ਟੈਨਿਸ ਦੀ ਵਾਪਸੀ ''ਤੇ ਥਿਏਮ ਨੇ ਜਿੱਤੀ ਟ੍ਰਾਫੀ

06/15/2020 5:15:35 PM

ਬੇਲਗ੍ਰਾਦ- ਕੋਰੋਨਾ ਵਾਇਰਸ ਦੇ ਜਾਰੀ ਕਹਿਰ ਵਿਚਾਲੇ ਟੈਨਿਸ ਦੀ ਵਾਪਸੀ 'ਤੇ ਵਿਸ਼ਵ ਦੇ ਤੀਜੇ ਨੰਬਰ ਦੇ ਖਿਡਾਰੀ ਆਸਟ੍ਰੀਆ ਦੇ ਡੋਮਿਨਿਕ ਥਿਏਮ ਨੇ ਫਿਲਿਪ ਕ੍ਰਾਜਿਨੋਵਿਚ ਨੂੰ ਬੇਲਗ੍ਰਾਦ ਵਿਚ ਏਡ੍ਰੀਆ ਟੂਰ ਟੈਨਿਸ ਟੂਰਨਾਮੈਂਟ ਦੇ ਆਖਰੀ ਮੈਚ ਵਿਚ ਐਤਵਾਰ ਨੂੰ 4-3 (7-2), 2-4, 4-2 ਨਾਲ ਹਰਾ ਕੇ ਖਿਤਾਬ ਜਿੱਤ ਲਿਆ। ਥਿਏਮ ਅਤੇ ਵਿਸ਼ਵ ਦੇ 32ਵੇਂ ਨੰਬਰ ਦੇ ਖਿਡਾਰੀ ਕ੍ਰਾਜਿਨੋਵਿਚ ਵਿਚਾਲੇ ਮੁਕਾਬਲਾ ਸੰਘਰਸ਼ਪੂਰਨ ਰਿਹਾ। ਥਿਏਮ ਨੇ ਪਹਿਲਾ ਸੈੱਟ ਟਾਈ ਬ੍ਰੇਕ ਵਿਚ ਜਿੱਤਿਆ ਪਰ ਦੂਜੇ ਸੈੱਟ ਵਿਚ 1-3 ਨਾਲ ਪਛੜਨ ਤੋਂ ਬਾਅਦ ਇਹ ਸੈੱਟ ਗੁਆ ਬੈਠੇ। ਥਿਏਮ ਨੇ ਤੀਜੇ ਸੈੱਟ ਵਿਚ ਸ਼ਾਨਦਾਰ ਵਾਪਸੀ ਕਰਦਿਆਂ ਕ੍ਰਾਜਿਨੋਵਿਚ ਨੂੰ ਫਿਰ ਕੋਈ ਮੌਕਾ ਨਹੀਂ ਦਿੱਤਾ। 

PunjabKesari

ਵਿਸ਼ਵ ਦੇ ਨੰਬਰ ਇਕ ਖਿਡਾਰੀ ਸਰਬੀਆ ਦੇ ਨੋਵਾਕ ਜੋਚੋਵਿਚ ਨੇ ਇਸ ਦੋ ਦਿਨਾ ਚੈਰਿਟੀ ਟੂਰਨਾਮੈਂਟ ਦਾ ਆਯੋਜਨ ਕੀਤਾ ਹੈ। ਹਾਲਾਂਕਿ ਏਡ੍ਰੀਆ ਟੂਰ ਦੇ ਮੋਂਟੇਨੇਗ੍ਰੋ ਵਿਚ 27-28 ਜੂਨ ਨੂੰ ਹੋਣ ਵਾਲਾ ਤੀਜਾ ਗੇੜ ਕੋਰੋਨਾ ਕਾਰਨ ਰੱਦ ਕਰ ਦਿੱਤਾ ਗਿਆ ਹੈ। ਏਡ੍ਰੀਆ ਟੂਰ ਦਾ ਦੂਜਾ ਗੇੜ ਕ੍ਰੋਏਸ਼ੀਆ ਦੇ ਤੱਟਵਰਤੀ ਸ਼ਹਿਰ ਜਦਰ ਵਿਚ 20-21 ਜੂਨ ਨੂੰ ਅਤੇ ਆਖਰੀ ਗੇੜ ਬ੍ਰੋਸਰੀਆ ਦੇ  ਬਾਂਜਾ ਲੂਕਾ ਵਿਚ 3-4 ਜੁਲਾਈ ਨੂੰ ਹੋਵੇਗਾ। ਜੋਕੋਵਿਚ ਆਪਣੇ ਗਰੁੱਪ ਵਿਚ ਕ੍ਰਾਜਿਨੋਵਿਚ ਹੱਥੋਂ 1-2 ਨਾਲ ਹਾਰ ਕੇ ਫਾਈਨਲ 'ਚ ਪਹੁੰਚਣ ਤੋਂ ਖੁੰਝ ਗਿਆ।


Ranjit

Content Editor

Related News