ਨਡਾਲ ਸਮੇਤ ਇਨ੍ਹਾਂ ਧਾਕੜ ਖ਼ਿਡਾਰੀਆਂ ਦੇ ਬਿਨ੍ਹਾਂ ਹੋਵੇਗਾ ਡੇਵਿਸ ਕੱਪ

Friday, Feb 02, 2018 - 04:27 PM (IST)

ਨਡਾਲ ਸਮੇਤ ਇਨ੍ਹਾਂ ਧਾਕੜ ਖ਼ਿਡਾਰੀਆਂ ਦੇ ਬਿਨ੍ਹਾਂ ਹੋਵੇਗਾ ਡੇਵਿਸ ਕੱਪ

ਪੈਰਿਸ (ਬਿਊਰੋ)— ਆਸਟਰੇਲੀਆਈ ਓਪਨ ਖਤਮ ਹੋਣ ਦੇ 5 ਦਿਨ ਬਾਅਦ ਹੁਣ ਟੈਨਿਸ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਇਸ ਹਫ਼ਤੇ ਹੋਣ ਵਾਲੇ ਡੇਵਿਸ ਕੱਪ ਉੱਤੇ ਹੋਣਗੀਆਂ। ਹਾਲਾਂਕਿ ਰੋਜਰ ਫੈਡਰਰ, ਰਫੇਲ ਨਡਾਲ ਅਤੇ ਨੋਵਾਕ ਜੋਕੋਵਿਚ ਵਰਗੇ ਸਿਤਾਰੇ ਇਸ ਵਿਚ ਨਜ਼ਰ ਨਹੀਂ ਆਉਣਗੇ। ਪਿਛਲਾ ਚੈਂਪੀਅਨ ਫ਼ਰਾਂਸ ਆਪਣੇ ਅਭਿਆਨ ਦਾ ਆਗਾਜ ਨੀਦਰਲੈਂਡ ਖਿਲਾਫ ਕਰੇਗਾ ਜਦੋਂ ਕਿ 32 ਵਾਰ ਦਾ ਚੈਂਪੀਅਨ ਅਮਰੀਕਾ ਦਾ ਮੁਕਾਬਲਾ ਸਰਬੀਆ ਨਾਲ ਹੋਵੇਗਾ। ਫ਼ਰਾਂਸ ਦਾ ਡੇਵਿਸ ਕੱਪ ਵਿਚ ਨੀਦਰਲੈਂਡ ਖਿਲਾਫ ਰਿਕਾਰਡ 10.0 ਦਾ ਹੈ।

ਸਵਿਟਜਰਲੈਂਡ ਨੂੰ 4 ਸਾਲ ਪਹਿਲਾਂ ਖਿਤਾਬ ਦਿਵਾਉਣ ਵਾਲੇ ਆਸਟਰੇਲੀਆਈ ਓਪਨ ਚੈਂਪੀਅਨ ਰੋਜਰ ਫੈਡਰਰ ਅਤੇ ਜ਼ਖਮੀ ਸਟਾਰ ਵਾਵਰਿੰਕਾ ਇਸ ਵਾਰ ਨਹੀਂ ਖੇਡ ਰਹੇ ਹਨ। ਨੋਵਾਕ ਜੋਕੋਵਿਚ ਸੱਟ ਦੇ ਕਾਰਨ ਸਰਬੀਆਈ ਟੀਮ ਦਾ ਹਿੱਸਾ ਨਹੀਂ ਹਨ ਜਦੋਂ ਕਿ ਸਪੇਨ ਨੂੰ ਰਫੇਲ ਨਡਾਲ ਅਤੇ ਬ੍ਰਿਟੇਨ ਨੂੰ ਐਂਡੀ ਮਰੇ ਦੀ ਕਮੀ ਖਲੇਗੀ। ਕਰੋਏਸ਼ੀਆਈ ਚੁਣੌਤੀ ਦੀ ਅਗਵਾਈ ਦੁਨੀਆ ਦੇ ਨੰਬਰ 3 ਖਿਡਾਰੀ ਮਾਰਿਨ ਸਿਲਿਚ ਕਰਨਗੇ ਜਿਨ੍ਹਾਂ ਨੂੰ ਆਸਟਰੇਲੀਆਈ ਓਪਨ ਫਾਈਨਲ ਵਿਚ ਫੈਡਰਰ ਨੇ ਹਰਾਇਆ। ਕਰੋਏਸ਼ੀਆ ਦਾ ਸਾਹਮਣਾ ਕਨਾਡਾ ਨਾਲ ਹੋਵੇਗਾ। ਹੰਗਰੀ ਦਾ ਸਾਹਮਣਾ ਪਿਛਲੇ ਉਪ-ਵਿਜੇਤਾ ਬੈਲਜੀਅਮ ਨਾਲ ਹੋਵੇਗਾ।


Related News