ਟੋਕੀਓ ਓਲੰਪਿਕ ’ਚ ਹੁਣ ਸਿਰਫ 200 ਦਿਨ ਬਾਕੀ

01/05/2021 12:33:08 AM

ਟੋਕੀਓ– ਕੋਵਿਡ-19 ਮਹਾਮਾਰੀ ਦੇ ਕਾਰਣ ਇਕ ਸਾਲ ਲਈ ਮੁਲਤਵੀ ਕਰ ਦਿੱਤੀਆਂ ਗਈਆਂ ਟੋਕੀਓ ਓਲੰਪਿਕ ਖੇਡਾਂ ਦੇ ਸ਼ੁਰੂ ਹੋਣ ਵਿਚ ਹੁਣ ਸਿਰਫ 200 ਦਿਨ ਬਾਕੀ ਰਹਿ ਗਏ ਹਨ। ਸੋਮਵਾਰ ਨੂੰ ਹੀ ਜਾਪਾਨੀ ਪ੍ਰਧਾਨ ਮੰਤਰੀ ਯੋਹਿਹਿਦੇ ਸੁਗਾ ਨੇ ਕਿਹਾ ਕਿ ਉਹ ਟੋਕੀਓ ਤੇ ਗੁਆਂਢੀ ਖੇਤਰਾਂ ਵਿਚ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੰਗਾਮੀ ਸਥਿਤੀ ’ਤੇ ਵਿਚਾਰ ਕਰ ਰਹੇ ਹਨ। ਜਾਪਾਨ ਨੇ ਕੋਵਿਡ-19 ਲਈ ਕਦੇ ਲਾਕਡਾਊਨ ਨਹੀਂ ਕੀਤਾ। ਟੋਕੀਓ ਓਲੰਪਿਕ ਦੇ ਆਯੋਜਕਾਂ, ਕੌਮਾਂਤਰੀ ਓਲੰਪਿਕ ਦੇ ਆਯੋਜਕਾਂ, ਕੌਮਾਂਤਰੀ ਓਲੰਪਿਕ ਕਮੇਟੀ ਤੇ ਜਾਪਾਨੀ ਸਰਕਾਰ ਦੇ ਵੱਖ-ਵੱਖ ਵਿਭਾਗਾਂ ਲਈ ਹੁਣ ਠੋਸ ਫੈਸਲੇ ਕਰਨ ਦਾ ਸਮਾਂ ਨੇੜੇ ਆ ਗਿਆ ਹੈ। ਅਧਿਕਾਰੀਆਂ ਨੇ ਵਾਅਦਾ ਕੀਤਾ ਸੀ ਕਿ ਉਹ ਨਵੇਂ ਸਾਲ ਦੇ ਸ਼ੁਰੂ ਵਿਚ ਓਲੰਪਿਕ ਤੇ ਪੈਰਾਲੰਪਿਕ ਵਿਚ ਹਿੱਸਾ ਵਾਲੇ 15,000 ਖਿਡਾਰੀਆਂ ਦੇ ਜਾਪਾਨ ਪਹੁੰਚਣ, ਖੇਡ ਪਿੰਡ ਤੇ ਲੱਖਾਂ ਪ੍ਰਸ਼ੰਸਕਾਂ, ਮੀਡੀਆ, ਜੱਜਾਂ ਅਧਿਕਾਰੀਆਂ, ਪ੍ਰਸ਼ੰਸਕਾਂ ਤੇ ਅਤਿ ਵਿਸ਼ੇਸ਼ ਵਿਅਕਤੀਆਂ ਦੀ ਸੁਰੱਖਿਆ ਨੂੰ ਲੈ ਕੇ ਠੋਸ ਯੋਜਨਾ ਐਲਾਨ ਕਰਾਂਗੇ। ਹੁਣ ਨਵਾਂ ਸਾਲ ਵੀ ਸ਼ੁਰੂ ਚੁੱਕਾ ਹੈ।

PunjabKesari
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News