ਇਹ ਹਨ ਭਾਰਤ ਦੀ ਹਾਰ ਦੇ ਪੰਜ ਵਿਲੇਨ, ਜਾਣੋਂ ਕਿੱਥੇ ਹੋਈਆਂ ਮੈਚ 'ਚ ਗਲਤੀਆਂ

11/04/2019 10:40:38 AM

ਸਪੋਰਟਸ ਡੈਸਕ— ਖ਼ੁਰਾਂਟ ਵਿਕਟਕੀਪਰ ਬੱਲੇਬਾਜ਼ ਮੁਸ਼ਫਿਕੁਰ ਰਹੀਮ ਦੀ ਅਜੇਤੂ ਅਰਧ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਬੰਗਲਾਦੇਸ਼ ਨੇ ਪਹਿਲੇ ਟੀ20 'ਚ ਭਾਰਤ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਜਿੱਥੇ ਇਸ ਮੁਕਾਬਲੇ 'ਚ ਭਾਰਤ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 20 ਓਵਰਾਂ 'ਚ ਛੇ ਵਿਕਟਾਂ ਦੇ ਨੁਕਸਾਨ 'ਤੇ 148 ਦੌੜਾਂ ਬਣਾਈਅ। ਜਵਾਬ 'ਚ ਬੰਗਲਾਦੇਸ਼ ਦੀ ਟੀਮ ਨੇ ਤਿੰਨ ਗੇਂਦਾਂ ਬਾਕੀ ਰਹਿੰਦੇ ਹੀ 154 ਦੌੜਾਂ ਬਣਾ ਕੇ ਇਹ ਮੁਕਾਬਲਾ ਆਪਣੇ ਨਾਂ ਕਰ ਲਿਆ। ਪਰ ਕੀ ਤੁਹਾਨੂੰ ਪਤਾ ਹੈ ਕਿ ਉਹ ਕਿਹੜੇ ਖਿਡਾਰੀ ਹਨ ਜਿਨ੍ਹਾਂ ਦੀ ਵਜ੍ਹਾ ਕਰਕੇ ਟੀਮ ਇੰਡੀਆ ਨੇ ਆਪਣਾ ਪਹਿਲਾ ਮੈਚ ਗੁਆ ਦਿੱਤਾ। ਭਾਰਤੀ ਟੀਮ ਦੇ ਉਨ੍ਹਾਂ ਪੰਜ ਖਿਡਾਰੀਆਂ ਵੱਲ ਨਜ਼ਰ ਕਰਦੇ ਜਿਨ੍ਹਾਂ ਦੀ ਵਜ੍ਹਾ ਕਰਕੇ ਭਾਰਤ ਨੂੰ ਹਾਰ ਮਿਲੀ ਅਤੇ ਕ੍ਰਿਕਟ ਪ੍ਰਸ਼ੰਸਕ ਉਨ੍ਹਾਂ ਨੂੰ ਵਿਲੇਨ ਮੰਨ ਰਹੇ ਹਨ।  

