11 ਛੱਕੇ, 4 ਚੌਕੇ... ਇਸ Cricketer ਨੇ ਤਾਬੜਤੋੜ ਸੈਂਕੜੇ ਨਾਲ ਸਿਰਜਿਆ ਇਤਿਹਾਸ

Tuesday, Jan 28, 2025 - 04:36 PM (IST)

11 ਛੱਕੇ, 4 ਚੌਕੇ... ਇਸ Cricketer ਨੇ ਤਾਬੜਤੋੜ ਸੈਂਕੜੇ ਨਾਲ ਸਿਰਜਿਆ ਇਤਿਹਾਸ

ਸਪੋਰਟਸ ਡੈਸਕ- ਹੋਬਾਰਟ ਹਰੀਕੇਂਸ  ਨੇ ਬਿਗ ਬੈਸ਼ ਲੀਗ (BBL) 2024-25 ਦਾ ਖ਼ਿਤਾਬ ਜਿੱਤ ਲਿਆ ਹੈ। ਹੋਬਾਰਟ ਨੇ ਪਹਿਲੀ ਵਾਰ BBL ਖਿਤਾਬ ਜਿੱਤਿਆ ਹੈ। 27 ਜਨਵਰੀ (ਸੋਮਵਾਰ) ਨੂੰ ਖੇਡੇ ਫਾਈਨਲ 'ਚ ਹੋਬਾਰਟ ਨੇ ਸਿਡਨੀ ਥੰਡਰਸ ਨੂੰ 7 ਵਿਕਟਾਂ ਨਾਲ ਹਰਾਇਆ। 

ਇਹ ਵੀ ਪੜ੍ਹੋ : ਕ੍ਰਿਕਟਰ ਪੁੱਤ ਦੇ ਕਰੋੜਾਂ ਰੁਪਏ ਦੇ ਬੰਗਲੇ 'ਚ ਨਹੀਂ ਰਹਿਣਾ ਚਾਹੁੰਦੇ ਮਾਪੇ! ਆਪ ਦੱਸੀ ਵਜ੍ਹਾ

ਹੋਬਾਰਟ ਦੀ ਇਸ ਖਿਤਾਬੀ ਜਿੱਤ 'ਚ ਸਲਾਮੀ ਬੱਲੇਬਾਜ਼ ਮਿਚੇਲ ਓਵੇਨ ਦੀ ਅਹਿਮ ਭੂਮਿਕਾ ਰਹੀ। ਓਵੇਨ ਨੇ ਸਿਰਫ 42 ਗੇਂਦਾਂ 'ਤੇ 108 ਦੌੜਾਂ ਬਣਾਈਆਂ, ਜਿਸ 'ਚ 11 ਛੱਕੇ ਤੇ 6 ਚੌਕੇ ਸ਼ਾਮਲ ਰਹੇ। 

ਇਹ ਵੀ ਪੜ੍ਹੋ : ਕਮਾਲ ਹੋ ਗਈ! 5 Player ਜ਼ੀਰੋ 'ਤੇ OUT, INDIA ਨੇ 4.2 ਓਵਰਾਂ 'ਚ ਜਿੱਤਿਆ ਮੁਕਾਬਲਾ

ਓਵੇਨ ਨੇ ਇਸ ਦੌਰਾਨ ਸਿਰਫ 39 ਗੇਂਦਾਂ 'ਤੇ ਸੈਂਕੜਾ ਪੂਰਾ ਕੀਤਾ। ਬਿਗ ਬੈਸ਼ ਲੀਗ ਦੇ ਇਤਿਹਾਸ ਦਾ ਇਹ ਸਾਂਝੇ ਤੌਰ 'ਤੇ ਸਭ ਤੋਂ ਤੇਜ਼ ਸੈਂਕੜਾ ਰਿਹਾ। ਓਵੇਨ ਨੇ ਕ੍ਰੇਗ ਸਿਮੰਸ ਦੀ ਬਰਾਬਰੀ ਕਰ ਲਈ, ਜਿਨ੍ਹਾਂ ਨੇ ਜਨਵਰੀ 2014 'ਚ ਪਰਥ ਸਕਾਚਰਸ ਵਲੋਂ ਖੇਡਦੇ ਹੋਏ ਇਹ ਉਪਲੱਬਧੀ ਹਾਸਲ ਕੀਤੀ ਸੀ।

ਇਹ ਵੀ ਪੜ੍ਹੋ : ਸ਼ੁਭਮਨ ਗਿੱਲ ਨੇ ਖਰੀਦਿਆ ਨਵਾਂ ਘਰ, ਕਰੋੜਾਂ 'ਚ ਹੈ ਕੀਮਤ, ਇੰਝ ਮਨਾਈ ਲੋਹੜੀ

ਬੇਲੇਰਿਵ ਓਵਲ 'ਚ ਖੇਡੇ ਗਏ ਮੁਕਾਬਲੇ 'ਚ ਸਿਡਨੀ ਥੰਡਰ ਨੇ 7 ਵਿਕਟਾਂ 'ਤੇ 182 ਦੌੜਾਂ ਬਣਾਈਆਂ। ਜਵਾਬ 'ਚ ਹੋਬਾਰਟ ਨੇ 14.1 ਓਵਰਾਂ 'ਚ ਹੀ ਟੀਚਾ ਹਾਸਲ ਕਰ ਲਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News