ਇਸ ਧਾਕੜ ਫੁੱਟਬਾਲਰ ਨੇ ਬਾਰਸੀਲੋਨਾ ਨਾਲ ਕੀਤਾ ਨਵਾਂ ਕਾਂਟਰੈਕਟ

01/22/2018 11:51:28 AM

ਨਵੀਂ ਦਿੱਲੀ (ਬਿਊਰੋ)— ਯੁਵਾ ਖਿਡਾਰੀ ਸਰਜੀ ਰੋਬਰਟੋ ਅਤੇ ਬਾਰਸੀਲੋਨਾ ਕਲੱਬ ਦਰਮਿਆਨ ਨਵਾਂ ਕਾਂਟਰੈਕਟ ਸਾਈਨ ਹੋਇਆ ਹੈ। ਇਸ ਕਾਂਟਰੈਕਟ ਦੇ ਤਹਿਤ ਰੋਬਰਟੋ 30 ਜੂਨ 2022 ਤੱਕ ਬਾਰਸੀਲੋਨਾ ਨਾਲ ਬਣੇ ਰਹਿਣਗੇ। ਨਵੇਂ ਕਾਂਟਰੈਕਟ ਦੇ ਬਾਅਦ ਰੋਬਰਟੋ ਦਾ ਬਾਇਆਉਟ ਕਲਾਜ 500 ਮਿਲੀਅਨ ਯੂਰੋ ਰੱਖਿਆ ਗਿਆ ਹੈ। 25 ਸਾਲ ਦਾ ਇਹ ਖਿਡਾਰੀ ਟੀਮ ਵਿਚ ਡਿਫੈਂਸਿਵ ਮਿਡਫੀਲਡਰ, ਫੁਲ ਬੈਕ ਜਾਂ ਵਿੰਗਰ ਦੀ ਭੂਮਿਕਾ ਨਿਭਾਉਂਦੇ ਹਨ।
PunjabKesari
ਜ਼ਿਕਰਯੋਗ ਹੈ ਕਿ ਰੋਬਰਟੋ ਬਾਰਸੀਲੋਨਾ ਦੀ ਅਕੈਡਮੀ ਲਾ ਮਾਸੀਆ ਦੇ ਸਟੂਡੈਂਟ ਰਹੇ ਹਨ। ਸਿਰਫ਼ 14 ਸਾਲ ਦੀ ਉਮਰ ਵਿਚ ਹੀ ਉਨ੍ਹਾਂ ਨੇ ਐੱਫ.ਸੀ. ਬਾਰਸੀਲੋਨਾ ਜੁਆਇਨ ਕੀਤਾ ਸੀ। ਜੂਨੀਅਰ ਟੀਮ ਵਲੋਂ ਖੇਡਣ ਦੇ ਬਾਅਦ 10 ਨਵੰਬਰ 2010 ਨੂੰ ਬਾਰਸੀਲੋਨਾ ਲਈ ਉਨ੍ਹਾਂ ਨੇ ਡੈਬਿਊ ਕੀਤਾ। ਕੋਪਾ ਡੇਲ ਰੇ ਦੇ ਉਸ ਮੈਚ ਵਿਚ ਕੈਂਪ ਨੋਊ ਨੇ 5-1 ਨਾਲ ਜਿੱਤ ਦਰਜ ਕੀਤੀ ਸੀ। ਹਾਲਾਂਕਿ, 2010 ਤੋਂ ਰੋਬਰਟੋ ਲਗਾਤਾਰ ਬਾਰਸੀਲੋਨਾ ਬੀ ਟੀਮ ਵਲੋਂ ਖੇਡ ਰਿਹਾ ਹੈ।
ਇਸ ਗੱਲ ਵਿਚ ਕੋਈ ਦੋਰਾਏ ਨਹੀਂ ਹੈ ਕਿ ਰੋਬਰਟੋ ਪ੍ਰਤਿਭਾ ਵਾਲਾ ਫੁੱਟਬਾਲਰ ਹੈ। ਹੁਣ ਤੱਕ ਉਨ੍ਹਾਂ ਨੇ ਬਾਰਸੀਲੋਨਾ ਦੇ ਨਾਲ 4 ਲਾ-ਲੀਗਾ ਟਾਈਟਲ, 2 ਚੈਂਪੀਅਨਸ ਲੀਗ, 4 ਕੋਪਾ ਡੇਲ ਰੇ, 4 ਸਪੈਨਿਸ਼ ਸੁਪਰਕੋਪਾ, 2 ਯੂਰੋਪੀ ਸੁਪਰਕੱਪ ਅਤੇ 2 ਕਲੱਬ ਵਰਲਡ ਕੱਪ ਜਿੱਤੇ ਹਨ। ਮੌਜੂਦਾ ਸੀਜ਼ਨ ਵਿਚ ਕੋਚ ਅਰਨੇਸਟੋ ਵਾਲਵੇਰਡੇ ਰਾਬਰਟੋ ਨੂੰ ਲਗਾਤਾਰ ਖੇਡਣ ਦਾ ਮੌਕੇ ਦੇ ਰਹੇ ਹਨ।

ਰੋਬਰਟੋ ਦੇ ਕਰੀਅਰ ਵਿਚ ਹੁਣ ਤੱਕ ਸਭ ਤੋਂ ਯਾਦਗਾਰ ਪਲ ਉਨ੍ਹਾਂ ਦਾ ਉਹ ਰੋਲ ਹੈ ਜੋ ਉਨ੍ਹਾਂ ਨੇ ਪਿਛਲੇ ਸਾਲ ਚੈਂਪੀਅਨਸ ਲੀਗ ਮੁਕਾਬਲੇ ਵਿਚ ਪੇਰੀਸ ਸੇਂਟ ਜਰਮੇਨ ਖਿਲਾਫ ਨਿਭਾਇਆ ਸੀ। ਪਹਿਲੇ ਲੇਗ ਵਿਚ 4-0 ਨਾਲ ਹਾਰਨ ਦੇ ਬਾਅਦ ਬਾਰਸੀਲੋਨਾ ਨੇ ਕੈਂਪ ਨੋਉ ਵਿਚ ਪੀ.ਐੱਸ.ਜੀ. ਨੂੰ 6-1 ਨਾਲ ਹਰਾਇਆ ਸੀ ਜਿਸ ਵਿਚ 6ਵਾਂ ਗੋਲ ਰਾਬਰਟੋ ਨੇ ਹੀ ਦਾਗਿਆ ਸੀ।


Related News