ਇਹ ਇਤਿਹਾਸਕ ਮੁਕਾਬਲਾ ਹੈ, ਭਾਰਤੀ ਟੀਮ ਦੇ ਦੌਰੇ ਨਾਲ ਫਾਇਦਾ ਮਿਲੇਗਾ : ਪਾਕਿ ਟੈਨਿਸ ਜਗਤ

Tuesday, Jan 30, 2024 - 07:21 PM (IST)

ਇਹ ਇਤਿਹਾਸਕ ਮੁਕਾਬਲਾ ਹੈ, ਭਾਰਤੀ ਟੀਮ ਦੇ ਦੌਰੇ ਨਾਲ ਫਾਇਦਾ ਮਿਲੇਗਾ : ਪਾਕਿ ਟੈਨਿਸ ਜਗਤ

ਇਸਲਾਮਾਬਾਦ, (ਭਾਸ਼ਾ)– ਪਿਛਲੇ ਇਕ ਦਹਾਕੇ ਵਿਚ ਕੌਮਾਂਤਰੀ ਖੇਡਾਂ ਦੀ ਮੇਜ਼ਬਾਨੀ ਨਾ ਮਿਲਣ ਦਾ ਪਾਕਿਸਤਾਨ ਨੂੰ ਕਾਫੀ ਨੁਕਸਾਨ ਹੋਇਆ ਹੈ ਤੇ ਹੁਣ ਟੈਨਿਸ ਜਗਤ ਨੂੰ ਉਮੀਦ ਹੈ ਕਿ ਭਾਰਤੀ ਡੇਵਿਸ ਕੱਪ ਟੀਮ ਦੇ ਇਸ ‘ਇਤਿਹਾਸਕ ਮੁਕਾਬਲੇ’ ਲਈ ਆਉਣ ਨਾਲ ਦੇਸ਼ ਵਿਚ ਖੇਡਾਂ ਨੂੰ ਬੜ੍ਹਾਵਾ ਮਿਲੇਗਾ ਤੇ ਦਰਸ਼ਕਾਂ ਵਿਚ ਦਿਲਚਸਪੀ ਪੈਦਾ ਹੋਵੇਗੀ। ਆਖਰੀ ਵਾਰ ਭਾਰਤ ਡੇਵਿਸ ਕੱਪ ਟੀਮ 1964 ਵਿਚ ਪਾਕਿਸਤਾਨ ਆਈ ਸੀ। ਅਖਿਲ ਭਾਰਤੀ ਟੈਨਿਸ ਸੰਘ (ਏ. ਆਈ. ਟੀ. ਏ.) ਇਸ ਸਾਲ ਵੀ ਟੀਮ ਭੇਜਣਾ ਨਹੀਂ ਚਾਹੁੰਦਾ ਸੀ ਪਰ ਆਈ. ਟੀ. ਐੱਫ. ਨੇ ਉਸਦੀ ਅਪੀਲ ਰੱਦ ਕਰਕੇ ਸਾਫ ਤੌਰ ’ਤੇ ਕਿਹਾ ਕਿ ਇਹ ਮੰਨਣ ਦਾ ਕੋਈ ਕਾਰਨ ਨਹੀਂ ਹੈ ਕਿ ਭਾਰਤੀ ਖਿਡਾਰੀਆਂ ਨੂੰ ਪਾਕਿਸਤਾਨ ਵਿਚ ਸੁਰੱਖਿਆ ਸਬੰਧੀ ਕੋਈ ਮਸਲਾ ਹੋਵੇਗਾ।

ਇਹ ਵੀ ਪੜ੍ਹੋ : ਮੁਸ਼ੀਰ ਖਾਨ ਨੇ U-19 WC 'ਚ ਜੜਿਆ ਆਪਣਾ ਦੂਜਾ ਸੈਂਕੜਾ, ਭਾਰਤ ਮਜ਼ਬੂਤ ਸਥਿਤੀ 'ਚ

ਲਾਹੌਰ ਵਿਚ ਮਾਰਚ 2009 ਵਿਚ ਸ਼੍ਰੀਲੰਕਾਈ ਕ੍ਰਿਕਟ ਟੀਮ ਦੀ ਬੱਸ ’ਤੇ ਹਮਲੇ ਤੋਂ ਬਾਅਦ ਤੋਂ ਪਾਕਿਸਤਾਨ ਵਿਚ ਖੇਡ ਗਤੀਵਿਧੀਆਂ ਬੰਦ ਹੋ ਗਈਆਂ ਸਨ। ਪਾਕਿਸਤਾਨ ਨੂੰ ਵਿਸ਼ਵ ਪੱਧਰੀ ਟੂਰਨਾਮੈਂਟਾਂ ਦੀ ਮੇਜ਼ਬਾਨੀ ਨਹੀਂ ਮਿਲ ਰਹੀ ਹੈ। ਪਾਕਿਸਤਾਨੀ ਟੈਨਿਸ ਸੰਘ ਜੂਨੀਅਰ ਆਈ. ਟੀ. ਐੱਫ. ਜਾਂ ਸੀਨੀਅਰ ਪੁਰਸ਼ ਫਿਊਚਰ ਟੂਰਨਾਮੈਂਟਾਂ ਦੀ ਵੀ ਮੇਜ਼ਬਾਨੀ ਨਹੀਂ ਕਰ ਸਕਿਆ ਹੈ। ਮਹਿਲਾ ਟੀਮ ਦਾ ਕੋਈ ਟੂਰਨਾਮੈਂਟ ਨਹੀਂ ਹੋਇਆ ਤੇ 2017 ਤੋਂ ਬਾਅਦ ਤੋਂ ਡੇਵਿਸ ਕੱਪ ਟੀਮ ਵੀ ਇੱਥੇ ਨਹੀਂ ਆਈ ਹੈ। ਇਸ ਨਾਲ ਪਾਕਿਸਤਾਨ ਟੈਨਿਸ ਨੂੰ ਕਾਫੀ ਨੁਕਸਾਨ ਹੋਇਆ ਹੈ ਜਿਹੜਾ ਪ੍ਰਸਿੱਧੀ ਵਿਚ ਕ੍ਰਿਕਟ ਦੇ ਆਸਪਾਸ ਵੀ ਨਹੀਂ ਹੈ। ਕਈ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਖੇਡ ਛੱਡਣੀ ਪੈ ਗਈ। ਹਾਲਾਤ 2017 ਤੋਂ ਬਦਲਣੇ ਸ਼ੁਰੂ ਹੋਏ ਜਦੋਂ ਈਰਾਨ ਨੇ ਇਸਲਾਮਾਬਾਦ ਟੀਮ ਭੇਜੀ ਤੇ 2021 ਵਿਚ ਜਾਪਾਨੀ ਟੀਮ ਪਾਕਿਸਤਾਨ ਆਈ। ਏਸਾਮ ਉਲ ਹੱਕ ਕੁਰੈਸ਼ੀ ਤੇ ਅਕੀਲ ਖਾਨ ਵਰਗੇ ਪਾਕਿਸਤਾਨ ਦੇ ਚੋਟੀ ਦੇ ਖਿਡਾਰੀ ਇਸ ਮੁਕਾਬਲੇ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਇਸ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਵੀ ਪਾਕਿਸਤਾਨ ਆਉਣ ਦਾ ਰਸਤਾ ਖੁੱਲ੍ਹੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News