ਦੱਖਣੀ ਅਫਰੀਕਾ ਦੇ ਘਰੇਲੂ ਕ੍ਰਿਕਟ ’ਚ ਹੋਵੇਗਾ ਬਦਲਾਅ, ਦੋ-ਡਿਵੀਜ਼ਨ ਲੀਗ ਪ੍ਰਣਾਲੀ ਹੋਵੇਗੀ ਲਾਗੂ
Friday, Jan 01, 2021 - 09:30 PM (IST)
ਜੋਹਾਨਸਬਰਗ- ਦੱਖਣੀ ਅਫਰੀਕਾ ਦੇ ਘਰੇਲੂ ਕ੍ਰਿਕਟ ’ਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ, ਜਿਸ ’ਚ 2-ਪੱਧਰੀ ਲੀਗ ਪ੍ਰਣਾਲੀ ਨੂੰ ਲਾਗੂ ਕੀਤਾ ਜਾਵੇਗਾ ਅਤੇ ਮੌਜੂਦਾ 6 ਟੀਮਾਂ ਫ੍ਰੈਂਚਾਇਜ਼ੀ ’ਚ ਅਤੇ 9 ਟੀਮਾਂ ਨਾਲ ਜੋੜਿਆ ਜਾਵੇਗਾ। ਡੇਵਿਡ ਰਿਚਰਡਸਨ ਦੀ ਅਗਵਾਈ ਵਾਲੀ ਵਰਕਿੰਗ ਕਮੇਟੀ ਦੀ ਸਿਫਾਰਿਸ਼ਾਂ ’ਤੇ ਕ੍ਰਿਕਟ ਦੱਖਣੀ ਅਫਰੀਕਾ (ਸੀ. ਐੱਸ. ਏ.) ਦੀ ਮੈਂਬਰ ਪ੍ਰੀਸ਼ਦ ਨੇ ਇਹ ਫੈਸਲਾ ਕੀਤਾ। ਸੀ. ਐੱਸ. ਏ. ਦੇ ਅਨੁਸਾਰ ਫਰਵਰੀ 2020 ’ਚ ਸ਼ੁਰੂ ਹੋਈ ਇਸ ਪ੍ਰਕਿਰਿਆ ਨੂੰ ਲੈ ਕੇ ਦੱਖਣੀ ਅਫਰੀਕਾ ਕ੍ਰਿਕਟ ਸੰਘ (ਐੱਸ. ਏ. ਸੀ. ਏ.) ਦੇ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਸੀ. ਐੱਸ. ਏ. ਮੈਂਬਰ ਪ੍ਰੀਸ਼ਦ ਦੇ ਕਾਰਜਕਾਰੀ ਪ੍ਰਧਾਨ ਰਿਹਾਨ ਰਿਚਰਡਸਨ ਨੇ ਕਿਹਾ ਕਿ ਕਈ ਸਾਲਾ ਦੀ ਪ੍ਰਕਿਰਿਆ ਤੋਂ ਬਾਅਦ ਘਰੇਲੂ ਪ੍ਰਤੀਯੋਗਿਤਾ ਦੇ ਮੁੜ ਸੰਗਠਿਨ ਦੇ ਲਈ ਰਿਚਰਡਸਨ ਕਮੇਟੀ ਦੀ ਸਿਫਾਰਿਸ਼ ਨੂੰ ਸਵੀਕਾਰ ਕਰਨ ਦਾ ਮਤਾ ਪਾਸ ਕੀਤਾ ਗਿਆ ਹੈ। ਇਹ ਸੀ. ਐੱਸ. ਏ. ਅਤੇ ਇਸ ਦੇ ਸਹਿਯੋਗੀਆਂ ਦੇ ਲਈ ਇਕ ਨਵੇਂ ਯੁਗ ਦੀ ਸ਼ੁਰੂਆਤ ਹੈ।
ਰਿਚਰਡਸ ਨੇ ਕਿਹਾ ਕਿ ਸਾਰੇ ਹਿੱਸੇਦਾਰਾਂ ਨੇ ਇਸ ਪ੍ਰਸਤਾਵ ਨੂੰ ਸਮਰਥਨ ਦੇ ਕੇ ਸਾਬਤ ਕੀਤਾ ਹੈ ਕਿ ਇਸ ਨਾਲ ਦੱਖਣੀ ਅਫਰੀਕੀ ਕ੍ਰਿਕਟ ਮਜ਼ਬੂਤ ਹੋਵੇਗੀ। ਸਾਨੂੰ ਉਮੀਦ ਹੈ ਕਿ ਇਹ ਪ੍ਰਣਾਲੀ ਤੋਂ ਹਰ ਪੱਧਰ ’ਤੇ ਸਾਰਿਆਂ ਤੱਕ ਕ੍ਰਿਕਟ ਨੂੰ ਪਹੁੰਚਾਉਣ ’ਚ ਮਦਦਗਾਰ ਹੋਵੇਗਾ। ਸੀ. ਐੱਸ. ਏ. ਦੇ ਅਨੁਸਾਰ ਇਸ ਪ੍ਰਣਾਲੀ ’ਚ 2 ਪੱਧਰ ’ਚ ਟੀਮਾਂ ਨੂੰ ਵੰਡਿਆ ਜਾਵੇਗਾ, ਜਿਸ ’ਚ 8 ਤੇ 7 ਟੀਮਾਂ ਹੋਣਗੀਆਂ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।