ਰਹਾਣੇ 'ਤੇ ਕਪਤਾਨੀ ਦਾ ਕੋਈ ਦਬਾਅ ਨਹੀਂ ਹੋਵੇਗਾ : ਗਾਵਾਸਕਰ
Monday, Dec 14, 2020 - 09:26 PM (IST)
ਨਵੀਂ ਦਿੱਲੀ- ਮਹਾਨ ਬੱਲੇਬਾਜ਼ ਸੁਨੀਲ ਗਾਵਾਸਕਰ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਦੀ ਗੈਰ-ਮੌਜੂਦਗੀ 'ਚ ਆਸਟਰੇਲੀਆ ਖਿਲਾਫ ਆਖਰੀ 3 ਟੈਸਟ 'ਚ ਜੇਕਰ ਅਜਿੰਕਯਾ ਰਹਾਣੇ ਨੂੰ ਭਾਰਤ ਦੀ ਕਪਤਾਨੀ ਦਿੱਤੀ ਜਾਂਦੀ ਹੈ ਤਾਂ ਉਸ 'ਤੇ ਦਬਾਅ ਨਹੀਂ ਹੋਵੇਗਾ। ਕੋਹਲੀ ਐਡੀਲੇਡ 'ਚ ਹੋਣ ਵਾਲੇ ਪਹਿਲੇ ਟੈਸਟ ਤੋਂ ਬਾਅਦ ਪਿਤਾ ਬਣਨ 'ਤੇ ਛੁੱਟੀ 'ਤੇ ਵਤਨ ਪਰਤ ਆਵੇਗਾ। ਬਾਕੀ 3 ਟੈਸਟ 'ਚ ਰਹਾਣੇ ਨੂੰ ਕਪਤਾਨੀ ਦਿੱਤੇ ਜਾਣ ਦੀ ਸੰਭਾਵਨਾ ਹੈ।
ਗਾਵਾਸਕਰ ਨੇ ਕਿਹਾ ਕਿ ਅਜਿੰਕਯਾ ਰਹਾਣੇ 'ਤੇ ਕੋਈ ਦਬਾਅ ਨਹੀਂ ਹੈ ਕਿਉਂਕਿ ਉਸ ਨੇ 2 ਵਾਰ ਭਾਰਤ ਦੀ ਕਪਤਾਨੀ ਕੀਤੀ ਅਤੇ ਦੋਨੋਂ ਵਾਰ ਜੇਤੂ ਰਿਹਾ। ਆਸਟਰੇਲੀਆ ਖਿਲਾਫ ਧਰਮਸ਼ਾਲਾ 'ਚ ਉਸ ਦੀ ਕਪਤਾਨੀ 'ਚ ਭਾਰਤ ਜਿੱਤਿਆ ਅਤੇ ਫਿਰ ਅਫਗਾਨੀਸਤਾਨ ਖਿਲਾਫ ਵੀ ਜਿੱਤ ਦਰਜ ਕੀਤੀ। ਗਾਵਾਸਕਰ ਦਾ ਮੰਨਣਾ ਹੈ ਕਿ ਭਾਰਤ ਨੂੰ ਜੇਕਰ ਅਗਲੀ ਟੈਸਟ ਸੀਰੀਜ਼ 'ਚ ਚੰਗਾ ਪ੍ਰਦਰਸ਼ਨ ਕਰਨਾ ਹੈ ਤਾਂ ਪੁਜਾਰਾ ਨੂੰ ਲੰਮੀਆਂ ਪਾਰੀਆਂ ਖੇਡਣੀਆਂ ਹੋਣਗੀਆਂ।
ਨੋਟ- ਰਹਾਣੇ 'ਤੇ ਕਪਤਾਨੀ ਦਾ ਕੋਈ ਦਬਾਅ ਨਹੀਂ ਹੋਵੇਗਾ : ਗਾਵਾਸਕਰ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।