਹਿਲਾਂ ਉਹ ਭਾਰਤੀ ਕ੍ਰਿਕਟ ਦੇ ਬੇਤਾਜ ਬਾਦਸ਼ਾਹ ਸਨ। ਤਿੰਨੇ ਫਾਰਮੈਟਾਂ 'ਚ ਭਾਰਤੀ ਟੀਮ ਦੇ ਕਪਤਾਨ 'ਕਿੰਗ ਕੋਹਲੀ' ਪਰ ਟੀ-20 ਟੀਮ ਦੀ ਕਪਤਾਨੀ ਉਨ੍ਹਾਂ ਨੇ ਖ਼ੁਦ ਛੱਡੀ, ਵਨ-ਡੇ ਦੀ ਕਪਤਾਨੀ ਤੋਂ ਹਟਾਇਆ ਗਿਆ ਤੇ ਹਾਲਾਤ ਅਜਿਹੇ ਹੋਏ ਕਿ ਟੈਸਟ ਕਪਤਾਨੀ ਛੱਡਣ ਦੇ ਇਲਾਵਾ ਵਿਰਾਟ ਕੋਹਲੀ ਕੋਲ ਕੋਈ ਚਾਰਾ ਨਹੀਂ ਬਚਿਆ ਸੀ। ਇਕ ਬੇਹੱਦ ਸਫਲ ਕਪਤਾਨ 'ਰਿਟਾਇਰਡ ਹਰਟ' ਹੋਇਆ ਕਿਹਾ ਜਾਵੇ ਤਾਂ ਕੋਈ ਹੈਰਾਨੀ ਦੀ ਗੱਲ ਨਹੀਂ ਹੋਵੇਗੀ। ਇਸ ਦਾ ਠੀਕਰਾ ਦੱਖਣੀ ਅਫਰੀਕਾ ਤੋਂ ਟੈਸਟ ਸੀਰੀਜ਼ 'ਚ ਮਿਲੀ ਹਾਰ 'ਤੇ ਭੰਨਣਾ ਗ਼ਲਤ ਹੋਵੇਗਾ।

ਇਹ ਵੀ ਪੜ੍ਹੋ : ਵਿਰਾਟ ਕੋਹਲੀ ਦੇ ਟੈਸਟ ਟੀਮ ਦੀ ਕਪਤਾਨੀ ਛੱਡਣ 'ਤੇ ਰੋਹਿਤ ਸ਼ਰਮਾ ਨੇ ਦਿੱਤੀ ਪ੍ਰਤੀਕਿਰਿਆ, ਆਖੀ ਇਹ ਗੱਲ

PunjabKesari

ਇਸ ਦਾ ਆਗਾਜ਼ 16 ਸਤੰਬਰ ਦੇ ਉਸ ਟਵੀਟ ਤੋਂ ਹੋ ਗਿਆ ਸੀ ਜਦੋਂ ਕੋਹਲੀ ਨੇ ਟੀ-20 ਟੀਮ ਦੀ ਕਪਤਾਨੀ ਛੱਡਣ ਦਾ ਐਲਾਨ ਕੀਤਾ ਸੀ। ਵਜ੍ਹਾ ਦੱਸੀ ਟੈਸਟ ਤੇ 2023 ਵਿਸ਼ਵ ਕੱਪ ਨੂੰ ਜ਼ਹਿਨ 'ਚ ਰੱਖ ਕੇ ਵਨ-ਡੇ ਕ੍ਰਿਕਟ 'ਤੇ ਫੋਕਸ ਕਰਨਾ। ਉਸ ਟਵੀਟ ਨੂੰ ਕਲ ਚਾਰ ਮਹੀਨੇ ਪੂਰੇ ਹੋ ਜਾਣਗੇ ਤੇ ਹੁਣ ਕੋਹਲੀ ਦਾ ਨਾਂ ਸਾਬਕਾ ਕਪਤਾਨਾਂ ਦੀ ਸੂਚੀ 'ਚ ਹੋਵੇਗਾ। ਇਸ ਦੌਰ ਦੇ ਸਭ ਤੋਂ ਮਹਾਨ ਬੱਲੇਬਾਜ਼ ਦੇ ਚਾਰ ਮਹੀਨੇ 'ਚ 'ਅਰਸ਼ ਤੋਂ ਫ਼ਰਸ਼' ਦੇ ਇਸ ਸਫ਼ਰ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ।

