ਵਿਰਾਟ ਕੋਹਲੀ ਦੀ ਪਾਰੀ ''ਤੇ ਫਿਦਾ ਹੋਈ ਇਹ ਹੌਟ ਸਟਾਰ, ਦਿੱਤਾ ਇਹ ਖਾਸ ਤੋਹਫਾ

Monday, Mar 28, 2016 - 11:15 AM (IST)

 ਵਿਰਾਟ ਕੋਹਲੀ ਦੀ ਪਾਰੀ ''ਤੇ ਫਿਦਾ ਹੋਈ ਇਹ ਹੌਟ ਸਟਾਰ, ਦਿੱਤਾ ਇਹ ਖਾਸ ਤੋਹਫਾ

ਮੋਹਾਲੀ— ਐਤਵਾਰ ਨੂੰ ਭਾਰਤ ਅਤੇ ਆਸਟ੍ਰੇਲੀਆ ਦੇ ਵਿਚਾਲੇ ਖੇਡੇ ਗਏ ਵਿਸ਼ਵ ਟੀ20 ਮੈਚ ''ਚ ਵਿਰਾਟ ਕੋਹਲੀ ਦੀ ਸ਼ਾਨਦਾਰ ਪਾਰੀ ਨੇ ਟੀਮ ਇੰਡੀਆ ਨੂੰ ਜਿੱਤ ਦਿਵਾ ਦਿੱਤੀ, ਇਸ ਦੇ ਨਾਲ ਭਾਰਤ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ''ਚ ਪਹੁੰਚ ਗਿਆ। ਟੀਮ ਇੰਡੀਆ ਦੀ ਜਿੱਤ ਦੇ ਬਾਅਦ ਪੂਰੇ ਦੇਸ਼ ਨੇ ਟੀਮ ਇੰਡੀਆ ਨੂੰ ਵਧਾਈ ਦਿੱਤੀ।
ਜਿੱਥੇ ਭਾਰਤ ਦੀ ਇਸ ਜਿੱਤ ਨਾਲ ਦਰਸ਼ਕ ਖੁਸ਼ ਹਨ ਉੱਥੇ ਪੂਨਮ ਪਾਂਡੇ ਨੇ ਟੀਮ ਇੰਡੀਆ ਨੂੰ ਤੋਹਫਾ ਦਿੱਤਾ ਹੈ। ਪੂਨਮ ਨੇ ਇਸ ਤੋਂ ਇਲਾਵਾ ਵਿਰਾਟ ਕੋਹਲੀ ਨੂੰ ਉਨ੍ਹਾਂ ਦੀ ਪਾਰੀ ਦੇ ਲਈ ਖਾਸ ਤੌਰ ''ਤੇ ਗਿਫਟ ਦਿੱਤਾ। ਉਨ੍ਹਾਂ ਮੈਚ ''ਚ ਜਿੱਤ ਦੇ ਠੀਕ ਬਾਅਦ ਆਪਣੀ ਇਕ ਬੇਹੱਦ ਹੌਟ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਟੀਮ ਇੰਡੀਆ ਤੁਸੀਂ ਸ਼ਾਨਦਾਰ ਹੋ। ਮੈਂ ਆਪਣੇ ਸਟਾਈਲ ''ਚ ਇਕ ਤਸਵੀਰ ਗਿਫਟ ਕਰ ਰਹੀ ਹਾਂ। ਇਸ ਦੇ ਨਾਲ ਹੀ ਉਨ੍ਹਾਂ ਕੋਹਲੀ ਦੇ ਲਈ ਖਾਸ ਤੌਰ ''ਤੇ ਇਕ ਤਸਵੀਰ ਸ਼ੇਅਰ ਕੀਤੀ ਅਤੇ ਲਿਖਿਆ ਕਿ ਵਿਰਾਟ ਇਹ ਤੁਹਾਡੇ ਲਈ ਹੈ।


Related News