ਅੱਜ ਪੰਜਾਬ ਕਿੰਗਜ਼ ਦੀ ਟੀਮ ''ਚ ਹੋਵੇਗਾ ਵੱਡਾ ਬਦਲਾਅ! RCB ਨੂੰ ਹਰਾ ਕੇ Final ''ਚ ਜਗ੍ਹਾ ਬਣਾਉਣ ਦਾ ਮੌਕਾ
Thursday, May 29, 2025 - 12:00 PM (IST)

ਸਪੋਰਟਸ ਡੈਸਕ- ਆਈਪੀਐੱਲ 2025 ਦੇ ਪਲੇਅ ਆਫ ਦੇ ਪਹਿਲਾ ਕੁਆਲੀਫਾਇਰ ਮੁਕਾਬਲਾ ਅੱਜ ਪੁਆਇੰਟ ਟੇਬਲ ਦੀਆਂ ਦੋ ਚੋਟੀ ਦੀਆਂ ਟੀਮਾਂ ਪੰਜਾਬ ਕਿੰਗਜ਼ ਤੇ ਰਾਇਲ ਚੈਲੰਜ਼ਰਜ਼ ਬੈਂਗਲੁਰੂ ਦਰਮਿਆਨ ਖੇਡਿਆ ਜਾਵੇਗਾ। ਅੱਜ ਦੇ ਮੈਚ 'ਚ ਪੰਜਾਬ ਕੋਲ RCB ਨੂੰ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਉਣ ਦਾ ਮੌਕਾ ਹੋਵੇਗਾ। ਅੱਜ ਦੇ ਮੈਚ 'ਚ ਪੰਜਾਬ ਕਿੰਗਜ਼ ਦੀ ਟੀਮ 'ਚ ਵੱਡਾ ਬਦਲਾਅ ਹੋਵੇਗਾ। ਦਰਅਸਲ ਗੁੱਟ ਦੀ ਸੱਟ ਕਾਰਨ ਪਿਛਲੇ 2 ਮੈਚਾਂ 'ਚ ਨਾ ਖੇਡ ਸਕਣ ਵਾਲੇ ਧਾਕੜ ਸਪਿਨਰ ਯੁਜਵੇਂਦਰ ਚਾਹਲ ਪਲੇਆਫ਼ ਤੱਕ ਪੂਰੀ ਤਰ੍ਹਾਂ ਫਿੱਟ ਹੈ ਤੇ ਪੰਜਾਬ ਦੇ ਅੱਜ ਦੇ ਮੈਚ ਲਈ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਤਿਆਰ ਹੈ।
ਇਹ ਵੀ ਪੜ੍ਹੋ : IPL Playoffs ਤੋਂ ਪਹਿਲਾਂ ਟੀਮ ਲਈ ਖੁਸ਼ਖਬਰੀ, ਪਰਤਿਆ ਮੈਚ ਵਿਨਰ ਖਿਡਾਰੀ
ਜ਼ਿਕਰਯੋਗ ਹੈ ਕਿ ਚਾਹਲ ਆਈ.ਪੀ.ਐੱਲ. ਇਤਿਹਾਸ ਦੇ ਸਭ ਤੋਂ ਸਫ਼ਲ ਗੇਂਦਬਾਜ਼ ਹਨ ਤੇ ਇਸ ਸਾਲ ਆਕਸ਼ਨ 'ਚ ਪੰਜਾਬ ਨੇ ਚਾਹਲ ਨੂੰ 18 ਕਰੋੜ ਦੀ ਮੋਟੀ ਬੋਲੀ ਲਾ ਕੇ ਖਰੀਦਿਆ ਸੀ। ਇਸ ਨਾਲ ਉਹ ਆਈ.ਪੀ.ਐੱਲ. ਇਤਿਹਾਸ ਦਾ ਸਭ ਤੋਂ ਮਹਿੰਗਾ ਸਪਿਨਰ ਵੀ ਬਣਿਆ ਸੀ। ਸੱਟ ਕਾਰਨ ਉਹ ਦਿੱਲੀ ਕੈਪੀਟਲਜ਼ ਤੇ ਮੁੰਬਈ ਇੰਡੀਅਨਜ਼ ਖ਼ਿਲਾਫ਼ ਹੋਏ ਮੈਚਾਂ ਦੌਰਾਨ ਟੀਮ ਦਾ ਹਿੱਸਾ ਨਹੀਂ ਬਣ ਸਕਿਆ ਸੀ।
ਇਹ ਵੀ ਪੜ੍ਹੋ : IPL Playoffs ਤੋਂ ਪਹਿਲਾਂ ਟੀਮ 'ਚ ਸ਼ਾਮਲ ਹੋਇਆ 6 ਫੁੱਟ 8 ਇੰਚ ਦਾ ਖਤਰਨਾਕ ਗੇਂਦਬਾਜ਼, ਵਰ੍ਹਾਏਗਾ ਕਹਿਰ
ਹੁਣ ਜਦੋਂ ਟੂਰਨਾਮੈਂਟ ਆਪਣੇ ਅੰਜਾਮ ਵੱਲ ਵਧ ਰਿਹਾ ਹੈ ਤੇ ਸਭ ਤੋਂ ਅਹਿਮ ਮੁਕਾਬਲੇ ਸ਼ੁਰੂ ਹੋਣ ਵਾਲੇ ਹਨ ਤਾਂ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਉਹ ਪੂਰੀ ਤਰ੍ਹਾਂ ਠੀਕ ਹੋ ਕੇ ਪਲੇਆਫ਼ 'ਚ ਧਮਾਕੇਦਾਰ ਪ੍ਰਦਰਸ਼ਨ ਕਰ ਕੇ ਟੀਮ ਦੀ ਜਿੱਤ 'ਚ ਯੋਗਦਾਨ ਪਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8