ਕਈ ਵਾਰ ਭੁੱਖੇ ਢਿੱਡ ਸੋਣ ਵਾਲਾ ਇਹ ਕ੍ਰਿਕਟਰ ਅੱਜ ਹੈ ਕਰੋੜਪਤੀ, ਜਾਣੋ ਉਸ ਦੇ ਸੰਘਰਸ਼ ਦੀ ਕਹਾਣੀ
Monday, Oct 18, 2021 - 01:38 PM (IST)
ਸਪੋਰਟਸ ਡੈਸਕ- ਕਾਮਯਾਬੀ ਦੇ ਅਰਸ਼ 'ਤੇ ਚਮਕਦੇ ਸਿਤਾਰਿਆਂ ਦੇ ਸੰਘਰਸ਼ ਦੇ ਸਫ਼ਰ 'ਚ ਕਿੰਨੀਆਂ ਮੁਸ਼ਕਲਾਂ ਹੁੰਦੀਆਂ ਹਨ ਇਸ ਦਾ ਅੰਦਾਜ਼ਾ ਉਨ੍ਹਾਂ ਦੀ ਸਫਲਤਾ ਨੂੰ ਦੇਖਣ ਵਾਲੇ ਕੁਝ ਹੀ ਲੋਕ ਲਗਾ ਸਕਦੇ ਹਨ। ਅਜਿਹਾ ਹੀ 'ਚ ਕੁਝ ਟੀਮ ਇੰਡੀਆ ਦੇ ਧਾਕੜ ਹਾਰਦਿਕ ਪੰਡਯਾ ਦੇ ਬਾਰੇ 'ਚ ਕਿਹਾ ਜਾ ਸਕਦਾ ਹੈ। ਪੰਡਯਾ ਬਹੁਤ ਹੀ ਸੰਘਰਸ਼ ਤੇ ਮੁਸ਼ਕਲਾਂ ਤੋਂ ਗੁਜ਼ਰ ਕੇ ਇਸ ਮੁਕਾਮ 'ਤੇ ਪਹੁੰਚੇ ਹਨ। ਅੱਜ ਅਸੀਂ ਤੁਹਾਨੂੰ ਹਾਰਦਿਕ ਪੰਡਯਾ ਦੇ ਸੰਘਰਸ਼ ਦੇ ਦਿਨਾਂ ਬਾਰੇ ਦਸਣ ਜਾ ਰਹੇ ਹਾਂ-ੰ
ਇਹ ਵੀ ਪੜ੍ਹੋ : ਭਾਰਤੀ ਟੀਮ ਦੇ ਮੁੱਖ ਕੋਚ ਦੇ ਵੱਖ-ਵੱਖ ਅਹੁਦਿਆਂ ’ਤੇ ਨਿਕਲੀ ਭਰਤੀ
ਇਕ ਵੇਲੇ ਖਾ ਕੇ ਕੀਤਾ ਸੀ ਗੁਜ਼ਾਰਾ
ਅੱਜ ਕਰੋੜਪਤੀ ਬਣ ਚੁੱਕੇ ਹਾਰਦਿਕ ਪੰਡਯਾ ਤੇ ਉਨ੍ਹਾਂ ਦੇ ਭਰਾ ਕਰੁਣਾਲ ਪੰਡਯਾ ਦੇ ਹਾਲਾਤ ਹਮੇਸ਼ਾ ਅਜਿਹੇ ਨਹੀ ਸਨ। ਇਕ ਦੌਰ ਤਾਂ ਅਜਿਹਾ ਸੀ ਜਦੋਂ ਉਨ੍ਹਾਂ ਨੂੰ ਸਿਰਫ਼ ਇਕ ਵੇਲੇ ਦਾ ਖਾਣਾ ਹੀ ਨਸੀਬ ਹੁੰਦਾ ਸੀ। ਇਕ ਇੰਟਰਵਿਊ ਦੌਰਾਨ ਹਾਰਦਿਕ ਪੰਡਯਾ ਨੇ ਦੱਸਿਆ ਕਿ ਉਹ ਤੇ ਉਸ ਦਾ ਭਰਾ ਕਰੁਣਾਲ ਪੰਡਯਾ ਕਈ ਵਾਰ ਤਾਂ ਇੰਸਟੈਂਟ ਨੂਡਲਸ ਖਾ ਕੇ ਢਿੱਡ ਭਰ ਲੈਂਦੇ ਸਨ। ਇਸ ਦਾ ਕਾਰਨ ਇਹ ਸੀ ਕਿ ਉਨ੍ਹਾਂ ਦੀ ਮਾਲੀ ਹਾਲਤ ਅਜਿਹੀ ਨਹੀਂ ਸੀ ਕਿ ਉਹ ਦੋ ਵੇਲੇ ਦਾ ਰੋਟੀ ਦਾ ਖ਼ਰਚਾ ਝੱਲ ਸਕਦੇ। ਪੰਡਯਾ ਨੇ ਕਿਹਾ ਕਿ ਉਸ ਦੇ ਮੁਸ਼ਕਲ ਹਾਲਾਤ ਉਦੋਂ ਤਕ ਰਹੇ ਜਦੋਂ ਤਕ ਉਨ੍ਹਾਂ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ ਮੁੰਬਈ ਇੰਡੀਅਨਜ਼ ਦੇ ਲਈ ਖੇਡਣ ਲਈ ਨਹੀਂ ਚੁਣ ਲਿਆ ਗਿਆ।
ਇਹ ਵੀ ਪੜ੍ਹੋ : T-20 WC : ਰੈਨਾ ਦਾ ਖਿਡਾਰੀਆਂ ਨੂੰ ਸੰਦੇਸ਼, ਵਿਰਾਟ ਕੋਹਲੀ ਲਈ ਖ਼ਿਤਾਬ ਜਿੱਤੋ
ਪਿਤਾ ਦੀ ਬੀਮਾਰੀ ਦੇ ਚਲਦੇ ਵਧੀਆਂ ਸਨ ਮੁਸ਼ਕਲਾਂ
ਦਰਅਸਲ ਹਾਰਦਿਕ ਦੇ ਪਿਤਾ ਦਾ ਪਹਿਲਾ ਕਾਰ ਫ਼ਾਇਨੈਂਸ ਦਾ ਬਿਜ਼ਨੈਸ ਸੀ ਜੋ ਲਗਾਤਾਰ ਘਾਟੇ 'ਚ ਜਾਣ ਕਾਰਨ ਬੰਦ ਕਰਨਾ ਪਿਆ। ਇਸ ਤੋਂ ਬਾਅਦ ਉਸ ਦੇ ਪਿਤਾ ਲਗਾਤਾਰ ਦੋ ਹਾਰਟ ਅਟੈਕ ਦੇ ਬਾਅਦ ਨੌਕਰੀ ਕਰਨ 'ਚ ਅਸਮਰਥ ਹੋ ਗਏ। ਛੋਟੇ-ਮੋਟੇ ਕੰਮ ਤੇ ਦੋਵੇਂ ਭਰਾਵਾਂ ਦੇ ਪ੍ਰੋਫ਼ੈਸ਼ਨਲ ਮੈਚ ਤੋਂ ਹੋਣ ਵਾਲੀ ਕਮਾਈ ਨਾਲ ਘਰ ਦਾ ਖ਼ਰਚਾ ਚਲਦਾ ਸੀ। ਪਿਤਾ ਹਿਮਾਂਸ਼ੂ ਪੰਡਯਾ ਨੂੰ ਆਪਣੇ ਪੁੱਤਰਾਂ ਦੀ ਖੇਡ 'ਤੇ ਕਾਫ਼ੀ ਭਰੋਸਾ ਸੀ ਤੇ ਇਸ ਲਈ ਉਹ ਬੜੌਦਾ ਸੈਟਲ ਹੋ ਗਏ। ਉਹ ਇਕ ਮੁਸ਼ਕਲ ਦੌਰ ਸੀ ਜਿਸ ਤੋਂ ਹਾਰਦਿਕ ਹੁਣ ਉੱਭਰ ਆਏ ਹਨ ਤੇ ਆਪਣੇ ਭਰਾ ਦੇ ਨਾਲ ਇਕ ਸਫਲ ਕ੍ਰਿਕਟਰ ਬਣ ਗਏ ਹਨ। ਹੁਣ ਉਨ੍ਹਾਂ ਦੀ ਆਰਥਿਕ ਸਥਿਤੀ ਵੀ ਸੰਭਲ ਗਈ ਹੈ ਨਾਲ ਹੀ ਉਹ ਅਮੀਰ ਖਿਡਾਰੀਆਂ ਦੀ ਸੂਚੀ 'ਚ ਵੀ ਸ਼ਾਮਲ ਹੋ ਗਏ ਹਨ ਪਰ ਹੁਣ ਉਹ ਆਪਣੇ ਉਸ ਸਮੇਂ ਨੂੰ ਵੀ ਮੁਸ਼ਕਲ ਪਰ ਸਭ ਤੋਂ ਖ਼ੂਬਸੂਰਤ ਦੌਰ ਮੰਨਦੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।