ਭਾਰਤ-ਨਿਊਜ਼ੀਲੈਂਡ ਵਿਚਾਲੇ ਪਹਿਲੇ ਰੋਮਾਂਚਕ ਟੀ-20 ਮੁਕਾਬਲੇ 'ਚ ਬਣ ਸਕਦੇ ਹਨ ਇਹ ਰਿਕਾਰਡਜ਼

01/24/2020 11:28:26 AM

ਸਪੋਰਟਸ ਡੈਸਕ— ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਪੰਜ ਟੀ-20 ਮੈਚਾਂ ਦੀ ਸੀਰੀਜ਼ ਦੇ ਪਹਿਲੇ ਟੀ-20 ਮੈਚ 'ਚ ਅੱਜ (ਸ਼ੁੱਕਰਵਾਰ) ਨੂੰ ਆਕਲੈਂਡ 'ਚ ਆਮਨੇ-ਸਾਹਮਣੇ ਹੋਣਗੀਆਂ। ਵਿਰਾਟ ਕੋਹਲੀ ਦੀ ਅਗਵਾਈ 'ਚ ਟੀਮ ਇੰਡੀਆ ਆਪਣੇ 40 ਦਿਨ ਦੇ ਨਿਊਜ਼ੀਲੈਂਡ ਦੌਰੇ 'ਤੇ ਪੰਜ ਟੀ-20 ਮੈਚਾਂ ਦੀ ਸੀਰੀਜ਼ ਦੇ ਨਾਲ ਹੀ ਤਿੰਨ ਵਨ-ਡੇ ਅਤੇ ਦੋ ਟੈਸਟ ਮੈਚਾਂ ਦੀ ਸੀਰੀਜ਼ ਵੀ ਖੇਡੇਗੀ। ਭਾਰਤ ਨੇ ਜਿੱਥੇ ਹਾਲ ਹੀ 'ਚ ਆਸਟਰੇਲੀਆ ਖਿਲਾਫ ਤਿੰਨ ਵਨ-ਡੇ ਮੈਚਾਂ ਦੀ ਸੀਰੀਜ਼ 'ਚ 2-1 ਨਾਲ ਜਿੱਤ ਹਾਸਲ ਕਰਨ ਤੋਂ ਬਾਅਦ ਆਤਮ ਵਿਸ਼ਵਾਸ ਨਾਲ ਭਰੀ  ਹੈ ਤਾਂ ਉਥੇ ਹੀ ਕਿਵੀ ਟੀਮ ਕਈ ਸਟਾਰ ਖਿਡਾਰੀਆਂ ਦੇ ਜ਼ਖਮੀ ਹੋਣ ਨਾਲ ਪ੍ਰੇਸ਼ਾਨੀ ਹੈ ਅਤੇ ਟਰੇਂਟ ਬੋਲਟ, ਮੈਟ ਹੈਨਰੀ ਅਤੇ ਲੋਕੀ ਫਰਗਿਊਸਨ ਅਤੇ ਸਟਾਰ ਆਲਰਾਊਂਡਰ ਜੇਮਸ  ਨੀਸ਼ਮ ਸਮੇਤ ਚਾਰ ਸਟਾਰ ਖਿਡਾਰੀਅ ਨੂੰ ਜ਼ਖਮੀ ਹੋਣ ਦੀ ਵਜ੍ਹਾ ਕਰਕੇ ਮੌਕਾ ਨਹੀਂ ਮਿਲਿਆ ਹੈ। ਇਸ ਦੇ ਬਾਵਜੂਦ ਨਿਊਜ਼ੀਲੈਂਡ ਦੀ ਟੀਮ ਆਪਣੇ ਘਰ 'ਚ ਟੀਮ ਇੰਡੀਆ ਦੀਆਂ ਮੁਮੁਸ਼ਕਲਾਂ ਵਧਾ ਸਕਦੀ ਹੈ। ਇਸ ਦੇ ਨਾਲ ਇਕ ਨਜ਼ਰ ਉਨ੍ਹਾਂ ਵੱਡੇ ਰਿਕਾਰਡ 'ਤੇ ਜੋ ਇਸ ਟੀ-20 ਸੀਰੀਜ਼ ਦੇ ਦੌਰਾਨ ਪਹਿਲੇ ਮੈਚ 'ਚ ਬਣ ਸਕਦੇ ਹਨ।PunjabKesari ਇਕ ਨਜ਼ਰ ਮੈਚ ਵਿਚ ਬਣਨ ਵਾਲੇ ਵੱਡੇ ਰਿਕਾਰਡ 'ਤੇ:—

