ਅਮਰ ਹੋ ਗਈਆਂ ਹਨ ਕ੍ਰਿਕਟ ਇਤਿਹਾਸ ਦੀਆਂ ਇਹ 8 ਤਸਵੀਰਾਂ, ਸੂਚੀ 'ਚ ਗਾਂਗੁਲੀ ਦੀ ਤਸਵੀਰ ਵੀ ਸ਼ਾਮਲ

02/18/2020 2:48:14 AM

ਨਵੀਂ ਦਿੱਲੀ— ਅੱਜ ਤੁਹਾਨੂੰ ਉਨ੍ਹਾਂ ਤਸਵੀਰਾਂ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ, ਜੋ ਤਸਵੀਰਾਂ ਕ੍ਰਿਕਟ ਇਤਿਹਾਸ 'ਚ ਅਮਰ ਹੋ ਗਈਆਂ ਹਨ। ਇਨ੍ਹਾਂ ਤਸਵੀਰਾਂ 'ਚ ਭਾਰਤ ਦੇ ਮਹਾਨ ਖਿਡਾਰੀ ਸਚਿਨ ਤੇਂਦੁਲਕਰ ਤੇ ਸੌਰਵ ਗਾਂਗੁਵੀ ਵੀ ਸ਼ਾਮਲ ਹਨ।
ਦੇਖੋਂ ਤਸੀਵਰਾਂ—

PunjabKesari
1. ਸਭ ਤੋਂ ਰੋਮਾਂਚਕ ਸੈਮੀਫਾਈਨਲ
1996 ਵਿਸ਼ਵ ਕੱਪ ਦਾ ਸੈਮੀਫਾਈਨਲ ਮੈਚ ਸਭ ਤੋਂ ਰੋਮਾਂਚਕ ਸੈਮੀਫਾਈਨਲ ਮੈਚ ਮੰਨਿਆ ਜਾਂਦਾ ਹੈ, ਕਿਉਂਕਿ ਆਸਟਰੇਲੀਆ ਦੀ ਟੀਮ ਨੇ ਦੱਖਣੀ ਅਫਰੀਕਾ ਨੂੰ ਹਰਾ ਦਿੱਤਾ ਸੀ। ਇਸ ਮੈਚ 'ਚ ਦੱਖਣੀ ਅਫਰੀਕਾ ਨੂੰ ਡੋਨਾਲਡ ਦੀ ਗਲਤੀ ਨਾਲ ਹਾਰ ਦੇਖਣੀ ਪਈ ਸੀ ਤੇ ਇਹ ਦੇਖਣ 'ਚ ਬਹੁਤ ਰੋਮਾਂਚਕ ਸੀ।

PunjabKesari
2. ਡਾਨ ਬ੍ਰੈਡਮੈਨ ਨਾਲ ਮਿਲੇ ਸਚਿਨ ਤੇ ਸ਼ੇਨ ਵਾਰਨ
ਆਪਣੇ ਜਨਮਦਿਨ ਦੇ ਦਿਨ 'ਤੇ ਡਾਨ ਬ੍ਰੈਡਮੈਨ ਨੇ ਭਾਰਤੀ ਕ੍ਰਿਕਟ ਟੀਮ ਦੇ ਦਿੱਗਜ ਖਿਡਾਰੀ ਸਚਿਨ ਤੇਂਦੁਲਕਰ ਤੇ ਮਹਾਨ ਖਿਡਾਰੀ ਸ਼ੇਨ ਵਾਰਨ ਨੂੰ ਬੁਲਾਇਆ ਸੀ ਤੇ ਡਾਨ ਬ੍ਰੈਡਮੈਨ ਨਾਲ ਮਿਲਣ ਤੋਂ ਬਾਅਦ ਸਚਿਨ ਨੇ ਇਸ ਪਲ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਖਾਸ ਯਾਦਗਾਰ ਦੱਸਿਆ।

PunjabKesari
3. ਵਿਸ਼ਵ ਕੱਪ ਜੇਤੂ ਬਣਾ ਭਾਰਤ
ਜਿਵੇਂ ਹੀ ਤੁਸੀਂ ਜਾਣਦੇ ਹੋ ਕਿ ਭਾਰਤੀ ਕ੍ਰਿਕਟ ਟੀਮ ਨੇ 1983 ਦੇ ਵਿਸ਼ਵ ਕੱਪ ਨੂੰ ਆਪਣੇ ਨਾਂ ਕੀਤਾ ਸੀ ਤੇ ਇਹ ਤਸਵੀਰ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਦੀ ਹੈ। ਇਸ ਮੁਕਾਬਲੇ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੀ ਵਿਸ਼ਵ ਕ੍ਰਿਕਟ ਜਗਤ 'ਚ ਇਕ ਅਲੱਗ ਪਹਿਚਾਣ ਬਣ ਗਈ।

