ਰਣਜੀ ਟਰਾਫੀ 'ਚ ਫਿਰ ਦਿੱਸਿਆ ਸਿੱਧੂ ਮੂਸੇਵਾਲਾ ਦਾ ਕ੍ਰੇਜ਼, ਹੁਣ ਇਸ ਬੱਲੇਬਾਜ਼ ਨੇ ਮਨਾਇਆ ਜਸ਼ਨ

06/25/2022 12:03:58 PM

ਸਪੋਰਟਸ ਡੈਸਕ- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਦੀਵਾਨਗੀ ਹਰ ਕਿਸੇ ਦੇ ਸਿਰ 'ਤੇ ਚੜ੍ਹ ਕੇ ਬੋਲ ਰਹੀ ਹੈ। ਖ਼ਾਸ ਤੌਰ 'ਤੇ ਰਣਜੀ ਟਰਾਫੀ ਫਾਈਨਲ ਦੇ ਦੌਰਾਨ ਕ੍ਰਿਕਟਰਾਂ 'ਚ ਇਸ ਦਾ ਜ਼ੋਰਦਾਰ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਮੱਧ ਪ੍ਰਦੇਸ਼ ਦੇ ਖ਼ਿਲਾਫ਼ ਫਾਈਨਲ 'ਚ ਜਿੱਥੇ ਸ਼ੁੱਕਰਵਾਰ ਨੂੰ ਮੁੰਬਈ ਦੇ ਬੱਲੇਬਾਜ਼ ਸਰਫਰਾਜ਼ ਖ਼ਾਨ ਨੇ ਸੈਂਕੜਾ ਲਗਾ ਕੇ ਮੂਸੇ ਵਾਲਾ ਸਟਾਈਲ 'ਚ ਜਸ਼ਨ ਮਨਾਇਆ ਸੀ, ਜਦਕਿ ਸ਼ਨੀਵਾਰ ਨੂੰ ਮੱਧ ਪ੍ਰਦੇਸ਼ ਵਲੋਂ ਸੈਂਕੜਾ ਲਗਾਉਣ ਦੇ ਬਾਅਦ ਯਸ਼ ਦੁਬੇ ਨੇ ਵੀ ਇਸੇ ਤਰ੍ਹਾਂ ਸੈਲੀਬ੍ਰੇਸ਼ਨ ਮਨਾਇਆ। ਦੁਬੇ ਦਾ ਇਹ ਸੈਂਕੜਾ ਉਦੋਂ ਸਾਹਮਣੇ ਆਇਆ ਜਦੋਂ ਮੁੰਬਈ ਨੇ ਪਹਿਲਾਂ ਖੇਡਦੇ ਹੋਏ 374 ਦੌੜਾਂ ਸਕੋਰ ਬੋਰਡ 'ਤੇ ਦਰਜ ਕਰਾਈਆਂ। ਦੁਬੇ ਦੇ ਨਾਲ ਕੁਆਰਟਰ ਫਾਈਨਲ 'ਚ ਸੈਂਕੜਾ ਲਗਾਉਣ ਵਾਲੇ ਸ਼ੁਭਮ ਸ਼ਰਮਾ ਵੀ ਇਕ ਵਰ ਮੁੜ ਤੋਂ ਸੈਂਕੜਾ ਲਗਾਉਣ 'ਚ ਸਫਲ ਰਹੇ।

