ਕੱਪੜਿਆਂ ਦੇ ਮਾਮਲੇ ''ਚ ਕਿਸੇ ਵਿਦੇਸ਼ੀ ਹੀਰੋ ਤੋਂ ਘੱਟ ਨਹੀਂ ਹਨ ਭਾਰਤ ਦੇ ਇਹ 5 ਕ੍ਰਿਕਟਰ

03/12/2020 7:57:29 PM

ਜਲੰਧਰ— ਭਾਰਤੀ ਕ੍ਰਿਕਟ ਟੀਮ ਇਸ ਸਮੇਂ ਦੱਖਣੀ ਅਫਰੀਕਾ ਦੀ ਟੀਮ ਨਾਲ 3 ਵਨ ਡੇ ਮੈਚਾਂ ਦੀ ਸੀਰੀਜ਼ ਖੇਡ ਰਹੀ ਹੈ, ਜੋ ਅੱਜ (ਵੀਰਵਾਰ) ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ। ਤੁਹਾਨੂੰ ਅੱਜ ਉਨ੍ਹਾਂ ਭਾਰਤੀ ਕ੍ਰਿਕਟ ਖਿਡਾਰੀਆਂ ਦੇ ਵਾਰੇ ਦੱਸਾਂਗੇ ਜੋ ਡ੍ਰੈਸਿੰਗ ਸਟਾਈਲ ਦੇ ਮਾਮਲੇ 'ਚ ਵੱਡੇ ਤੋਂ ਵੱਡੇ ਸੈਲੀਬ੍ਰਿਟੀਜ਼ ਨੂੰ ਟੱਕਰ ਦਿੰਦੇ ਹਨ। 
1. ਵਿਰਾਟ ਕੋਹਲੀ—

PunjabKesari
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਹਮੇਸ਼ਾ ਆਪਣੀ ਸ਼ਾਨਦਾਰ ਡ੍ਰੈਸਿੰਗ ਸੇਂਸ (ਕੱਪੜੇ ਪਾਉਣ ਦੇ ਤਰੀਕੇ) ਦੀ ਵਜ੍ਹਾ ਨਾਲ ਸੋਸ਼ਲ ਮੀਡੀਆ 'ਤੇ ਚਰਚਾ 'ਚ ਰਹਿੰਦੇ ਹਨ। ਜਦੋ ਇਹ ਕੱਪੜੇ ਪਾਉਂਦੇ ਹਨ ਤਾਂ ਬਹੁਤ ਹੀ ਸ਼ਾਨਦਾਰ ਲੱਗਦੇ ਹਨ।
2. ਕੇ. ਐੱਲ. ਰਾਹੁਲ—

PunjabKesari
ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ ਤੇ ਸ਼ਾਨਦਾਰ ਬੱਲੇਬਾਜ਼ ਕੇ. ਐੱਲ. ਰਾਹੁਲ ਬਹੁਤ ਹੀ ਸਮਾਰਟ ਤੇ ਫਿੱਟ ਖਿਡਾਰੀ ਹਨ। ਕੇ. ਐੱਲ. ਰਾਹੁਲ ਦੀ ਡ੍ਰੇਸਿੰਗ ਸਟਾਈਲ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਹੈ।
3. ਮਹਿੰਦਰ ਸਿੰਘ ਧੋਨੀ—

PunjabKesari
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦਾ ਨਾਂ ਵੀ ਸ਼ਾਮਲ ਹੈ। ਧੋਨੀ ਪਹਿਲਾਂ ਤੋਂ ਬਹੁਤ ਜ਼ਿਆਦਾ ਸਮਾਰਟ ਲੱਗਦੇ ਹਨ ਤੇ ਡ੍ਰੈਸਿੰਗ ਸੇਂਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਘੱਟ ਹੈ।
4. ਰਿਸ਼ਭ ਪੰਤ—

PunjabKesari

ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਸੋਸ਼ਲ ਮੀਡੀਆ 'ਤੇ ਹਮੇਸ਼ਾ ਨਵੀਆਂ ਤਸਵੀਰਾਂ ਦੀ ਵਜ੍ਹਾ ਨਾਲ ਚਰਚਾ 'ਚ ਰਹਿੰਦੇ ਹਨ। ਰਿਸ਼ਭ ਪੰਤ ਦੇ ਸਟਾਈਲ ਨੂੰ ਦੇਖ ਕੇ ਸਭ ਦੀਵਾਨੇ ਹੋ ਜਾਂਦੇ ਹਨ।
5. ਹਾਰਦਿਕ ਪੰਡਯਾ—

PunjabKesari
ਭਾਰਤੀ ਕ੍ਰਿਕਟ ਟੀਮ ਦੇ ਸਟਾਰ ਆਲਰਾਊਂਡਰ ਖਿਡਾਰੀ ਹਾਰਦਿਕ ਪੰਡਯਾ ਵੀ ਲੁਕਸ ਦੇ ਮਾਮਲੇ 'ਚ ਹਮੇਸ਼ਾਂ ਤੋਂ ਅਲੱਗ ਰਹਿੰਦੇ ਹਨ। ਪੰਡਯਾ ਦੀ ਡ੍ਰੈਸਿੰਗ ਸਟਾਈਲ ਨੂੰ ਦੇਖ ਲੋਕ ਦੀਵਾਨੇ ਹੋ ਜਾਂਦੇ ਹਨ। ਹਾਰਦਿਕ ਪੰਡਯਾ ਬਹੁਤ ਜ਼ਿਆਦਾ ਸਮਾਰਟ (ਫਿੱਟ) ਖਿਡਾਰੀ ਹਨ।


Gurdeep Singh

Content Editor

Related News