ਕ੍ਰਿਸ ਗੇਲ ਨੇ ਪੱਗ ਬੰਨ੍ਹ ਕੇ ਸ਼ੇਅਰ ਕੀਤੀ ਤਸਵੀਰ, ਕਹੀ ਇਹ ਗੱਲ

Tuesday, May 25, 2021 - 09:29 PM (IST)

ਕ੍ਰਿਸ ਗੇਲ ਨੇ ਪੱਗ ਬੰਨ੍ਹ ਕੇ ਸ਼ੇਅਰ ਕੀਤੀ ਤਸਵੀਰ, ਕਹੀ ਇਹ ਗੱਲ

ਨਵੀਂ ਦਿੱਲੀ- ਵੈਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਇਕ ਵਾਰ ਫਿਰ ਤੋਂ ਚਰਚਾਂ 'ਚ ਹਨ। ਦਰਅਸਲ ਇਸ ਬਾਰ ਗੇਲ 'ਪੰਜਾਬੀ ਡੈਡੀ ਲੁਕ' ਦੇ ਕਾਰਨ ਫੈਂਸ ਦੇ ਵਿਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਗੇਲ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਪੱਗ ਬੰਨ੍ਹ ਦੇ ਹੋਏ ਨਜ਼ਰ ਆ ਰਹੇ ਹਨ। ਗੇਲ ਨੇ ਇਹ ਤਸਵੀਰ ਸ਼ੇਅਰ ਕਰ ਲਿਖਿਆ- ਕੱਲ ਦੀ ਸ਼ੂਟਿੰਗ ਦੇ ਲਈ ਇੰਤਜ਼ਾਰ ਨਹੀਂ ਕਰ ਸਕਦਾ । ਪੰਜਾਬੀ ਡੈਡੀ ਬਣਨ ਜਾ ਰਿਹਾ ਹਾਂ। ਫੈਂਸ ਵੀ ਗੇਲ ਦੇ ਇਸ ਅੰਦਾਜ਼ ਨੂੰ ਦੇਖ ਕੇ ਬਹੁਤ ਖੁਸ਼ ਹਨ।

ਇਹ ਖ਼ਬਰ ਪੜ੍ਹੋ-  ਇੰਗਲੈਂਡ ਦੌਰੇ ਤੋਂ ਪਹਿਲਾਂ ਭਾਰਤੀ ਪੁਰਸ਼ ਤੇ ਮਹਿਲਾ ਟੀਮ ਬਾਓ-ਬਬਲ 'ਚ ਹੋਈ ਸ਼ਾਮਲ

PunjabKesari

 
 
 
 
 
 
 
 
 
 
 
 
 
 
 
 

A post shared by KingGayle 👑 (@chrisgayle333)

ਇਹ ਖ਼ਬਰ ਪੜ੍ਹੋ-  ਯੂਏਫਾ ਨੇ ਚੈਂਪੀਅਨਸ ਲੀਗ ਫਾਈਨਲ ਲਈ 1700 ਟਿਕਟਾਂ ਵਿਕਰੀ ਦੇ ਲਈ ਰੱਖੀਆਂ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਗੇਲ ਸੋਸ਼ਲ ਮੀਡੀਆ 'ਤੇ ਚਰਚਾਂ 'ਚ ਸਨ, ਜਦੋਂ ਉਨ੍ਹਾਂ ਨੇ ਕਾਰ ਦੀ ਤਸਵੀਰ ਸ਼ੇਅਰ ਕੀਤੀ ਸੀ। 'ਯੂਨੀਵਰਸ ਬੌਸ' ਦੇ ਨਾਂ ਨਾਲ ਮਸ਼ਹੂਰ ਗੇਲ ਆਪਣੀ ਧਮਾਕੇਦਾਰ ਬੱਲੇਬਾਜ਼ੀ ਤੋਂ ਇਲਾਵਾ ਮਜ਼ਾਕੀਏ ਅੰਦਾਜ਼ ਦੇ ਲਈ ਵੀ ਜਾਣੇ ਜਾਂਦੇ ਹਨ। ਗੇਲ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਆਈ. ਪੀ. ਐੱਲ. ਦੇ ਮੁਅੱਤਲ ਹੋਣ ਤੋਂ ਬਾਅਦ ਗੇਲ ਇਕ ਬਾਰ ਫਿਰ ਵੈਸਟਇੰਡੀਜ਼ ਦੀ ਨੈਸ਼ਨਲ ਟੀਮ ਵਲੋਂ ਖੇਡਦੇ ਹੋਏ ਨਜ਼ਰ ਆਉਣਗੇ। ਗੇਲ ਆਸਟਰੇਲੀਆ ਵਿਰੁੱਧ ਸੀਰੀਜ਼ 'ਚ ਵੈਸਟਇੰਡੀਜ਼ ਵਲੋਂ ਖੇਡਣਗੇ। ਆਸਟਰੇਲੀਆ ਦੀ ਟੀਮ ਵੈਸਟਇੰਡੀਜ਼ ਦੌਰੇ 'ਤੇ 3 ਵਨ ਡੇ ਤੇ 5 ਟੀ-20 ਮੈਚਾਂ ਦੀ ਸੀਰੀਜ਼ ਖੇਡਣ ਵਾਲੀ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News