- ਵਿਰਾਟ ਕੋਹਲੀ ਦੇ ਕੋਲ ਟੀ-20 ਅੰਤਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਮੈਨ ਆਫ ਮੈਚ ਜਿੱਤਣ ਵਾਲਾ ਖਿਡਾਰੀ ਬਣ ਜਾਣ ਦਾ ਮੌਕਾ ਹੋਵੇਗਾ। ਹੁਣੇ ਉਹ ਅਫਗਾਨਿਸਤਾਨ  ਦੇ ਮੁਹੰਮਦ ਨਬੀ (12 ਮੈਨ ਆਫ ਮੈਚ ਐਵਾਰਡ) ਦੇ ਨਾਲ ਬਰਾਬਰੀ 'ਤੇ ਹੈ।
- ਵਿਰਾਟ ਕੋਹਲੀ ਹੁਣ ਤਕ ਨਿਊਜ਼ੀਲੈਂਡ 'ਚ ਇਕ ਵੀ ਟੀ-20 ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ ਹੈ। ਭਾਰਤ 'ਚ ਕਿਵੀ ਟੀਮ ਖਿਲਾਫ ਚਾਰ ਟੀ-20 ਮੈਚਾਂ 'ਚ ਉਨ੍ਹਾਂ ਨੇ 174 ਦੌੜਾਂ ਬਣਾਈਆਂ ਹਨ। ਉਥੇ ਹੀ ਜਸਪ੍ਰੀਤ ਬੁਮਰਾਹ ਦਾ ਵੀ ਇਹ ਟੀ20 ਸੀਰੀਜ਼ ਲਈ ਪਹਿਲਾ ਨਿਊਜੀਲੈਂਡ ਦੌਰਾ ਹੈ। PunjabKesari
- ਭਾਰਤ ਦਾ ਟੀ-20 ਕ੍ਰਿਕਟ 'ਚ ਸਭ ਤੋਂ ਖ਼ਰਾਬ ਜਿੱਤ ਫ਼ੀਸਦੀ ਦਾ ਰਿਕਾਰਡ ਨਿਊਜ਼ੀਲੈਂਡ ਖਿਲਾਫ ਹੀ ਹੈ, ਜੋ ਸਿਰਫ਼ 27.27 ਫ਼ੀਸਦੀ ਹੀ ਹੈ।
- ਰੋਹਿਤ ਸ਼ਰਮਾ ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਤੇਜ਼ 10 ਹਜ਼ਾਰ ਦੌੜਾਂ ਬਣਾਉਣ ਵਾਲੇ ਦੂਜੇ ਸਭ ਤੋਂ ਤੇਜ਼ ਭਾਰਤੀ ਬੱਲੇਬਾਜ਼ ਬਣ ਸਕਦੇ ਹਨ। ਰੋਹਿਤ ਨੇ ਹੁਣ ਤੱਕ ਸਾਰਿਆਂਫਾਰਮੈਟਸ 'ਚ ਓਪਨਰ ਦੇ ਰੂਪ 'ਚ 216 ਪਾਰੀਆਂ 'ਚ 9937 ਦੌੜੰ ਬਣਾਈਆਂ ਹਨ, ਜਦ ਕਿ ਸਚਿਨ ਨੇ 214 ਪਾਰੀਆਂ 'ਚ ਆਪਣੀਆਂ 10 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਸਨ।  