PunjabKesari
4. ਗਾਂਗੁਲੀ ਦਾ ਜਸ਼ਨ
13 ਜੁਲਾਈ ਸਾਲ 2002 'ਚ ਭਾਰਤੀ ਟੀਮ ਨੇ ਲਾਰਡਸ ਦੇ ਮੈਦਾਨ 'ਤੇ ਨੈਟਵੇਸਟ ਟਰਾਫੀ ਦੇ ਫਾਈਨਲ 'ਚ ਇੰਗਲੈਂਡ 'ਤੇ ਇਤਿਹਾਸਕ ਜਿੱਤ ਹਾਸਲ ਕੀਤੀ ਸੀ। ਇਸ ਜਿੱਤ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋ ਕਿਸੇ ਭਾਰਤੀ ਖਿਡਾਰੀ ਨੇ ਫੁੱਟਬਾਲ ਖਿਡਾਰੀਆਂ ਵਾਲੇ ਅੰਦਾਜ਼ 'ਚ ਟੀ-ਸ਼ਰਟ ਉਤਾਰ ਕੇ ਜਸ਼ਨ ਮਨਾਇਆ ਸੀ।

PunjabKesari
5. ਲਾਰਡਸ 'ਚ ਇਕ ਨਾਲ ਦਿਖੇ ਸਾਰੇ ਦਿੱਗਜ
ਲਾਰਡਸ ਕ੍ਰਿਕਟ ਸਟੇਡੀਅਮ ਵਿਸ਼ਵ ਦਾ ਸਭ ਤੋਂ ਪੁਰਾਣਾ ਤੇ ਖਾਸ ਸਟੇਡੀਅਮ ਮੰਨਿਆ ਜਾਂਦਾ ਹੈ, ਕਿਉਂਕਿ ਇਸ ਸਟੇਡੀਅਮ 'ਚ ਖੇਡਣਾ ਹੈ ਹਰ ਦੇਸ਼ ਦੇ ਖਿਡਾਰੀ ਦਾ ਸੁਪਨਾ ਹੁੰਦਾ ਹੈ ਤੇ ਲਾਰਡਸ ਸਟੇਡੀਅਮ ਦੇ 200 ਸਾਲ ਹੋਣ ਤੋਂ ਬਾਅਦ ਇਕ ਖਾਸ ਮੁਕਾਬਲੇ ਤੋਂ ਪਹਿਲਾਂ ਸਾਰੇ ਦਿੱਗਜ ਖਿਡਾਰੀ ਇਕੱਠੇ ਦਿਖੇ ਸਨ।

PunjabKesari
6. ਟੈਸਟ ਕ੍ਰਿਕਟ 'ਚ 100 ਦੀ ਔਸਤ ਨਾਲ ਖੁੰਝੇ ਡਾਨ ਬ੍ਰੈਡਮੈਨ
ਆਸਟਰੇਲੀਆ ਕ੍ਰਿਕਟ ਟੀਮ ਦੇ ਖਿਡਾਰੀ ਡਾਨ ਬ੍ਰੈਡਮੈਨ ਕ੍ਰਿਕਟ 'ਚ 100 ਦੌੜਾਂ ਬਣਾਉਣੀਆਂ ਸਨ ਤੇ ਆਪਣੇ ਕਰੀਅਰ ਦੀ ਆਖਰੀ ਪਾਰੀ 'ਚ ਉਹ ਬਿਨ੍ਹਾ ਕੋਈ ਦੌੜ ਬਣਾਏ ਆਊਟ ਹੋ ਗਏ।

PunjabKesari

7. ਵਨ ਡੇ ਕ੍ਰਿਕਟ ਦਾ ਸਭ ਤੋਂ ਰੋਮਾਂਚਕ ਮੈਚ
ਆਸਟਰੇਲੀਆ ਨੇ 50 ਓਵਰ 'ਚ 4 ਵਿਕਟਾਂ 'ਤੇ 434 ਦੌੜਾਂ ਬਣਾਈਆਂ ਸਨ ਪਰ ਅਫਰੀਕਾ ਨੇ 9 ਵਿਕਟਾਂ 'ਤੇ ਇਹ ਟੀਚਾ ਹਾਸਲ ਕਰ ਲਿਆ ਸੀ ਤੇ ਇਹ ਮੈਚ ਬਹੁਤ ਰੋਮਾਂਚਕ ਸੀ।

PunjabKesari
8. ਬ੍ਰਾਇਨ ਲਾਰਾ ਦੇ ਟੈਸਟ ਕ੍ਰਿਕਟ 'ਚ ਅਜੇਤੂ 400 ਦੌੜਾਂ
ਵੈਸਟਇੰਡੀਜ਼ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ਦਿੱਗਜ ਬੱਲੇਬਾਜ਼ ਬ੍ਰਾਇਨ ਲਾਰਾ ਨੇ ਟੈਸਟ ਕ੍ਰਿਕਟ 'ਚ ਅਜੇਤੂ 400 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ ਤੇ ਉਸਦਾ ਇਹ ਰਿਕਾਰਡ ਅੱਜ ਤਕ ਕੋਈ ਵੀ ਬੱਲੇਬਾਜ਼ ਨਹੀਂ ਤੋੜ ਸਕਿਆ ਹੈ।


Gurdeep Singh

Content Editor

Related News