ਇਸ ਬਾਲੀਵੁੱਡ ਅਦਾਕਾਰਾ ਨੇ ਪੰਡਯਾ ਨੂੰ ਕਿਹਾ ਭਰਾ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਸਵੀਰ

Sunday, May 05, 2019 - 03:13 PM (IST)

ਇਸ ਬਾਲੀਵੁੱਡ ਅਦਾਕਾਰਾ ਨੇ ਪੰਡਯਾ ਨੂੰ ਕਿਹਾ ਭਰਾ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਸਵੀਰ

ਨਵੀਂ ਦਿੱਲੀ : ਕ੍ਰਿਕਟ ਦੇ ਮੈਦਾਨ 'ਤੇ ਲੰਬੇ-ਲੰਬੇ ਛੱਕੇ ਲਗਾਉਣ ਵਾਲੇ ਹਾਰਦਿਕ ਪੰਡਯਾ ਇਨ੍ਹਾਂ ਦਿਨਾ ਰੱਜ ਕੇ ਸੁਰਖੀਆਂ ਬਟੋਰ ਰਹੇ ਹਨ। ਵਿਸ਼ਵ ਕੱਪ 2019 ਤੋਂ ਪਹਿਲਾਂ ਮੌਜੂਦਾ ਆਈ. ਪੀ. ਐੱਲ. ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਇਹ ਖਿਡਾਰੀ ਹੁਣ ਮੈਦਾਨ ਦੇ ਬਾਹਰ ਵੀ ਚਰਚਾਵਾਂ ਵਿਚ ਛਾ ਚੁੱਕੇ ਹਨ। ਇਸ ਵਾਰ ਫਿਰ ਵਜ੍ਹਾ ਬਣੀ ਹੈ ਬਾਲੀਵੁੱਡ ਅਦਾਕਾਰਾ। ਹਾਰਦਿਕ ਪੰਡਯਾ ਦਾ ਨਾਂ ਬਾਲੀਵੁੱਡ ਦੀਆਂ ਅਦਾਕਾਰਾਂ ਜਾਂ ਮਾਡਲ ਨਾਲ ਜੁੜਦਾ ਰਹਿੰਦਾ ਹੈ। ਕਦੇ ਡੇਟਿੰਗ ਦੀ ਖਬਰ ਆਉਂਦੀ ਹੈ ਤਾਂ ਕਦੇ ਗੱਲ ਅਫੇਅਰ ਤੋਂ ਵੀ ਅੱਗੇ ਵੱਧ ਜਾਂਦੀ ਹੈ ਪਰ ਇਸ ਵਾਰ ਮਾਮਲਾ ਥੋੜਾ ਵੱਖ ਹੈ। ਦਰਅਸਲ, ਬਾਲੀਵੁੱਡ ਅਦਾਕਾਰਾ ਕ੍ਰਿਸਟਲ ਡਿਸੂਜਾ ਨੇ ਪੰਡਯਾ ਦੇ ਨਾਲ ਸੋਸ਼ਲ ਮੀਡੀਆ 'ਤੇ ਇਕ ਫੋਟੋ ਪੋਸਟ ਕੀਤੀ ਪਰ ਕੈਪਸ਼ਨ ਵਿਚ ਕ੍ਰਿਸਟਲ ਨੇ ਹਾਰਦਿਕ ਨੂੰ ਆਪਣਾ ਭਰਾ ਦੱਸ ਦਿੱਤਾ।

PunjabKesari

ਦੇਖਦੇ ਹੀ ਦੇਖਦੇ ਇਸ ਭਾਰਤੀ ਕ੍ਰਿਕਟਰ ਦੀ ਕ੍ਰਿਸਟਲ ਨਾਲ ਫੋਟੋ ਇੰਟਰਨੈਟ 'ਤੇ ਵਾਇਰਲ ਹੋ ਗਈ। ਸਾਰਿਆਂ ਦੀ ਨਜ਼ਰ ਕ੍ਰਿਸਟਲ ਦੇ ਫੋਟੋ ਕੈਪਸ਼ਨ 'ਤੇ ਗਈ, ਜਿੱਥੇ ਉਸ ਨੇ ਹਾਰਦਿਕ ਨੂੰ brother from another Mother ਦੱਸਦਿਆਂ ਲਿਖਿਆ ਕਿ ਮੇਰੇ ਭਰਾ ਵਰਗਾ ਕੋਈ ਹਾਰਡਿਚ ਨਹੀਂ ਹੈ। ਹਾਰਦਿਕ ਨੂੰ ਭਰਾ ਦੱਸਣ ਵਾਲੀ ਡਿਸੂਜਾ ਦੀ ਪ੍ਰਸ਼ੰਸਕਾ ਨੇ ਸੋਸ਼ਲ ਮੀਡੀਆ 'ਤੇ ਕਲਾਸ ਲਗਾ ਦਿੱਤੀ। ਕੁਝ ਲੋਕ ਹਾਰਦਿਕ ਦੇ ਪੱਖ ਵਿਚ ਉੱਤਰ ਆਏ ਅਤੇ ਇਕ ਤਬਕਾ ਅਜਿਹਾ ਵੀ ਸੀ ਜੋ ਕ੍ਰਿਸਟਲ ਨੂੰ ਇਹ ਸਮਝਾਉਣ 'ਚ ਲੱਗਾ ਸੀ ਕਿ ਹਾਰਦਿਕ ਪੰਡਯਾ ਨੂੰ ਭਰਾ ਦੱਸ ਕੇ ਉਸ ਨੇ ਚੰਗਾ ਕੰਮ ਕੀਤਾ ਹੈ।


Related News