ਨਾਲ ਹੀ ਰੋਹਿਤ ਅੰਤਰਰਾਸ਼ਟਰੀ ਕ੍ਰਿਕਟ 'ਚ 14 ਹਜ਼ਾਰ ਦੌੜਾਂ ਪੂਰੀਆਂ ਕਰਨ ਤੋਂ ਸਿਰਫ਼ 111 ਦੌੜਾਂ ਦੂਰ ਹੈ।PunjabKesari - ਭਾਰਤੀ ਟੀਮ ਨਿਊਜ਼ੀਲੈਂਡ 'ਚ ਹੁਣ ਤਕ ਕੋਈ ਟੀ-20 ਸੀਰੀਜ਼ ਨਹੀਂ ਜਿੱਤੀ ਹੈ। ਇਨ੍ਹਾਂ ਦੋਵਾਂ ਟੀਮਾਂ ਦੇ ਵਿਚਾਲੇ ਹੁਣ ਤਕ ਖੇਡੇ ਗਏ ਕੁਲ 11 ਟੀ-20 ਮੈਚਾਂ 'ਚ ਨਿਊਜ਼ੀਲੈਂਡ ਨੇ 8 ਜਦ ਕਿ ਭਾਰਤ ਨੇ 3 ਮੈਚ ਜਿੱਤੇ ਹਨ। ਨਿਊਜ਼ੀਲੈਂਡ 'ਚ ਇਨ੍ਹਾਂ ਦੋਵਾਂ ਵਿਚਾਲੇ ਖੇਡੇ ਗਏ 5 'ਚੋਂ 4 ਮੈਚ ਮੇਜ਼ਬਾਨ ਨੇ ਜਿੱਤੇ ਹਨ, ਜਦ ਕਿ ਭਾਰਤ ਸਿਰਫ ਇਕ ਮੈਚ ਜਿੱਤ ਸਕਿਆ ਹੈ।
- ਮੁਹੰਮਦ ਸ਼ਮੀ ਵਿਦੇਸ਼ੀ ਧਰਤੀ 'ਤੇ ਭਾਰਤ ਲਈ ਆਖਰੀ ਵਾਰ ਟੀ-20 ਮੈਚ 'ਚ 9 ਜੁਲਾਈ 2017 ਨੂੰ ਵੈਸਟਇੰਡੀਜ਼ ਖਿਲਾਫ ਕਿੰਗਸਟਨ 'ਚ ਖੇਡੇ ਸਨ। ਸ਼ਮੀ ਨੇ ਭਾਰਤ ਵਿਚਾਲੇ 2016 'ਚ ਖੇਡੇ ਗਏ ਟੀ-20 ਵਰਲਡ ਕੱਪ ਤੋਂ ਬਾਅਦ ਵਿਦੇਸ਼ਾਂ 'ਚ ਸਿਰਫ ਤਿੰਨ ਟੀ-20 ਮੈਚ ਹੀ ਖੇਡੇ ਹਨ।PunjabKesari- ਰਾਸ ਟੇਲਰ (95 ਮੈਚ) 100 ਟੀ-20 ਅੰਤਰਰਾਸ਼ਟਰੀ ਮੈਚ ਖੇਡਣ ਵਾਲਾ ਨਿਊਜ਼ੀਲੈਂਡ ਦਾ ਪਹਿਲਾ ਅਤੇ ਸ਼ੋਇਬ ਮਲਿਕ (111) ਅਤੇ ਰੋਹਿਤ ਸ਼ਰਮਾ (104) ਤੋਂ ਬਾਅਦ ਦੁਨੀਆ ਦਾ ਤੀਜਾ ਖਿਡਾਰੀ ਬਣ ਸਕਦਾ ਹੈ।PunjabKesari


Related News