ਤੀਜੇ ਗੇੜ ਦੇ ਫੁੱਟਬਾਲ ਮੁਕਾਬਲੇ ਚੱਕ ਮੁਗਲਾਣੀ ਵਿਖੇ ਕਰਵਾਏ ਗਏ

12/19/2017 3:47:24 AM

ਜਲੰਧਰ (ਜ. ਬ.)— ਜਗ ਬਾਣੀ ਦੇ ਵਿਸ਼ੇਸ਼ ਸਹਿਯੋਗ ਨਾਲ ਵਾਈ. ਐੱਫ. ਸੀ. ਰੁੜਕਾ ਕਲਾਂ ਵੱਲੋਂ ਚਲਾਈ ਜਾ ਰਹੀ 7ਵੀਂ ਐਜੂਕੇਸ਼ਨਲ ਫੁੱਟਬਾਲ ਅਤੇ ਕਬੱਡੀ ਲੀਗ ਦੇ ਤੀਜੇ ਗੇੜ ਦੇ ਫੁੱਟਬਾਲ ਮੁਕਾਬਲੇ ਦਸਮੇਸ਼ ਯੂਥ ਸਪੋਰਟਸ ਕਲੱਬ ਚੱਕ ਮੁਗ਼ਲਾਣੀ ਵਿਖੇ ਕਰਵਾਏ ਗਏ।
ਉਮਰ ਵਰਗ ਅੰਡਰ-12 ਸਾਲ ਦੇ ਫੁੱਟਬਾਲ ਵਰਗ ਵਿਚ ਬਿਲਗਾ ਨੇ ਸ਼ੰਕਰ ਨੂੰ 4.5-3 ਦੇ ਫਰਕ ਨਾਲ ਹਰਾਇਆ, ਜਮਸ਼ੇਰ ਬੀ ਤੇ ਚੱਕ ਮੁਗਲਾਣੀ ਵਿਚਾਲੇ ਮੁਕਾਬਲਾ 3.5-3.5 ਅਤੇ ਭੋਡੇ ਸਪਰਾਏ ਤੇ ਬੁੰਡਾਲਾ ਵਿਚਕਾਰ ਮੁਕਾਬਲਾ 4-4 ਨਾਲ ਬਰਾਬਰੀ 'ਤੇ ਰਿਹਾ। ਪੂਲ-ਏ ਦੇ ਅੰਡਰ-14 ਵਰਗ 'ਚ ਰੁੜਕਾ ਕਲਾਂ-ਏ ਨੇ ਧੀਣਾ ਨੂੰ 7-0 ਦੇ ਫਰਕ ਨਾਲ, ਖੁਰਲਾ ਕਿੰਗਰਾ ਅਤੇ ਗੁਰਾਇਆ-ਏ ਵਿਚਾਲੇ ਮੁਕਾਬਲਾ 0-0 ਨਾਲ ਬਰਾਬਰ ਰਿਹਾ। ਪੂਲ-ਸੀ 'ਚ ਬੁੰਡਾਲਾ ਨੇ ਗੁਰਾਇਆ-ਬੀ ਨੂੰ 3-0 ਨਾਲ ਹਰਾਇਆ। ਪੂਲ-ਡੀ 'ਚ ਜਮਸ਼ੇਰ ਨੇ ਬਿਲਗਾ ਨੂੰ ਅਤੇ ਚੱਕ ਮੁਗਲਾਣੀ ਨੇ ਰੁੜਕਾ ਕਲਾਂ-ਬੀ ਨੂੰ 1-0 ਦੇ ਫਰਕ ਨਾਲ ਹਰਾਇਆ। ਅੰਡਰ-16 ਵਰਗ ਦੇ ਪੂਲ-ਏ 'ਚ ਭੋਡੇ ਸਪਰਾਏ ਨੇ ਬੰਬੀਆਂਵਾਲ ਨੂੰ 1-0  ਨਾਲ, ਪੂਲ-ਬੀ ਵਿਚ ਧੀਣਾ ਨੇ ਕੰਗਣੀਵਾਲ ਨੂੰ 3-1 ਨਾਲ, ਪੂਲ-ਸੀ 'ਚ ਸ਼ੰਕਰ ਨੇ ਬੀੜ ਬੰਸੀਆਂ ਨੂੰ 4-1 ਨਾਲ ਹਰਾਇਆ ਅਤੇ ਪੂਲ-ਡੀ 'ਚ ਚੱਕ ਮੁਗਲਾਣੀ ਅਤੇ ਬੁੰਡਾਲਾ ਵਿਚਕਾਰ ਮੁਕਾਬਲਾ ਬਰਾਬਰੀ 'ਤੇ ਰਿਹਾ। ਅੰਡਰ-19 ਵਰਗ ਦੇ ਪੂਲ-ਏ ਵਿਚ ਧੀਣਾ ਤੇ ਚੱਕ ਮੁਗ਼ਲਾਣੀ ਵਿਚ ਮੁਕਾਬਲਾ 0-0 ਨਾਲ ਬਰਾਬਰ ਰਿਹਾ ਅਤੇ ਪੂਲ-ਸੀ ਵਿਚ ਭੋਡੇ ਸਪਰਾਏ ਨੇ ਬੰਬੀਆਂਵਾਲ ਨੂੰ 2-0 ਦੇ ਫਰਕ ਨਾਲ ਹਰਾਇਆ। ਇਨ੍ਹਾਂ ਫੁੱਟਬਾਲ ਮੈਚਾਂ 'ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਸੁਮਿਤ, ਕਰਨ, ਗਣੇਸ਼, ਸੌਰਵ ਗਿੱਲ, ਵੰਸ਼, ਰਣਜੀਤ, ਜਤਿਨ ਕੁਮਾਰ, ਪ੍ਰਦੀਪ, ਵਿਵੇਕ, ਰੋਹਿਤ, ਵਿਸ਼ਾਲ, ਰਾਹੁਲ, ਜਗਦੀਪ, ਹਰਸ਼, ਕਰਨ, ਸੰਜੀਵ ਕਾਲੀਆ, ਹਰਜਿੰਦਰ, ਅਭਿਸ਼ੇਕ, ਹਰਸ਼ਦੀਪ, ਗਗਨਦੀਪ,ਅਰੁਣਦੀਪ, ਰੋਹਿਤ ਕੁਮਾਰ, ਅਕਾਸ਼ ਬਾਬੂ, ਹਰਮਨਦੀਪ, ਮੋਹਿਤ, ਹਰਮਿੰਦਰ, ਸਾਹਿਲ, ਨਿਖਿਲ ਆਦਿ ਬੈਸਟ ਖਿਡਾਰੀ ਚੁਣੇ ਗਏ।
ਦਸਮੇਸ਼ ਯੂਥ ਸਪੋਰਟਸ ਕਲੱਬ ਚੱਕ ਮੁਗ਼ਲਾਣੀ ਵਿਖੇ ਵਿਸ਼ੇਸ਼ ਤੌਰ 'ਤੇ ਆਏ ਹੋਏ ਮੁੱਖ ਮਹਿਮਾਨ ਸ. ਹਰਜੀਤ ਸਿੰਘ ਧਾਲੀਵਾਲ, ਬਲਜਿੰਦਰ ਸਿੰਘ ਪੁਰੇਵਾਲ, ਹਰਜਿੰਦਰ ਸਿੰਘ ਪੁਰੇਵਾਲ, ਦਲਜੀਤ ਸਿੰਘ ਸੰਘੇੜਾ (ਪ੍ਰਧਾਨ), ਸ਼ਿਵਰਾਜ ਸਿੰਘ ਪੁਰੇਵਾਲ (ਵਾਈਸ ਪ੍ਰਧਾਨ), ਹਰਦੀਪ ਸਿੰਘ ਪੁਰੇਵਾਲ, ਮਨਦੀਪ ਕੌਰ ਸਿੱਧੂ, ਗੁਰਬਖਸ਼ ਸਿੰਘ ਸੰਘੇੜਾ ਅਤੇ ਫੁੱਟਬਾਲ ਕੋਚ ਜਸਪਾਲ ਸਿੰਘ (ਟੋਨੀ) ਨੇ ਚੰਗਾ ਖੇਡਣ ਵਾਲੇ ਖਿਡਾਰੀਆਂ ਨੂੰ ਖੇਡ ਕਿੱਟਾਂ ਦੇ ਕੇ ਸਨਮਾਨਿਤ ਕੀਤਾ। ਵਾਈ. ਐੱਫ. ਸੀ. ਪ੍ਰਧਾਨ ਗੁਰਮੰਗਲ ਦਾਸ ਨੇ ਦਸਮੇਸ਼ ਯੂਥ ਸਪੋਰਟਸ ਕਲੱਬ ਚੱਕ ਮੁਗ਼ਲਾਣੀ ਨਾਲ ਵਿਸ਼ੇਸ਼ ਤੌਰ 'ਤੇ ਆਏ ਮੁੱਖ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

 


Related News