ਪੈਰੀ ਦੇ ਤਲਾਕ ਦੀਆਂ ਖ਼ਬਰਾਂ ਤੋਂ ਬਾਅਦ ਟ੍ਰੋਲ ਹੋਇਆ ਇਹ ਭਾਰਤੀ ਖਿਡਾਰੀ

07/29/2020 1:36:43 PM

ਸਪੋਰਟਸ ਡੈਸਕ– ਆਸਟਰੇਲੀਆ ਦੀ ਸਟਾਰ ਕ੍ਰਿਕਟਰ ਐਲਿਸ ਪੈਰੀ ਅਤੇ ਆਸਟ੍ਰੇਲੀਆ ਦੇ ਰਗਬੀ ਸਟਾਰ ਮੈਟ ਟਾਊਮਾ ਦਾ ਤਲਾਕ ਹੋ ਗਿਆ ਹੈ। ਦੋਵਾਂ ਨੇ 5 ਸਾਲਾਂ ਤਕ ਇਕੱਠੇ ਰਹਿਣ ਤੋਂ ਬਾਅਦ ਪਿਛਲੇ ਹਫ਼ਤੇ ਕਾਨਫਰੰਸ ਕਰਦੇ ਹੋਏ ਇਸ ਬਾਰੇ ਜਾਣਕਾਰੀ ਦਿੱਤੀ। ਪੈਰੀ ਦੇ ਤਲਾਕ ਦੀਆਂ ਖ਼ਬਰਾਂ ਤੋਂ ਬਾਅਦ ਭਾਰਤੀ ਟੀਮ ਦੇ ਖਿਡਾਰੀ ਮੁਰਲੀ ਵਿਜੇ ਸੋਸ਼ਲ ਮੀਡੀਆ ’ਤੇ ਟ੍ਰੋਲ ਹੋ ਰਹੇ ਹਨ। 

PunjabKesari

ਦਰਅਸਲ, ਮੁਰਲੀ ਵਿਜੇ ਨੇ ਇਕ ਵਾਰ ਪੈਰੀ ਨੂੰ ਡੇਟ ’ਤੇ ਲੈ ਕੇ ਜਾਣ ਦੀ ਗੱਲ ਕਹੀ ਸੀ। ਜਿਵੇਂ ਹੀ ਪੈਰੀ ਦੇ ਤਲਾਕ ਦੀ ਖ਼ਬਰ ਆਈ ਤਾਂ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ ’ਤੇ ਲਿਖਣਾ ਸ਼ੁਰੂ ਕਰ ਦਿੱਤਾ ਕਿ ਐਲਿਸ ਪੈਰੀ ਦੇ ਤਲਾਕ ਤੋਂ ਮੁਰਲੀ ਵਿਜੇ ਬਹੁਤ ਖ਼ੁਸ਼ ਹੋਣਗੇ। ਮੁਰਲੀ ਵਿਜੇ ਨੇ ਪੈਰੀ ਨੂੰ ਸਭ ਤੋਂ ਸੋਹਣੀ ਕ੍ਰਿਕਟਰ ਦੱਸਦੇ ਹੋਏ ਉਸ ਨਾਲ ਡਿਨਰ ਡੇਟ ’ਤੇ ਜਾਣ ਦੀ ਇੱਛਾ ਜ਼ਾਹਰ ਕੀਤੀ ਸੀ। ਇਸ ’ਤੇ ਪੈਰੀ ਨੇ ਵੀ ਮੁਰਲੀ ਵਿਜੇ ਨਾਲ ਡੇਟ ’ਤੇ ਜਾਣ ਦੀ ਗੱਲ ਮਨਜ਼ੂਰ ਕਰਦੇ ਹੋਏ ਕਿਹਾ ਸੀ ਕਿ ਬੁੱਲ ਉਨ੍ਹਾਂ ਨੂੰ ਦੇਣਾ ਪਵੇਗਾ। 

PunjabKesari

ਜ਼ਿਕਰਯੋਗ ਹੈ ਕਿ ਮੁਰਲੀ ਵਿਜੇ ਵਿਆਹੇ ਹੋਏ ਹਨ। ਮੁਰਲੀ ਵਿਜੇ ਨੇ ਸਾਲ 2012 ’ਚ ਨਿਕਿਤਾ ਨਾਲ ਵਿਆਹ ਕੀਤਾ ਸੀ। ਨਿਕਿਤਾ ਪਹਿਲਾਂ ਦਿਨੇਸ਼ ਕਾਰਤਿਕ ਦੀ ਪਤਨੀ ਸੀ ਪਰ ਮੁਰਲੀ ਵਿਜੇ ਨਾਲ ਪਿਆਰ ’ਚ ਪੈਣ ਤੋਂ ਬਾਅਦ ਕਾਰਤਿਕ ਤੋਂ ਤਲਾਕ ਲੈਣ ਤੋਂ ਬਾਅਦ ਉਸ ਨੇ ਮੁਰਲੀ ਵਿਜੇ ਨਾਲ ਵਿਆਹ ਕਰ ਲਿਆ। ਮੁਰਲੀ ਵਿਜੇ ਅਤੇ ਨਿਕਿਤਾ ਦੇ 3 ਬੱਚੇ ਹਨ ਅਤੇ ਆਪਣੀ ਜ਼ਿੰਦਗੀ ’ਚ ਕਾਫੀ ਖ਼ੁਸ਼ ਹਨ। 

PunjabKesari


Rakesh

Content Editor

Related News