ਕਸ਼ਮੀਰੀ ਕ੍ਰਿਕਟਰਾਂ ਨੂੰ ਮਹਿੰਦਰ ਸਿੰਘ ਧੋਨੀ ਨੇ ਫਿੱਟ ਰਹਿਣ ਲਈ ਦਿੱਤੀ ਇਹ ਸਲਾਹ

11/25/2017 8:48:46 PM

ਨਵੀਂ ਦਿੱਲੀ— ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਉੱਤਰੀ ਕਸ਼ਮੀਰ ਦੇ ਬਾਰਾਮੂਲਾ 'ਚ ਉਭਰਦੇ ਹੋਏ ਨੌਜਵਾਨ ਕ੍ਰਿਕਟਰਾਂ ਨਾਲ ਮੁਲਾਕਾਤ ਕੀਤੀ ਅਤੇ ਉਸ ਨੇ ਕ੍ਰਿਕਟ 'ਚ ਸਫਲ  ਕਰੀਅਰ ਦੇ ਲਈ ਆਪਣੀ ਫਿਟਨੇਸ 'ਤੇ ਧਿਆਨ ਦੇਣ ਲਈ ਸਲਾਹ ਦਿੱਤੀ । ਸੈਨਾ 'ਚ ਮਾਨਦ ਲੈਫਟਿਨੇਂਟ ਕਰਨਲ ਬਣਾਏ ਗਏ ਵਿਕਟਕੀਪਰ ਬੱਲੇਬਾਜ਼ ਧੋਨੀ ਨੇ ਸੀਮਾਵਰਤੀ ਉਰੀ ਸੈਕਟਰ ਦੇ ਬਾਰਾਮੂਲਾ ਜ਼ਿਲੇ 'ਚ ਕਸ਼ਮੀਰ ਦੇ ਉਭਰਦੇ ਹੋਏ ਨੌਜਵਾਨ ਕ੍ਰਿਕਟਰਾਂ ਨਾਲ ਮੁਲਾਕਾਤ ਕੀਤੀ ਅਤੇ ਕਾਫੀ ਸਮੇਂ ਤੱਕ ਉਨ੍ਹਾਂ  ਨੂੰ ਖੇਡ 'ਚ ਕਰੀਅਰ ਦੇ ਲਈ ਦਿਸ਼ਾ ਨਿਰਦੇਸ਼ ਵੀ ਦਿੱਤੇ।

PunjabKesari
ਸੈਨਾ ਦੇ ਅਧਿਕਾਰੀ ਨੇ ਦੱਸਿਆ ਕਿ ਘਾਟੀ ਦੇ ਨੌਜਵਾਨ ਖਿਡਾਰੀਆਂ ਲਈ ਧੋਨੀ ਜਿਹੈ ਮਹਾਨ ਖਿਡਾਰੀ ਨਾਲ ਮਿਲਣਾ ਉਨ੍ਹਾਂ ਲਈ ਜੀਵਨ ਦਾ ਇਕ ਵੱਡਾ ਮੌਕਾ ਹੈ। ਉਸ ਨੇ ਦੱਸਿਆ ਕਿ ਧੋਨੀ ਨੇ ਨੌਜਵਾਨਾਂ ਦੇ ਨਾਲ ਕੁਝ ਦੇਰ ਕ੍ਰਿਕਟ ਵੀ ਖੇਡਿਆ ਅਤੇ ਉਨ੍ਹਾਂ ਨੂੰ ਆਪਣੀ ਖੇਡ 'ਚ ਸੁਧਾਰ ਲੈ ਕੇ ਆਉਣ ਲਈ ਕਈ ਟਿੱਪਸ ਵੀ ਦਿੱਤੇ। ਮਹਿੰਦਰ ਸਿੰਘ ਧੋਨੀ ਐਤਵਾਰ ਨੂੰ ਇੱਥੇ ਹੋਣ ਵਾਲੀ ਚਿਨਾਰ ਕ੍ਰਿਕਟ ਪ੍ਰੀਮੀਅਰ ਲੀਗ 2017  ਦੇ ਫਾਈਨਲ 'ਚ ਮੁੱਖ ਅਤਿਥੀ ਦੇ ਤੌਰ 'ਤੇ ਹਿੱਸਾ ਲੈਣਗੇ।
ਰੱਖਿਆ ਮੰਤਰੀ ਦੇ ਬੁਲਾਰੇ ਰਾਜੇਸ਼ ਕਾਲਿਆ ਨੇ ਕਿਹਾ ਕਿ ਚਿਨਾਰ ਪ੍ਰੀਮੀਅਰ ਲੀਗ ਦਾ ਗ੍ਰੈਂਡ ਫਿਨਾਲੇ ਉੱਤਰ ਅਤੇ ਦੱਖਣੀ ਕਸ਼ਮੀਰ ਦੇ ਬਿਹਤਰੀਨ ਖਿਡਾਰੀਆਂ ਦੇ ਵਿਚਾਲੇ ਬਡਗਾਮ ਸਥਿਤ ਕੁਨਜ਼ੇਰ ਕ੍ਰਿਕਟ ਗਰਾਊਂਡ 'ਚ ਖੇਡਿਆ ਜਾਵੇਗਾ। ਕਾਲਿਆ ਨੇ ਕਿਹਾ ਕਿ ਇਹ ਟੂਰਨਾਮੈਂਟ ਕਸ਼ਮੀਰ ਦੇ ਨੌਜਵਾਨ ਕ੍ਰਿਕਟਰਾਂ ਲਈ ਧੋਨੀ ਜਿਹੈ ਮਹਾਨ ਖਿਡਾਰੀ ਨਾਲ ਮਿਲਣ ਦਾ ਬਿਹਤਰੀਨ ਮੌਕਾ ਹੈ ਜਿਨ੍ਹਾਂ ਨੂੰ ਧੋਨੀ ਜਿਹੈ ਖਿਡਾਰੀਆਂ ਤੋਂ ਪ੍ਰੇਰਣਾ ਮਿਲਦੀ ਹੈ।

Con


Related News