ਭਾਰਤੀ ਟੀਮ ’ਚ ਚੁਣੇ ਜਾਣ ’ਤੇ ਦੂਬੇ ਦਾ ਵੱਡਾ ਬਿਆਨ, ਕਿਹਾ ਕਿਸੇ ਦੀ ਜਗ੍ਹਾ...

Friday, May 29, 2026 - 08:07 AM (IST)

ਭਾਰਤੀ ਟੀਮ ’ਚ ਚੁਣੇ ਜਾਣ ’ਤੇ ਦੂਬੇ ਦਾ ਵੱਡਾ ਬਿਆਨ, ਕਿਹਾ ਕਿਸੇ ਦੀ ਜਗ੍ਹਾ...

ਨਾਗਪੁਰ (ਏਜੰਸੀ) : ਨੌਜਵਾਨ ਸਪਿੰਨ ਗੇਂਦਬਾਜ਼ੀ ਆਲਰਾਊਂਡਰ ਹਰਸ਼ ਦੂਬੇ ਭਾਰਤ ਦੀ ਪ੍ਰਤੀਨਿਧਤਾ ਕਰਦੇ ਹੋਏ ਆਪਣੀ ਖੁਦ ਦੀ ਪਛਾਣ ਬਣਾਉਣਾ ਚਾਹੁੰਦਾ ਹੈ ਤੇ ਕਿਸੇ ਤਜਰਬੇਕਾਰ ਸੀਨੀਅਰ ਕ੍ਰਿਕਟਰ ਦੇ ‘ਬਦਲ’ ਦੇ ਤੌਰ ’ਤੇ ਨਹੀਂ ਪਛਾਣਿਆ ਜਾਣਾ ਚਾਹੁੰਦਾ। ਖੱਬੇ ਹੱਥ ਦੇ ਸਪਿੰਨਰਾਂ ਤੇ ਖੱਬੇ ਹੱਥ ਦੇ ਬੱਲੇਬਾਜ਼ਾਂ ਦੀ ਸੂਚੀ ’ਚ ਸਭ ਤੋਂ ਹੋਣਹਾਰ ਆਲਰਾਊਂਡਰਾਂ ’ਚੋਂ ਇਕ ਵਿਦਰਭ ਦੇ 23 ਸਾਲਾ ਕ੍ਰਿਕਟਰ ਦੂਬੇ ਨੂੰ ਅਗਲੇ ਮਹੀਨੇ ਅਫਗਾਨਿਸਤਾਨ ਵਿਰੁੱਧ ਹੋਣ ਵਾਲੇ ਇਕਲੌਤੇ ਟੈਸਟ ਤੇ ਤਿੰਨ ਮੈਚ ਦੀ ਵਨ ਡੇ ਲੜੀ ਲਈ ਪਹਿਲੀ ਵਾਰ ਭਾਰਤੀ ਟੀਮ ’ਚ ਜਗ੍ਹਾ ਮਿਲੀ ਹੈ। ਰਾਸ਼ਟਰੀ ਚੋਣ ਕਮੇਟੀ ਦੇ ਪ੍ਰਧਾਨ ਅਜੀਤ ਅਗਰਕਰ ਨੇ ਸੰਕੇਤ ਦਿੱਤਾ ਕਿ ਦੂਬੇ ਨੂੰ ਭਵਿੱਖ ਦੀ ਸੰਭਾਵਨਾ ਦੇ ਤੌਰ ’ਤੇ ਦੇਖ ਰਹੇ ਹਨ। ਹਾਲਾਂਕਿ ਉਸ ਨੇ ਇਹ ਵੀ ਸਾਫ ਕੀਤਾ ਕਿ ਤਜਰਬੇਕਾਰ ਆਲਰਾਊਂਡਰ ਰਵਿੰਦਰ ਜਡੇਜਾ ਨੂੰ ਅਫਗਾਨਿਸਤਾਨ ਵਿਰੁੱਧ ਇਸ ਟੈਸਟ ਮੈਚ ਲਈ ਸਿਰਫ ਆਰਾਮ ਦਿੱਤਾ ਗਿਆ ਹੈ।

ਸਨਰਾਈਜ਼ਰਜ਼ ਹੈਦਰਾਬਾਦ ਦੇ ਨਾਲ ਆਈ. ਪੀ. ਐੱਲ. ਸੈਸ਼ਨ ਪੂਰਾ ਕਰਨ ਤੋਂ ਬਾਅਦ ਨਾਗਪੁਰ ਪਹੁੰਚਣ ’ਤੇ ਦੂਬੇ ਨੇ ਕਿਹਾ, ‘‘ਇਸ ਮੌਕੇ ਨੇ ਮੈਨੂੰ ਇਕ ਖਿਡਾਰੀ ਦੇ ਤੌਰ ’ਤੇ ਕਾਫੀ ਅੱਗੇ ਵਧਣ ’ਚ ਮਦਦ ਕੀਤੀ ਹੈ। ਮੈਂ ਕਿਸੇ ਦੀ ਜਗ੍ਹਾ ਲੈਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹਾਂ। ਮੈਂ ਇਸ ਮੌਕੇ ਲਈ ਸਖਤ ਮਿਹਨਤ ਕੀਤੀ ਹੈ ਤੇ ਮੇਰੀ ਇਹੀ ਮਿਹਨਤ ਅੱਜ ਮੈਨੂੰ ਇੱਥੇ ਤੱਕ ਲਿਆਈ ਹੈ। ਭਵਿੱਖ ਦੇ ਬਾਰੇ ਬਹੁਤ ਜ਼ਿਆਦਾ ਸੋਚਣ ਦੀ ਜਗ੍ਹਾ ਮੇਰਾ ਪੂਰਾ ਧਿਆਨ ਇਸ ਗੱਲ ’ਤੇ ਹੈ ਕਿ ਮੈਨੂੰ ਜਦੋਂ ਵੀ ਮੌਕਾ ਮਿਲੇ ਤਾਂ ਮੈਂ ਆਪਣਾ ਸਰਵੋਤਮ ਪ੍ਰਦਰਸ਼ਨ ਕਰਾਂ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:-
 https://whatsapp.com/channel/0029Va94hsaHAdNVur4L170e


author

SATPAL

Content Editor

Related News