ਖੇਡ ''ਚ ਹਮੇਸ਼ਾ ਦਬਾਅ ਰਹਿੰਦਾ ਹੈ, ਇਹ ਖਿਡਾਰੀ ਨੂੰ ਬਿਹਤਰ ਬਣਾਉਂਦਾ ਹੈ : ਸੂਰਯਕੁਮਾਰ

Saturday, May 20, 2023 - 09:00 PM (IST)

ਖੇਡ ''ਚ ਹਮੇਸ਼ਾ ਦਬਾਅ ਰਹਿੰਦਾ ਹੈ, ਇਹ ਖਿਡਾਰੀ ਨੂੰ ਬਿਹਤਰ ਬਣਾਉਂਦਾ ਹੈ : ਸੂਰਯਕੁਮਾਰ

ਮੁੰਬਈ— ਮੈਦਾਨ ਦੇ ਹਰ ਖੇਤਰ 'ਚ ਆਸਾਨੀ ਨਾਲ ਵੱਡੇ ਸ਼ਾਟ ਖੇਡਣ ਦੀ ਸਮਰੱਥਾ ਰੱਖਣ ਵਾਲੇ ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ ਸੂਰਯਕੁਮਾਰ ਯਾਦਵ ਦਾ ਕਹਿਣਾ ਹੈ ਕਿ ਦਬਾਅ ਖੇਡ ਦਾ ਅਹਿਮ ਹਿੱਸਾ ਹੁੰਦਾ ਹੈ ਅਤੇ ਇਹ ਖਿਡਾਰੀ ਨੂੰ ਬਿਹਤਰ ਬਣਾਉਣ 'ਚ ਮਦਦ ਕਰਦਾ ਹੈ। ਇੰਡੀਅਨ ਪ੍ਰੀਮੀਅਰ ਲੀਗ 'ਚ ਸਨਰਾਈਜ਼ਰਸ ਹੈਦਰਾਬਾਦ ਦੇ ਖਿਲਾਫ ਆਖਰੀ ਘਰੇਲੂ ਮੈਚ ਦੀ ਪੂਰਬਲੀ ਸ਼ਾਮ 'ਤੇ ਸੂਰਯਕੁਮਾਰ ਨੇ ਕਿਹਾ ਕਿ ਭਾਵੇਂ ਉਹ ਦੌੜਾਂ ਬਣਾਉਣ ਪਰ ਉਹ ਹਮੇਸ਼ਾ ਦਬਾਅ ਮਹਿਸੂਸ ਕਰਦੇ ਹਨ।

ਇਹ ਵੀ ਪੜ੍ਹੋ : ਕੌਮਾਂਤਰੀ ਬਾਸਕਟਬਾਲ ਖਿਡਾਰਨ ਕਿਰਨ ਅਜੀਤ ਪਾਲ ਸਿੰਘ ਦਾ ਦੇਹਾਂਤ, ਖੇਡ ਮੰਤਰੀ ਮੀਤ ਹੇਅਰ ਨੇ ਪ੍ਰਗਟਾਇਆ ਦੁੱਖ

ਭਾਰਤੀ ਟੀਮ ਦੇ ਇਸ ਵਿਸਫੋਟਕ ਬੱਲੇਬਾਜ਼ ਨੇ ਕਿਹਾ, ''ਦਬਾਅ ਹਮੇਸ਼ਾ ਬਣਿਆ ਰਹਿੰਦਾ ਹੈ। ਭਾਵੇਂ ਮੈਂ ਦੌੜਾਂ ਬਣਾ ਰਿਹਾ ਹਾਂ ਜਾਂ ਨਹੀਂ, ਮੈਂ ਹਮੇਸ਼ਾ ਦਬਾਅ ਮਹਿਸੂਸ ਕਰਦਾ ਹਾਂ। ਜੇਕਰ ਕੋਈ ਕਹਿੰਦਾ ਹੈ ਕਿ ਕੋਈ ਦਬਾਅ ਨਹੀਂ ਹੈ, ਤਾਂ ਉਹ ਝੂਠ ਬੋਲ ਰਿਹਾ ਹੈ। ਜਦੋਂ ਤੁਸੀਂ ਬੱਲੇਬਾਜ਼ੀ ਕਰਨ ਜਾ ਰਹੇ ਹੋ ਤਾਂ ਦਬਾਅ ਜ਼ਰੂਰ ਹੁੰਦਾ ਹੈ। ਤੁਸੀਂ ਉਸ ਦਬਾਅ ਨੂੰ ਕਿਵੇਂ ਨਜਿੱਠਦੇ ਹੋ ਇਹ ਤੁਹਾਨੂੰ ਬਿਹਤਰ ਕ੍ਰਿਕਟਰ ਬਣਾਉਂਦਾ ਹੈ।

ਇਹ ਵੀ ਪੜ੍ਹੋ : ਪਿਛਲੇ 12 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਪਾਕਿਸਤਾਨੀ ਹਾਕੀ ਕੋਚ ਨੇ ਦਿੱਤਾ ਅਸਤੀਫਾ

ਮੁੰਬਈ ਦੀ ਟੀਮ ਅਜੇ ਵੀ ਪਲੇਆਫ 'ਚ ਜਗ੍ਹਾ ਪੱਕੀ ਕਰਨ ਦੀ ਤਾਕ 'ਚ ਹੈ ਪਰ ਸੂਰਯ ਇਸ ਨੂੰ ਲੈ ਕੇ ਜ਼ਿਆਦਾ ਚਿੰਤਤ ਨਹੀਂ ਹੈ। ਉਸਨੇ ਕਿਹਾ, "ਅਸੀਂ ਅੱਜ (ਸ਼ਨੀਵਾਰ) ਦਾ ਮੈਚ ਆਰਾਮ ਨਾਲ ਦੇਖਾਂਗੇ ਅਤੇ ਫੈਸਲਾ ਕਰਾਂਗੇ ਕਿ ਐਤਵਾਰ ਨੂੰ ਸਾਡੇ ਹੱਥ ਵਿੱਚ ਕੀ ਹੈ ਅਤੇ ਅਸੀਂ ਅੱਗੇ ਕੀ ਕਰ ਸਕਦੇ ਹਾਂ।" ਉਸ ਨੇ ਕਿਹਾ, “ਦੂਸਰੀਆਂ ਟੀਮਾਂ ਕੀ ਕਰ ਰਹੀਆਂ ਹਨ, ਅਸੀਂ ਇਸ 'ਤੇ ਧਿਆਨ ਕੇਂਦਰਤ ਕਰਾਂਗੇ ਕਿ ਅਸੀਂ ਕੀ ਕਰ ਰਹੇ ਹਾਂ। ਮੈਨੂੰ ਲਗਦਾ ਹੈ ਕਿ ਸਾਡੇ ਲਈ ਆਪਣੀ ਯੋਜਨਾ 'ਤੇ ਕਾਇਮ ਰਹਿਣਾ ਅਤੇ ਇਸ ਨਾਲ ਅੱਗੇ ਵਧਣਾ ਮਹੱਤਵਪੂਰਨ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News