ਇਸ ਲਿਸਟ 'ਚ ਸਭ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਦਾ ਨਾਂ ਹੈ
ਪਹਿਲੇ ਟੀ20 'ਚ ਭਾਰਤ ਦੀ ਹਾਰ ਦਾ ਸਭ ਤੋਂ ਵੱਡਾ ਜ਼ਿੰਮੇਵਾਰ ਹੈ ਭਾਰਤੀ ਟੀਮ ਦਾ ਤੇਜ਼ ਗੇਂਦਬਾਜ਼ ਖਲੀਲ ਅਹਿਮਦ। ਦਰਅਸਲ, ਅਸੀਂ ਅਜਿਹਾ ਇਸ ਲਈ ਕਿਹ ਰਹੇ ਹਾਂ ਕਿਉਂਕਿ 18ਵੇਂ ਓਵਰ 'ਚ ਖਲੀਲ ਨੇ ਜ਼ਬਰਦਸਤ ਦੌੜਾਂ ਲੁਟਾਈਆਂ। ਇਸ ਓਵਰ 'ਚ ਉਨ੍ਹਾਂ ਨੇ 18 ਦੌੜਾਂ ਖਰਚ ਕਰਵਾ ਦਿੱਤੀਆਂ। ਬੰਗਲਾਦੇਸ਼ ਬੱਲੇਬਾਜ਼ ਰਹੀਮ ਨੇ ਖਲੀਲ ਦੀਆਂ ਚਾਰ ਗੇਂਦਾਂ 'ਤੇ ਲਗਾਤਾਰ ਚਾਰ ਚੌਕੇ ਲਗਾਏ। ਕੁਲ ਮਿਲਾ ਕੇ ਖਲੀਲ ਨੇ ਚਾਰ ਓਵਰ 'ਚ ਸਭ ਤੋਂ ਜ਼ਿਅਦਾ 37 ਦੌੜਾਂ ਦੇ ਕੇ ਇਕ ਵਿਕਟ ਹਾਸਲ ਕੀਤੀ।  PunjabKesari
ਇਸ ਮੈਚ ਫਲਾਪ ਸਾਬਤ ਹੋਇਆ ਕਪਤਾਨ ਰੋਹਿਤ ਸ਼ਰਮਾ
ਟੀਮ ਇੰਡੀਆ ਨੂੰ ਆਪਣੇ ਦਮ ਤੇ ਜਿਤਾਉਣ ਵਾਲੇ ਅਤੇ ਹਿੱਟਮੈਨ ਨਾਂ ਨਾਲ ਮਸ਼ਹੂਰ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦਾ ਬੱਲਾ ਦਿੱਲੀ ਟੀ-20 'ਚ ਫਲਾਪ ਸਾਬਤ ਹੋਇਆ। ਤੁਹਾਨੂੰ ਦੱਸ ਦੇਈਏ ਕਿ ਅਕਸਰ ਟੀ-20 'ਚ ਧਮਾਕੇਦਾਰ ਪਾਰੀ ਦੀ ਸ਼ੁਰੂਆਤ ਕਰਨ ਵਾਲੇ ਰੋਹਿਤ ਮੈਚ 'ਚ ਸਿਰਫ 9 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। ਦੱਸ ਦੇਈਏ ਪਹਿਲੇ ਓਵਰ ਦੀ ਆਖਰੀ ਗੇਂਦ 'ਤੇ ਸ਼ਫੀਉਲ ਇਸਲਾਮ ਨੇ ਉਨ੍ਹਾਂ ਨੂੰ ਐੱਲ. ਬੀ. ਡਬਲੀਊ. ਆਊਟ ਕਰ ਕੇ ਪਵੇਲੀਅਨ ਦੀ ਰਾਹ ਦਿਖਾ ਦਿੱਤੀ। ਜਿਸ ਕਾਰਨ ਟੀਮ ਇੰਡੀਆ ਨੂੰ ਪਾਵਰਪਲੇਅ ਦੇ ਓਵਰ 'ਚ ਚੰਗੀ ਸ਼ੁਰੂਵਾਤ ਨਹੀਂ ਮਿਲ ਸਕੀ।PunjabKesari
 
