ICC ਚੇਅਰਮੈਨ ਬਾਰਕਲੇ ਦਾ ਬਿਆਨ- ਭਵਿੱਖ ''ਚ ਘੱਟ ਹੋ ਸਕਦੇ ਹਨ ਟੈਸਟ ਮੈਚ

06/04/2022 5:22:33 PM

ਸਪੋਰਟਸ ਡੈਸਕ- ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਦੇ ਚੇਅਰਮੈਨ ਗ੍ਰੇਗ ਬਾਰਕਲੇ ਨੇ ਕਿਹਾ ਹੈ ਕਿ ਘਰੇਲੂ ਟੀ-20 ਲੀਗਾਂ ਦੀ ਵਧਦੀ ਗਿਣਤੀ ਨਾਲ ਦੋ ਪੱਖੀ ਸੀਰੀਜ਼ ਛੋਟੀਆਂ ਹੁੰਦੀਆਂ ਜਾ ਰਹੀਆਂ ਹਨ ਤੇ ਅਗਲੇ ਦਹਾਕੇ 'ਚ ਇਸ ਨਾਲ ਟੈਸਟ ਮੈਚਾਂ ਦੀ ਗਿਣਤੀ 'ਚ ਕਟੌਤੀ ਹੋ ਸਕਦੀ ਹੈ। ਨਵੰਬਰ 2020 'ਚ ਆਈ. ਸੀ. ਸੀ. ਚੇਅਰਮੈਨ ਬਣੇ ਬਾਰਕਲੇ ਨੇ ਕਿਹਾ ਕਿ ਅਗਲੇ ਸਾਲ ਤੋਂ ਸ਼ੁਰੂ ਹੋ ਰਹੇ ਭਵਿੱਖ ਦੇ ਦੌਰੇ ਨੂੰ ਤੈਅ ਕਰਦੇ ਸਮੇਂ ਆਈ. ਸੀ. ਸੀ. ਨੂੰ ਬਹੁਤ ਦਿੱਕਤ ਆਵੇਗੀ।

ਇਹ ਵੀ ਪੜ੍ਹੋ : ਚੈੱਸ ਫੈੱਡਰੇਸ਼ਨ ਨੂੰ ਝਟਕਾ, ਦਿੱਲੀ HC ਵਲੋਂ ਭਾਰਤ ਸਿੰਘ ਚੌਹਾਨ ਦੀ ਸਕੱਤਰ ਅਹੁਦੇ ਦੀ ਨਿਯੁਕਤੀ ਨਾਜਾਇਜ਼ ਕਰਾਰ

ਉਨ੍ਹਾਂ ਇੰਗਲੈਂਡ ਤੇ ਨਿਊਜ਼ੀਲੈਂਡ ਦਰਮਿਆਨ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਬੀ. ਬੀ. ਸੀ. ਦੇ 'ਟੈਸਟ ਮੈਚ ਸਪੈਸ਼ਲ' ਪ੍ਰੋਗਰਾਮ 'ਚ ਕਿਹਾ, 'ਹਰ ਸਾਲ ਮਹਿਲਾ ਤੇ ਪੁਰਸ਼ ਕ੍ਰਿਕਟ ਦਾ ਇਕ ਟੂਰਨਾਮੈਂਟ ਹੈ। ਇਸ ਤੋਂ ਇਲਾਵਾ ਘਰੇਲੂ ਲੀਗਸ ਵੀ ਵਧਦੀਆਂ ਜਾ ਰਹੀਆਂ ਹਨ। ਇਸ ਨਾਲ ਦੋ ਪੱਖੀ ਸੀਰੀਜ਼ ਛੋਟੀਆਂ ਹੋ ਰਹੀਆਂ ਹਨ।' ਉਨ੍ਹਾਂ ਕਿਹਾ, ਇਸ ਦੇ ਮੰਦਭਾਗੇ ਨਤੀਜੇ ਹੋਣਗੇ। ਖੇਡਣ ਦੇ ਤਜਰਬੇ ਦੇ ਨਜ਼ਰੀਏ ਤੋਂ ਵੀ ਤੇ ਉਨ੍ਹਾਂ ਦੇਸ਼ਾਂ ਦੀ ਆਮਦਨ 'ਤੇ ਵੀ ਜਿਨ੍ਹਾਂ ਨੂੰ ਖੇਡਣ ਦੇ ਜ਼ਿਆਦਾ ਮੌਕੇ ਨਹੀਂ ਮਿਲਦੇ ਖ਼ਾਸ ਕਰਕੇ ਭਾਰਤ, ਆਸਟਰੇਲੀਆ ਤੇ ਇੰਗਲੈਂਡ ਜਿਹੀਆਂ ਟੀਮਾਂ ਦੇ ਖ਼ਿਲਾਫ।'

ਇਹ ਵੀ ਪੜ੍ਹੋ : ਸਟਾਰ ਫੁੱਟਬਾਲਰ ਪਿਕ ਨੇ ਪੌਪ ਸਿੰਗਰ ਸ਼ਕੀਰਾ ਨੂੰ ਦਿੱਤਾ ਧੋਖਾ! ਹੋ ਸਕਦੇ ਨੇ ਇਕ ਦੂਜੇ ਤੋਂ ਵੱਖ

ਉਨ੍ਹਾਂ ਕਿਹਾ, 'ਅਗਲੇ 10-15 ਸਾਲ 'ਚ ਟੈਸਟ ਕ੍ਰਿਕਟ ਖੇਡ ਦਾ ਅਨਿੱਖੜਵਾ ਅੰਗ ਤਾਂ ਰਹੇਗਾ ਪਰ ਮੈਚਾਂ ਦੀ ਗਿਣਤੀ ਘਟ ਹੋ ਸਕਦੀ ਹੈ।' ਉਨ੍ਹਾ ਓਨੀਂ ਨੇ ਇਹ ਵੀ ਸੰਕੇਤ ਦਿੱਤਾ ਕਿ ਭਾਰਤ, ਆਸਟਰੇਲੀਆ ਤੇ ਇੰਗਲੈਂਡ ਜਿਹੇ ਦੇਸ਼ਾਂ 'ਤੇ ਇਸ ਦਾ ਅਸਰ ਨਹੀਂ ਪਵੇਗਾ। ਬਾਰਕਲੇ ਨੇ ਇਹ ਵੀ ਕਿਹਾ ਕਿ ਘਰੇਲੂ ਕ੍ਰਿਕਟ 'ਤੇ ਟੈਸਟ ਕ੍ਰਿਕਟ ਦਾ ਵਿਕਾਸ ਤੇਜ਼ੀ ਨਾਲ ਨਹੀਂ ਹੋ ਰਿਹਾ ਹੈ। ਉਨ੍ਹਾਂ ਕਿਹਾ, 'ਟੈਸਟ ਕ੍ਰਿਕਟ ਖੇਡਣ ਲਈ ਘਰੇਲੂ ਢਾਂਚਾ ਉਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਜੋ ਅਜੇ ਕਿਸੇ ਦੇਸ਼ 'ਚ ਨਹੀਂ ਹੈ। ਮੈਨੂੰ ਨਹੀਂ ਲਗਦਾ ਕਿ ਮਹਿਲਾ ਕ੍ਰਿਕਟ 'ਚ ਟੈਸਟ ਫਾਰਮੈਟ ਦਾ ਓਨੀ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ।' 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News