ਇਕ ਅਸਫਲਤਾ ਦੇ ਆਧਾਰ 'ਤੇ ਰਾਏ ਬਣਾਉਣਾ ਗਲਤ ਹੈ : ਸੰਦੀਪ
Tuesday, Apr 09, 2019 - 12:10 PM (IST)

ਮੋਹਾਲੀ : ਸਨਰਾਈਜ਼ਰਸ ਹੈਦਰਾਬਾਦ ਦੇ ਮਿਡਲ ਪੇਸਰ ਸੰਦੀਪ ਸ਼ਰਮਾ ਨੇ ਆਪਣੀ ਟੀਮ ਦੇ ਕਮਜ਼ੋਰ ਮਿਡਲ ਆਰਡਰ ਦਾ ਬਚਾਅ ਕਰਦਿਆਂ ਕਿਹਾ ਇਕ ਅਸਫਲਤਾ ਦੇ ਆਧਾਰ 'ਤੇ ਰਾਏ ਬਣਾਉਣਾ ਸਹੀ ਨਹੀਂ ਹੈ। ਸਨਰਾਈਜ਼ਰਸ ਨੂੰ ਆਈ. ਪੀ. ਐੱਲ. ਦੇ ਮੈਚ ਵਿਚ ਕਲ ਕਿੰਗਜ਼ ਇਲੈਵਨ ਪੰਜਾਬ ਨੇ 6 ਵਿਕਟਾਂ ਨਾਲ ਹਰਾਇਆ। ਡੇਵਿਡ ਵਾਰਨਰ ਨੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਮਿਡਲ ਆਰਡਰ ਦੇ ਬੱਲੇਬਾਜ਼ ਨਹੀਂ ਚਲ ਸਕੇ।
ਮਿਡਲ ਆਰਡਰ ਦੇ ਬਾਰੇ ਸੰਦੀਪ ਨੇ ਕਿਹਾ, ''ਸਾਡੀ ਸਲਾਮੀ ਜੋੜੀ ਇੰਨਾ ਚੰਗਾ ਪ੍ਰਦਰਸ਼ਨ ਕਰ ਰਹੀ ਸੀ ਕਿ ਮਿਡਲ ਆਰਡਰ ਦੀ ਪਰੀਖਿਆ ਹੀ ਨਹੀਂ ਹੋ ਸਕੀ। ਇਸ ਮੈਚ ਵਿਚ ਵੀ ਵਾਰਨਰ ਨੇ ਲੰਬੀ ਪਾਰੀ ਖੇਡੀ। ਇਕ ਹੀ ਮੈਚ ਵਿਚ ਮਿਡਲ ਆਰਡਰ ਨਹੀਂ ਚਲ ਸਕਿਆ ਅਤੇ ਸਿਰਫ ਉਸ ਮੈਚ ਦੇ ਆਧਾਰ 'ਤੇ ਰਾਏ ਬਣਾਉਣਾ ਗਲਤ ਹੈ। ਸਾਡੇ ਕੋਲ ਮਿਡਲ ਆਰਡਰ ਯੂਸਫ ਪਠਾਨ, ਮੁਹੰਮਦ ਨਬੀ, ਦੀਪਕ ਹੁੱਡਾ ਅਤੇ ਮਨੀਸ਼ ਪਾਂਡੇ ਵਰਗੇ ਹੁਨਰਮੰਦ ਬੱਲੇਬਾਜ਼ ਹਨ।''