ਵਿਸ਼ਵ ਕੱਪ ਦੀ ਟੀਮ ''ਚ ਚੋਣ ਲਈ ਕੋਈ ਸ਼ਰਤ ਨਹੀਂ ਰੱਖੀ ਸੀ : ਡਿਵਿਲੀਅਰਸ

07/12/2019 11:19:23 PM

ਜੋਹਾਨਸਬਰਗ— ਪਿਛਲੇ ਸਾਲ ਸੰਨਿਆਸ ਲੈਣ ਵਾਲੇ ਦੱਖਣੀ ਅਫਰੀਕਾ ਦੇ ਧਾਕੜ ਕ੍ਰਿਕਟਰ ਏ. ਬੀ. ਡਿਵਿਲੀਅਰਸ ਨੇ ਆਈ. ਸੀ. ਸੀ. ਵਿਸ਼ਵ ਕੱਪ ਤੋਂ ਠੀਕ ਪਹਿਲਾਂ ਟੀਮ ਨਾਲ ਜੁੜਨ ਦੀ ਕੋਸ਼ਿਸ਼ ਨੂੰ ਲੈ ਕੇ ਉੱਠੇ ਵਿਵਾਦ 'ਤੇ ਚੁੱਪੀ ਤੋੜਦਿਆਂ ਕਿਹਾ ਕਿ ਉਸ ਨੇ ਕਦੇ ਆਖਰੀ ਸਮੇਂ ਵਿਚ ਟੀਮ ਨਾਲ ਜੁੜਨ ਦੀ ਇੱਛਾ ਜ਼ਾਹਿਰ ਨਹੀਂ ਕੀਤੀ ਸੀ। ਪਿਛਲੇ ਸਾਲ ਸੰਨਿਆਸ ਦਾ ਐਲਾਨ ਕਰਨ ਵਾਲੇ ਡਿਵਿਲੀਅਰਸ ਨੇ ਆਪਣਾ ਪੱਖ ਰੱਖਦਿਆਂ ਕਿਹਾ, ''ਮੈਂ ਕੋਈ ਮੰਗ ਨਹੀਂ ਰੱਖੀ ਸੀ। ਮੈਂ ਟੂਰਨਾਮੈਂਟ ਤੋਂ ਠੀਕ ਪਹਿਲਾਂ ਟੀਮ ਵਿਚ ਸ਼ਾਮਲ ਹੋਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਮੈਨੂੰ ਟੀਮ ਨਾਲ ਜੁੜਨ ਦੀ ਉਮੀਦ ਵੀ ਨਹੀਂ ਸੀ। ਮੇਰੇ ਵਲੋਂ ਇਸ ਮਾਮਲੇ ਵਿਚ ਕੁਝ ਵੀ ਨਹੀਂ ਸੀ।''
ਦੇਸ਼ ਲਈ 114 ਟੈਸਟ ਤੇ 228 ਵਨ ਡੇ ਖੇਡਣ ਵਾਲੇ ਇਸ ਬੱਲੇਬਾਜ਼ ਨੇ ਕਿਹਾ, ''ਸੰਨਿਆਸ ਦੇ ਕਈ ਮਹੀਨਿਆਂ ਤਕ ਕ੍ਰਿਕਟ ਦੱਖਣੀ ਅਫਰੀਕਾ ਤੇ ਉਸ ਦੇ ਵਿਚਾਲੇ ਵਿਚ ਕੋਈ ਵੀ ਸੰਪਰਕ ਨਹੀਂ ਰਿਹਾ। ਮੈਂ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ ਤੇ ਉਨ੍ਹਾਂ ਨੇ ਵੀ ਕਦੇ ਮੇਰੇ ਨਾਲ ਸੰਪਰਕ ਨਹੀਂ ਕੀਤਾ। ਮੈਂ ਕੋਚ ਓਟਿਸ ਗਿਬਸਨ ਤੇ ਕਪਤਾਨ ਫਾਫ ਡੂ ਪਲੇਸਿਸ ਦੀ ਸ਼ਾਨਦਾਰ ਅਗਵਾਈ ਵਿਚ ਖੇਡਣ ਦਾ ਮਜ਼ਾ ਲਿਆ ਹੈ।''
ਡਿਵਿਲੀਅਰਸ ਨੇ ਹਾਲਾਂਕਿ ਕਪਤਾਨ ਪਲੇਸਿਸ ਨਾਲ ਚੈਟ ਸੰਦੇਸ਼ ਵਿਚ ਕਿਹਾ ਸੀ ਕਿ ਜੇਕਰ ਟੀਮ ਨੂੰ ਉਸਦੀ ਲੋੜ ਹੋਈ ਤਾਂ ਉਹ ਚੋਣ ਲਈ ਉਪਲੱਬਧ ਰਹੇਗਾ।


Gurdeep Singh

Content Editor

Related News