ਇਹ ਵੀ ਪੜ੍ਹੋ : ਕਬੱਡੀ ਖਿਡਾਰੀ ਨੇ ਲਾਰੈਂਸ ਬਿਸ਼ਨੋਈ ਦੇ ਸਾਥੀ ਨੂੰ ਸਪਲਾਈ ਕੀਤੇ ਸਨ ਹਥਿਆਰ

PunjabKesari

ਫਿਲਹਾਲ, ਦੁਬੇ ਨੇ ਸ਼ੰਮਸ ਮੁਲਾਨੀ ਦੀ ਗੇਂਦ 'ਤੇ ਹਾਰਦਿਕ ਨੂੰ ਕੈਚ ਫੜਾਉਣ ਤੋਂ ਪਹਿਲਾਂ 336 ਗੇਂਦਾਂ 'ਚ 14 ਚੌਕਿਆਂ ਦੀ ਮਦਦ ਨਾਲ 133 ਦੌੜਾਂ ਬਣਾਈਆਂ। ਦੁਬੇ ਦਾ ਇਹ ਸੈਂਕੜਾ ਇਸ ਲਈ ਵੀ ਅਹਿਮ ਹੈ ਕਿਉਂਕਿ ਜੇਕਰ ਉਨ੍ਹਾਂ ਦੀ ਟੀਮ ਫਾਈਨਲ ਜਿੱਤਦੀ ਹੈ ਤਾਂ ਉਹ ਰਣਜੀ ਟਰਾਫ਼ੀ ਪਹਿਲੀ ਵਾਰ ਜਿੱਤੇਗੀ। ਦੁਬੇ ਨੇ ਸੈਂਕੜਾ ਲਗਾਉਣ ਦੇ ਬਾਅਦ 'ਸਿੱਧੂ ਮੂਸੇ ਵਾਲਾ' ਦੀ ਤਰ੍ਹਾਂ ਪੱਟ 'ਤੇ ਹੱਥ ਮਾਰਨ ਦੇ ਬਾਅਦ ਉਂਗਲ ਨੂੰ ਆਸਮਾਨ ਵਲ ਉਠਾ ਕੇ ਜਸ਼ਨ ਮਨਾਇਆ। 

ਇਹ ਵੀ ਪੜ੍ਹੋ : ਪੰਜਾਬੀ ਨੌਜਵਾਨ ਅਮਰਿੰਦਰ ਦੀ ਵੱਡੀ ਪ੍ਰਾਪਤੀ, ਦੁਬਈ ਵਿਖੇ ਖੇਡ ਮੁਕਾਬਲਿਆਂ 'ਚ ਜਿੱਤੇ ਦੋ ਸੋਨ ਤਮਗ਼ੇ

ਮੈਚ ਦੀ ਗੱਲ ਕਰੀਏ ਤਾਂ ਮੁੰਬਈ ਨੇ ਪਹਿਲਾਂ ਖੇਡਦੇ ਹੋਏ ਯਸ਼ਸਵੀ ਜਾਇਸਵਾਲ ਦੇ 78 ਤਾਂ ਸਰਫਰਾਜ਼ ਖ਼ਾਨ ਦੇ 134 ਦੌੜਾਂ ਦੀ ਬਦੌਲਤ 374 ਦੌੜਾਂ ਬਣਾਈਆਂ ਸਨ। ਮੱਧ ਪ੍ਰਦੇਸ਼ ਵਲੋਂ ਯਾਦਵ 106 ਦੌੜਾਂ ਦੇ ਕੇ ਚਾਰ ਤਾਂ ਅਨੁਭਵ ਅਗਰਵਾਲ 81 ਦੌੜਾਂ ਦੇ ਕੇ ਤਿੰਨ ਵਿਕਟ ਕੱਢਣ 'ਚ ਸਫਲ ਰਹੇ। ਦੂਜੇ ਪਾਸੇ ਮੱਧ ਪ੍ਰਦੇਸ਼ ਨੇ ਤੀਜੇ ਦਿਨ ਦੀ ਖੇਡ ਖ਼ਤਮ ਹੋਣ ਤਕ ਤਿੰਨ ਵਿਕਟ ਗੁਆ ਕੇ 368 ਦੌੜਾਂ ਬਣਾ ਲਈਆਂ ਹਨ। ਯਸ਼ ਤੇ ਸ਼ੁਭਮ ਦੇ ਸੈਂਕੜਿਆਂ ਦੇ ਇਲਾਵਾ ਰਜਤ ਪਾਟੀਦਾਰ ਵੀ ਅਰਧ ਸੈਂਕੜਾ ਲਗਾ ਚੁੱਕੇ ਹਨ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News