ਇਰ ਵਾਰ ਫਿਰ ਕੇ. ਐੱਲ. ਰਾਹੁਲ ਨੇ ਕੀਤਾ ਨਿਰਾਸ਼
ਇਸ ਲਿਸਟ 'ਚ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਉਤਰੇ ਭਾਰਤੀ ਸਲਾਮੀ ਬੱਲੇਬਾਜ਼ ਕੇ. ਐੱਲ ਰਾਹੁਲ ਹਨ। ਰੋਹਿਤ ਦੇ ਨਾਲ ਉਪਨਿੰਗ ਕਰਨ ਆਏ ਰਾਹੁਲ ਦਾ ਬੱਲਾ ਇਸ ਮੈਚ 'ਚ ਵੀ ਖਾਮੋਸ਼ ਰਿਹਾ। ਉਨ੍ਹਾਂ 'ਤੇ ਜ਼ਿੰਮੇਵਾਰੀ ਸੀ ਕਿ ਉਹ ਪਾਰੀ ਨੂੰ ਅੱਗੇ ਤੱਕ ਲੈ ਕੇ ਜਾਣ ਪਰ ਉਹ ਸਿਰਫ 15 ਦੌੜਾਂ ਬਣਾ ਕੇ ਆਊਟ ਹੋ ਗਏ। ਉਨ੍ਹਾਂ ਨੂੰ ਅਨੀਮੁਲ ਇਸਲਾਮ ਨੇ ਆਪਣਾ ਸ਼ਿਕਾਰ ਬਣਾਇਆ।PunjabKesari

ਡੈਬਿਊ ਮੈਚ 'ਚ ਸਿਰਫ 1 ਦੌੜ ਹੀ ਬਣਾ ਸਕਿਆ ਸ਼ਿਵਮ ਦੁਬੇ
ਆਪਣੇ ਕ੍ਰਿਕਟ ਕਰੀਅਰ ਦਾ ਪਹਿਲਾ ਟੀ20 ਖੇਡ ਰਹੇ ਆਲਰਾਊਂਡਰ ਸ਼ਿਵਮ ਦੁਬੇ ਦਾ ਵੀ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ। ਉਹ ਆਪਣੇ ਡੈਬਿਊ ਮੈਚ 'ਚ ਸਿਰਫ 1 ਹੀ ਦੌੜਾਂ ਬਣਾ ਕੇ ਆਊਟ ਹੋ ਗਏ। ਤੁਹਾਨੂੰ ਦੱਸ ਦੇਈਏ ਕਿ ਅਫੀਫ ਹੁਸੈਨ ਨੇ ਆਪਣੀ ਹੀ ਗੇਂਦ ਖੁੱਦ ਕੈਚ ਲੈ ਕੇ ਦੁਬੇ ਪਵੇਲੀਅਨ ਦਾ ਰਸਤਾ ਵਿਖਾ ਦਿੱਤਾ। PunjabKesari 

ਆਲਰਾਊਂਡਰ ਕੁਰਣਾਲ ਪੰਡਯਾ ਕੈਚ ਛੱਡ ਕੀਤੀ ਵੱਡੀ ਗਲਤੀ
ਆਲਰਾਊਂਡਰ ਕੁਰਣਾਲ ਪੰਡਯਾ ਵਲੋਂ ਮੈਚ ਦੇ 17.4 ਓਵਰ 'ਚ ਬੰਗਲਾਦੇਸ਼ ਦੇ ਵਿਕਟਕੀਪਰ ਬੱਲੇਬਾਜ਼ ਮੁਸ਼ਫਿਕੁਰ ਰਹੀਮ ਦਾ ਕੈਚ ਛੱਡਣਾ ਟੀਮ ਇੰਡੀਆ ਨੂੰ ਮਹਿੰਗਾ ਪੈ ਗਿਆ। ਚਾਹਲ ਦੀ ਗੇਂਦ 'ਤੇ ਰਹੀਮ ਨੇ ਡੀਪ ਮਿੱਡ-ਵਿਕਟ 'ਤੇ ਗੇਂਦ ਖੇਡੀ ਜਿੱਥੇ ਤੈਨਾਤ ਕੁਰਣਾਲ ਪੰਡਯਾ ਨੇ ਕੈਚ ਛੱਡ ਦਿੱਤਾ। ਇਹ ਕੈਚ ਜੇਕਰ ਪੰਡਯਾ ਫੜ ਲੈਂਦਾ ਤਾਂ ਸ਼ਾਇਦ ਮੈਚ ਦਾ ਨਤੀਜਾ ਕੁਝ ਹੋਰ ਹੋ ਸਕਦਾ ਸੀ।PunjabKesari


Related News