ਵਰਲਡ ਕੱਪ ਟੀਮ ''ਚ ਮੇਰੀ ਭੂਮਿਕਾ ਲਈ ਕੋਈ ਸਥਾਨ ਨਹੀਂ : ਜੈਵਰਧਨੇ

05/27/2019 5:13:49 PM

ਲੰਡਨ : ਸ਼੍ਰੀਲੰਕਾਈ ਟੀਮ ਦੇ ਸਾਬਕਾ ਕਪਤਾਨ ਮਹੇਲਾ ਜੈਵਰਧਨੇ ਨੇ 30 ਮਈ ਤੋਂ ਇੰਗਲੈਂਡ ਐਂਡ ਵੇਲਸ ਵਿਚ ਸ਼ੁਰੂ ਹੋਣ ਜਾ ਰਹੇ ਵਰਲਡ ਕੱਪ ਵਿਚ ਮਹੱਤਵਪੂਰਨ ਨਿਭਾਉਣ ਦੀ ਸ਼੍ਰੀਲੰਕਾ ਕ੍ਰਿਕਟ (ਐੱਸ. ਐੱਲ. ਸੀ.) ਦੀ ਪੇਸ਼ਕਸ਼ ਨਕਾਰਦਿਆਂ ਕਿਹਾ ਕਿ ਇਸ ਆਈ. ਸੀ. ਸੀ. ਟੂਰਨਾਮੈਂਟ ਵਿਚ ਉਸਦੀ ਭੂਮਿਕਾ ਲਈ ਕੋਈ ਸਥਾਨ ਨਹੀਂ ਹੈ। ਸਿ ਤੋਂ ਪਹਿਲਾਂ ਵੀ ਜੈਵਰਧਨੇ ਨੂੰ 2 ਵਾਰ ਵਿਸ਼ਵ ਕੱਪ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਪੇਸ਼ਕਸ਼ ਦਿੱਤੀ ਗਈ ਸੀ। ਜੈਵਰਧਨੇ ਨੂੰ ਸ਼੍ਰੀਲੰਕਾ ਦੇ ਖੇਡ ਮੰਤਰੀ ਅਤੇ ਸ਼੍ਰੀਲੰਕਾ ਦੇ ਮੁੱਖ ਕਾਰਜਕਾਰੀ ਵੱਲੋਂ ਵਾਰ-ਵਾਰ ਇਹ ਪੇਸ਼ਕਸ਼ ਦਿੱਤੀ ਜਾ ਚੁੱਕੀ ਹੈ।

ਜੈਵਰਧਨੇ ਨੇ ਕਿਹਾ, ''ਮੈਨੂੰ ਇਸ ਦੇ ਲਈ ਪੇਸ਼ਕਸ਼ ਦਿੱਤੀ ਗਈ ਸੀ ਪਰ ਮੇਰੀਆਂ ਵੀ ਕਈ ਪ੍ਰਤੀਬਧਤਾਵੰ ਹਨ ਪਰ ਇਸਦੇ ਉਲਟ ਮੈਨੂੰ ਇਹ ਸਮਝ ਨਹੀਂ ਆ ਰਿਹਾ ਕਿ ਵਰਲਡ ਕੱਪ ਟੀਮ ਵਿਚ ਮੇਰੀ ਭੂਮਿਕਾ ਕੀ ਹੋਵੇਗੀ। ਟੀਮ ਵੀ ਐਲਾਨੀ ਜਾ ਚੁੱਕੀ ਹੈ ਅਤੇ ਹੁਣ ਸਾਰੀਆਂ ਤਿਆਰੀਆਂ ਵੀ ਹੋ ਗਈਆਂ ਹਨ। ਹੁਣ ਮੇਰੀ ਟੀਮ ਵਿਚ ਕੋਈ ਜ਼ਰੂਰਤ ਨਹੀਂ, ਮੈਂ ਹੁਣ ਕੁਝ ਬਦਲਾਅ ਨਹੀਂ ਕਰ ਸਕਦਾ। ਮੈਨੂੰ ਖੁਸ਼ੀ ਹੋਵੇਗੀ ਕਿ ਜੇਕਰ ਮੈਂ ਟੀਮ ਦੇ ਪ੍ਰਬੰਧਨ ਦੇ ਤੌਰ 'ਤੇ ਟੀਮ ਲਈ ਕੁਝ ਕਰ ਸਕਾਂ ਪਰ ਸ਼੍ਰੀਲੰਕਾ ਕ੍ਰਿਕਟ ਬੋਰਡ ਵੱਲੋ ਨਹੀਂ। ਇਹ ਮੇਰੀ ਆਦਤ ਨਹੀਂ ਹੈ ਕਿ ਮੈਂ ਜਾਵਾਂ ਅਤੇ ਕੰਮ ਕਰਾਂ ਜਦਕਿ ਮੈਨੂੰ ਪਤਾ ਹੈ ਕਿ ਇਹ ਜਗ੍ਹਾ ਮੇਰੇ ਲਈ ਸਹੀ ਨਹੀਂ ਹੈ।''


Related News