PunjabKesari

ਦੱਖਣੀ ਅਫ਼ਰੀਕਾ ਦੌਰੇ ਲਈ ਰੋਹਿਤ ਸ਼ਰਮਾ ਟੈਸਟ ਟੀਮ ਦੇ ਉਪ ਕਪਤਾਨ ਸਨ ਤੇ ਉਨ੍ਹਾਂ ਦਾ ਕਪਤਾਨ ਬਣਨਾ ਤੈਅ ਹੈ। ਸ਼੍ਰੀਲੰਕਾ ਦੇ ਖ਼ਿਲਾਫ਼ ਸੀਰੀਜ਼ 'ਚ ਬਤੌਰ ਕਪਤਾਨ ਉਨ੍ਹਾਂ ਦੀ ਪਹਿਲੀ ਜ਼ਿੰਮੇਵਾਰੀ ਹੋਵੇਗੀ। ਕਾਰਜਭਾਰ ਪ੍ਰਬੰਧਨ ਦੇ ਤਹਿਤ ਰੋਹਿਤ ਜਦੋਂ ਵੀ ਬ੍ਰੇਕ ਲੈਣਗੇ ਤਾਂ ਕੇ. ਐੱਲ. ਰਾਹੁਲ ਨੂੰ ਕਮਾਨ ਸੌਂਪੀ ਜਾ ਸਕਦੀ ਹੈ। ਬੀ. ਸੀ. ਸੀ. ਆਈ. ਸੂਤਰਾਂ ਦੀ ਮੰਨੀਏ ਤਾਂ ਕੋਹਲੀ ਨੇ ਇਹ ਫ਼ੈਸਲਾ ਲੈਣ ਤੋਂ ਪਹਿਲਾਂ ਬੋਰਡ ਦੇ ਆਲਾ ਅਧਿਕਾਰੀਆਂ ਨਾਲ ਕੋਈ ਸਲਾਹ-ਮਸ਼ਵਰਾ ਨਹੀਂ ਕੀਤਾ। ਦੱਖਣੀ ਅਫ਼ਰੀਕਾ ਦੌਰੇ 'ਤੇ ਰਵਾਨਾ ਹੋਣ ਤੋਂ ਪਹਿਲਾਂ ਤੂਫ਼ਾਨੀ ਪ੍ਰੈੱਸ ਕਾਨਫਰੰਸ ਦੇ ਬਾਅਦ ਇਸ ਦੀ ਉਮੀਦ ਵੀ ਘੱਟ ਹੀ ਸੀ। ਇਹ ਉਨ੍ਹਾਂ ਦਾ ਤੇ ਸਿਰਫ਼ ਉਨ੍ਹਾਂ ਦਾ ਫੈਸਲਾ ਸੀ। ਉਨ੍ਹਾਂ ਨੇ ਰਸਮੀ ਬਿਆਨ ਜਾਰੀ ਕਰਨ ਤੋਂ ਪਹਿਲਾਂ ਬੀ. ਸੀ. ਸੀ. ਆਈ. ਨੂੰ ਇੰਨਾ ਹੀ ਕਿਹਾ ਸੀ ਕਿ ਉਹ ਥੱਕ ਚੁੱਕੇ ਹਨ।

ਇਹ ਵੀ ਪੜ੍ਹੋ : ਵਿਰਾਟ ਕੋਹਲੀ ਦੇ ਟੈਸਟ ਟੀਮ ਦੀ ਕਪਤਾਨੀ ਛੱਡਣ 'ਤੇ ਗਾਂਗੁਲੀ ਦਾ ਵੱਡਾ ਬਿਆਨ, ਇਹ ਉਨ੍ਹਾਂ ਦਾ ਨਿੱਜੀ ਫ਼ੈਸਲਾ

PunjabKesari

ਰਾਹੁਲ ਦ੍ਰਾਵਿੜ ਹੁਣ ਭਵਿੱਖ ਦਾ ਖ਼ਾਕਾ ਤਿਆਰ ਕਰ ਰਹੇ ਹਨ। ਟੀਮ ਕਪਤਾਨ ਵਿਰਾਟ ਕੋਹਲੀ ਤੋਂ ਅੱਗੇ ਨਿਕਲ ਚੁੱਕੀ ਹੈ ਤੇ ਹੁਣ ਫ਼ੋਕਸ ਬੱਲੇਬਾਜ਼ ਕੋਹਲੀ 'ਤੇ ਹੋਵੇਗਾ। ਬੋਰਡ ਸਕੱਤਰ ਜੈ ਸ਼ਾਹ ਨੇ ਕੋਹਲੀ ਦਾ ਫ਼ੈਸਲਾ ਆਉਂਦੇ ਹੀ ਜਿਸ ਤਰ੍ਹਾਂ ਨਾਲ ਪ੍ਰਤੀਕਿਰਿਆ ਦੇਣ 'ਚ ਤੇਜ਼ੀ  ਦਿਖਾਈ, ਉਸ ਤੋਂ ਲਗਦਾ ਹੈ ਕਿ ਮੰਨੋ ਇਹ ਅਸਤੀਫ਼ਾ ਸਵੀਕਾਰ ਕਰ ਲਿਆ ਗਿਆ ਹੈ। ਸੀਰੀਜ਼ 'ਚ ਮਿਲੀ ਹਾਰ ਤੇ ਬੱਲੇ ਤੋਂ ਦੌੜਾਂ ਨਹੀਂ ਨਿਕਲਣ ਨਾਲ ਕੋਹਲੀ ਹਾਸ਼ੀਏ 'ਤੇ ਚਲੇ ਗਏ ਸਨ ਤੇ ਉਨ੍ਹਾਂ ਦਾ ਵਿਸ਼ਵਾਸਪਾਤਰ ਸਹਿਯੋਗੀ ਸਟਾਫ ਵੀ ਬਦਲ ਗਿਆ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News